ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਗੀਤ ਬਸਰਾ ਤੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਨੇ ਜੁਲਾਈ 'ਚ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਹਰਭਜਨ ਸਿੰਘ ਨਾਲ ਵਿਆਹ ਤੋਂ ਬਾਅਦ ਗੀਤਾ ਬਸਰਾ ਨੇ ਐਕਟਿੰਗ ਤੋਂ ਦੂਰੀ ਬਣਾ ਲਈ ਸੀ। ਅਦਾਕਾਰਾ ਗੀਤਾ ਬਸਰਾ ਨੇ ਐਕਟਿੰਗ ਤੋਂ ਦੂਰੀ ਕਿਉਂ ਬਣਾਈ ਇਸ ਬਾਰੇ ਖ਼ੁਲਾਸਾ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ 'ਚ ਕੀਤਾ ਸੀ। ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ 'ਔਰਤਾਂ ਨੂੰ ਆਪਣਾ ਪੈਸ਼ਨ ਇਉਂ ਹੀ ਨਹੀਂ ਛੱਡ ਦੇਣਾ ਚਾਹੀਦਾ, ਕੰਮ ਨਾਂ ਕਰਨਾ ਮੇਰਾ ਆਪਣਾ ਨਿੱਜੀ ਫ਼ੈਸਲਾ ਸੀ।
ਗੀਤਾ ਦਾ ਕਹਿਣਾ ਹੈ ਕਿ ਉਹ ਹਿਨਾਇਆ ਦੇ ਜਨਮ ਤੋਂ ਬਾਅਦ ਮੈਂ ਧੀ ਨਾਲ ਕੁਆਲਿਟੀ ਸਮੇਂ ਨੂੰ ਇੰਜੁਆਏ ਕਰ ਰਹੀ ਸੀ ਅਤੇ ਜਦੋਂ ਵੀ ਸਮਾਂ ਆਵੇਗਾ ਅਤੇ ਜਦੋਂ ਮੈਂ ਖ਼ੁਦ ਨੂੰ ਤਿਆਰ ਮਹਿਸੂਸ ਕਰਾਂਗੀ ਉਦੋਂ ਆਪਣੇ ਕੰਮ 'ਤੇ ਜ਼ਰੂਰ ਵਾਪਸ ਕਰਾਂਗੀ।'
ਦੱਸ ਦਈਏ ਕਿ ਗੀਤਾ ਬਸਰਾ ਅਤੇ ਹਰਭਜਨ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੋਵੇਂ ਆਪਣੇ ਦੂਜੇ ਬੱਚੇ ਨੂੰ ਲੈ ਕੇ ਬਹੁਤ ਹੀ ਐਕਸਾਈਟਿਡ ਹਨ। ਇਸ ਤੋਂ ਪਹਿਲਾਂ ਅਦਾਕਾਰਾ ਮੁੰਬਈ ਦੇ ਕਿਸੇ ਕਲੀਨਿਕ 'ਚ ਜਾਣ ਸਮੇਂ ਸਪਾਟ ਹੋਈ।
ਦੱਸਣਯੋਗ ਹੈ ਕਿ ਗੀਤਾ ਬਸਰਾ ਨੇ ਸਾਲ 2006 'ਚ ਫ਼ਿਲਮ 'ਦਿਲ ਦਿਆ ਹੈ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਉਸ ਦਾ ਕਰੀਅਰ ਜ਼ਿਆਦਾ ਸਫ਼ਲ ਨਹੀਂ ਹੋ ਸਕਿਆ। ਗੀਤਾ ਬਸਰਾ ਨੇ ਹੁਣ ਤੱਕ 7 ਫ਼ਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਬਾਅਦ ਉਸ ਨੇ ਸਾਲ 2015 'ਚ ਹਰਭਜਨ ਸਿੰਘ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਜੁਲਾਈ 2016 'ਚ ਉਸ ਨੇ ਧੀ ਨੂੰ ਜਨਮ ਦਿੱਤਾ ਸੀ।
PBKS v CSK : ਚੇਨਈ ਦੀ ਪੰਜਾਬ 'ਤੇ ਸ਼ਾਨਦਾਰ ਜਿੱਤ, 6 ਵਿਕਟਾਂ ਨਾਲ ਹਰਾਇਆ
NEXT STORY