Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 16, 2025

    10:52:57 AM

  • accident fire 4 youths death

    ਰੂਹ ਕੰਬਾਊ ਹਾਦਸਾ: ਟ੍ਰੇਲਰ ਤੇ ਸਕਾਰਪੀਓ ਦੀ ਭਿਆਨਕ...

  • bsf caught 200 drones  seized heroin worth rs 1500 crore

    BSF ਦੀ ਵੱਡੀ ਕਾਰਵਾਈ, 200 ਡਰੋਨ, 1500 ਕਰੋੜ ਦੀ...

  • grandson slits grandmother s throat

    ਪੰਜਾਬ 'ਚ ਰਿਸ਼ਤੇ ਤਾਰ-ਤਾਰ : ਪੋਤੇ ਨੇ ਦਾਦੀ ਦਾ ਵੱਢ...

  • punjab government transfers

    ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • Jalandhar
    • ਸਿੱਖ ਧਰਮ : ਲੰਗਰ ਸੇਵਾ ਅਤੇ ਪਰੰਪਰਾ

DARSHAN TV News Punjabi(ਦਰਸ਼ਨ ਟੀ.ਵੀ.)

ਸਿੱਖ ਧਰਮ : ਲੰਗਰ ਸੇਵਾ ਅਤੇ ਪਰੰਪਰਾ

  • Edited By Rajwinder Kaur,
  • Updated: 22 Sep, 2020 10:55 AM
Jalandhar
langar sewa  tradition
  • Share
    • Facebook
    • Tumblr
    • Linkedin
    • Twitter
  • Comment

ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ।। (ਅੰਗ: 967)
 
ਵਿਸ਼ਵ ਕੋਸ਼ ਦੇ ਕਰਤਾ ਡਾ. ਰਤਨ ਸਿੰਘ ਜੱਗੀ, ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਨੇ ਫ਼ਾਰਸੀ ਮੂਲ ਦੇ 'ਲੰਗਰ' ਦੇ ਸ਼ਾਬਦਿਕ ਅਰਥ ਦੇਦਿਆਂ ਲਿਖਿਆ ਹੈ ਉਹ ਥਾਂ ਜਿਥੇ ਗਰੀਬਾਂ/ਅਨਾਥਾਂ ਅਤੇ ਲੋੜਵੰਦਾਂ ਨੂੰ ਅੰਨ ਦਾ ਦਾਨ ਮਿਲੇ। 

ਮੰਨਿਆ ਜਾਂਦਾ ਕਿ ਫ਼ਾਰਸੀ ਪ੍ਰੰਪਰਾ ਦੇ ਇਸ ਸ਼ਬਦ ਦੀ ਵਰਤੋਂ ਸ਼ੂਫ਼ੀਆਂ ਦੇ ਡੇਰਿਆਂ ਉਤੇ 12ਵੀਂ, 13ਵੀਂ ਸਦੀ 'ਚ ਵੰਡੇ ਜਾਂਦੇ ਭੋਜਨ ਲਈ ਹੋਣੀ ਸ਼ੁਰੂ ਹੋ ਗਈ ਸੀ। ਸਿੱਖ ਧਰਮ ਵਿਚ ਇਸ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਇਆ ਜਦੋਂ ਗੁਰੂ-ਅਨੁਯਾਈਆਂ ਨੇ ਕਈ ਸੰਗਤਾਂ ਸਥਾਪਿਤ ਕੀਤੀਆਂ ਅਤੇ ਉਨ੍ਹਾਂ 'ਚ ਭੋਜਨ ਵੰਡਣ ਦੀ ਵਿਵਸਥਾ ਕੀਤੀ । ਧਿਆਨ ਰਹੇ ਕਿ ਇਹ ਭੋਜਨ ਬਿਨਾਂ ਕਿਸੇ ਸਮਾਜਿਕ ਵਿਤਕਰੇ ਨਸਲ, ਜਾਤ, ਲਿੰਗ ਅਤੇ ਊਚ-ਨੀਚ ਦੇ ਇਕੋ ਪੰਕਤੀ 'ਚ ਬੈਠ ਕੇ ਖਾਣਾ(ਛਕਣਾ) ਹੁੰਦਾ ਸੀ। ਇਸ ਲਈ ਲੰਗਰ ਦੇ ਨਾਲ ਪੰਗਤ (ਪੰਕਤੀ) ਸ਼ਬਦ ਜੁੜ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ-ਜਿਥੇ ਆਪਣੇ ਧਰਮ ਦਾ ਪ੍ਰਚਾਰ ਕਰਕੇ ਸੰਗਤਾਂ ਬਣਾਈਆਂ, ਉਥੇ-ਉਥੇ ਲੰਗਰ ਚਲਾਉਣ ਦੀ ਤਾਕੀਦ ਕੀਤੀ, ਜਿਵੇਂ ਰਾਜਾ ਸ਼ਿਵਨਾਭ, ਭੂਮੀਆ ਚੋਰ, ਮਲਕ ਭਾਗੋ ਆਦਿ ਨੂੰ। ਕਰਤਾਰਪੁਰ 'ਚ ਗੁਰੂ ਜੀ ਨੇ ਆਪਣੀ ਖੇਤੀ ਦੀ ਉਪਜ ਵਿਚ ਇਹ ਪ੍ਰਥਾ ਚਲਾਈ ਦੱਸੀ ਜਾਂਦੀ ਹੈ। ਲੰਗਰ 'ਚ ਪਾਈ ਜਾਣ ਵਾਲੀ ਰਸਦ ਸਿੱਖਾਂ ਦੀ ਘਾਲ-ਕਮਾਈ ਜਾਂ ਦਸਾਂ ਨਹੁੰਆਂ ਦੀ ਕਿਰਤ 'ਚੋਂ ਖ਼ਰੀਦੀ ਜਾਂਦੀ ਸੀ। 'ਦਸਵੰਧ ਲਈ ਕੱਢੀ ਰਕਮ ਜ਼ਿਆਦਾਤਰ ਲੰਗਰ 'ਤੇ ਹੀ ਖ਼ਰਚ ਕੀਤੀ ਜਾਂਦੀ ਹੈ। ਇਸ ਨੂੰ ਗੁਰੂ ਕਾ ਲੰਗਰ” ਕਿਹਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਥਾ ਦਾ ਬਹੁਤ ਵਿਕਾਸ ਕੀਤਾ । 

ਰਾਇ ਬਲਵੰਤ ਅਤੇ ਸਤਾ ਡੂਮ ਦੀ ਵਾਰ 'ਚ ਇਸ ਬਾਰੇ ਵਿਸਥਾਰ ਸਹਿਤ ਵਰਣਨ ਹੈ - 
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨਾ ਆਵੀ ਖਟੀਐ।। ( ਅੰਗ : 966 - 67 ) 

ਮਾਤਾ ਖੀਵੀ ਦਾ ਲੰਗਰ 'ਵਿਸ਼ੇਸ਼ ਉੱਲੇਖ-ਯੋਗ ਹੈ- 
ਬਲਵੰਤ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ । 
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ । 
ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ । ( ਅੰਗ : 967 ) । 

ਗੁਰੂ ਅਮਰਦਾਸ ਜੀ ਨੇ ਪਹਿਲੇ ਪੰਗਿਤੀ ਪਾਛੇ  ਸੰਗਤਿ ਦਾ ਆਦੇਸ਼ ਦਿੱਤਾ ਹੋਇਆ ਸੀ। ਇਥੇ ਪੰਗਤਿ ਸ਼ਬਦ ਦਾ ਸੰਬੰਧ ਪੰਗਤੀ 'ਚ ਬੈਠ ਕੇ ਲੰਗਰ ਛਕਣ ਨਾਲ ਹੈ। ਇਤਿਹਾਸ ਤੋਂ ਸਿੱਧ ਹੈ ਕਿ ਗੋਇੰਦਵਾਲ ਗੁਰੂ ਅਮਰਦਾਸ ਜੀ ਨੂੰ ਮਿਲਣ ਆਏ ਅਕਬਰ ਬਾਦਸ਼ਾਹ ਨੂੰ ਪਹਿਲਾਂ ਪੰਗਤ 'ਚ ਬੈਠ ਕੇ ਲੰਗਰ ਛਕਣਾ ਪਿਆ। ਇਸ ਤਰ੍ਹਾਂ ਲੰਗਰ ਦੁਆਰਾ ਬਰਾਬਰਤਾ ਦਾ ਵਿਵਹਾਰਿਕ ਰੂਪ ਪੇਸ਼ ਕੀਤਾ ਜਾ ਸਕਿਆ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਲੰਗਰ ਲਈ ਭਾਈ ਜੇਠਾ (ਗੁਰੂ ਰਾਮਦਾਸ ਜੀ) ਜੰਗਲ 'ਚੋਂ ਲੱਕੜਾਂ ਚੁਣ ਕੇ ਲਿਆਉਂਦੇ ਰਹੇ। ਅੰਮ੍ਰਿਤਸਰ ਦੀ ਸਥਾਪਨਾ ਨਾਲ, ਜੋ ਸਿੱਖ ਧਰਮ ਦਾ ਕੇਂਦਰ ਬਣਿਆ, ਉਥੇ ਸਭ ਲਈ ਲੰਗਰ ਦੀ ਵਿਵਸਥਾ ਦਾ ਆਯੋਜਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਸਿੱਖ ਧਰਮ ਦਾ ਇਕ ਬੁਨਿਆਦੀ ਸਮਾਜਿਕ ਵਿਵਹਾਰ ਬਣਾ ਦਿੱਤਾ। ਇਸ ਤੋਂ ਬਾਦ ਵਕਤ ਨਾਲ ਸਿੱਖ -ਸੰਗਤਾਂ, ਗੁਰੂਧਾਮਾਂ, ਗੁਰਦੁਆਰਿਆਂ ਦੀ ਸਥਾਪਨਾ ਹੁੰਦੀ ਗਈ, ਲੰਗਰ ਦੀ ਵਿਵਸਥਾ ਵੀ ਵਿਸਥਾਰ ਪਕੜਦੀ ਗਈ। ਇਸੇ ਪ੍ਰਰੰਪਰਾ ਨੂੰ ਹੋਰ ਪਕੇਰਾ ਕਰਨ ਲਈ ਵੱਖ-ਵੱਖ ਗੁਰੂ ਸਾਹਿਬਾਨ ਨੇ ਪੂਰਨ ਤੌਰ ’ਤੇ ਪਹਿਰਾ ਦਿੱਤਾ, ਜਿਸ ਦੀਆਂ ਅਨੇਕਾਂ ਮਿਸਾਲਾਂ ਇਤਿਹਾਸ 'ਚ ਹਨ। ਲੰਗਰ ਦੀ ਸੇਵਾ ਨਿਭਾਉਣ ਵਾਲੇ ਕਈ ਗੁਰੂ ਸੇਵਕਾਂ ਅਤੇ ਕੁਝ ਪਿੰਡਾਂ ਦੇ ਨਾਮ ਵੀ ਇਤਿਹਾਸ 'ਚ ਮਿਲਦੇ ਹਨ।

ਭਾਈ ਲੰਗਾਹ ਵੀ ਪੱਟੀ ਪਰਗਨੇ ਦੇ 84 ਪਿੰਡਾਂ ਦਾ ਚੌਧਰੀ ਸੀ। ਕਹਿੰਦੇ ਹਨ ਕਿ ਇਕ ਵਾਰ ਇਹ ਬੀਮਾਰ ਪੈ ਗਿਆ। ਹਰ ਪ੍ਰਕਾਰ ਦੇ ਯਤਨਾਂ ਅਤੇ ਸਖੀ ਸਰਵਰ ਦੀਆਂ ਮੰਨਤਾਂ ਦੇ ਬਾਵਜੂਦ ਇਹ ਠੀਕ ਨਾ ਹੋਇਆ। ਫਿਰ ਕਿਸੇ ਸਿੱਖ ਦੇ ਸੰਪਰਕ 'ਚ ਆਉਣ ਕਾਰਨ ਪ੍ਰਮਾਤਮਾ ਦੀ ਭਗਤੀ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਸੰਚਾਲਿਤ ਧਰਮ ਵਿਚ ਵਿਸ਼ਵਾਸ ਪ੍ਰਗਟ ਕੀਤਾ। ਇਸ ਦੀ ਬੀਮਾਰੀ ਖਤਮ ਹੋ ਗਈ। ਜਦੋ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਇਆ।ਉਦੋਂ ਸਰੋਵਰ ਦੀ ਖੁਦਾਈ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ । ਇਸ ਨੇ ਉਸ ਮਹਾਨ ਕਾਰਜ 'ਚ ਸਰੀਰਿਕ ਅਤੇ ਮਾਇਕ ਦੋਹਾਂ ਤਰ੍ਹਾਂ ਦੀ ਸਮਰਪਿਤ ਭਾਵਨਾ ਨਾਲ ਸੇਵਾ ਕੀਤੀ। ਇਸ ਦੀ ਸੇਵਾ ਭਾਵਨਾ ਨੂੰ ਮੁੱਖ ਰੱਖਦਿਆਂ ਗੁਰੂ ਜੀ ਨੇ ਇਸ ਨੂੰ ਆਪਣੇ ਇਲਾਕੇ ਦਾ ਮਸੰਦ ਥਾਪਿਆ। ਜਦੋਂ ਗੁਰੂ ਜੀ ਲਾਹੌਰ ਗਏ, ਤਾਂ ਉਨ੍ਹਾਂ ਦੇ ਨਾਲ ਪੰਜ ਗਏ ਸਿੱਖਾਂ 'ਚ ਇਹ ਵੀ ਸ਼ਾਮਲ ਸੀ । ਇਸ ਨੇ ਗੁਰੂ ਜੀ ਦਾ ਲਾਹੌਰ 'ਚ ਸਸਕਾਰ ਕੀਤਾ ।

ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਇਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵੀ ਨਿਸ਼ਠਾਵਾਨ ਸੇਵਕ ਰਿਹਾ। ਇਹ ਤੇਗ ਦਾ ਵੀ ਬੜਾ ਧਨੀ ਸੀ । ਇਸ ਲਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਤਿਆਰ ਕੀਤੀ ਜਾ ਰਹੀ ਸੈਨਾ ਦੇ ਇਕ ਦਲ ਦਾ ਇਸ ਨੂੰ ਨਾਇਕ ਨਿਯੁਕਤ ਕੀਤਾ । ਜਦੋਂ ਛੇਵੇਂ ਗੁਰੂ ਸਾਹਿਬ ਲਾਹੌਰ ਗਏ ਤਾਂ ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲੀ ਥਾਂ ਉਤੇ ਇਕ ਸਮਾਰਕ ਬਣਵਾਇਆ ਅਤੇ ਉਸ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਇਸ ਨੂੰ ਸੌਂਪੀ। ਕਰੋੜ ਸਿੰਘੀਆ ਮਿਸਲ ਦਾ ਸ. ਬਘੇਲ ਸਿੰਘ ਇਸ ਦਾ ਵੰਸ਼ਜ ਸੀ ਮਾਈ ਭਾਗੋ ਵੀ ਇਸ ਦੇ ਛੋਟੇ ਭਰਾ ਪੀਰੋ ਸ਼ਾਹ ਦੀ ਪੋਤੀ ਸੀ, ਜੋ ਚਾਲੀ ਮੁਕਤਿਆਂ ਨੂੰ ਦਸਮ ਗੁਰੂ ਤੋਂ ਬਖ਼ਸ਼ਵਾਉਣ ਲਈ ਖਿਦਰਾਣੇ ਦੀ ਢਾਬ ਪਾਸ ਪਹੁੰਚੀ। ਭਾਈ ਲੰਗਾਹ ਨੇ ਗੁਰੂ ਘਰ ਵੱਲੋ ਚਲਾਈ ਲੰਗਰ ਪ੍ਰੰਪਰਾ ਨੂੰ ਕਾਇਮ ਰੱਖਿਆ।  

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਅਤੇ ਅਨੰਦਪੁਰ ਸਾਹਿਬ ਵਿਚ ਲੰਗਰ-ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ। ਉਨ੍ਹਾਂਅਨੁਸਾਰ ਤੇਗ ਦੇ ਨਾਲ-ਨਾਲ ਦੇਗ (ਲੰਗਰ) ਵੀ ਚਲਣੀ  ਚਾਹੀਦੀ ਹੈ ( ਦੇਗ ਤੇਗ ਜਗ ਮੈ ਦੋਊ ਚਾਲੇ)। ਸਿੱਖ-ਮਿਸਲਾਂ ਵੇਲੇ ਲੰਗਰ ਦੀ ਵਿਵਸਥਾ ਨੇ ਤੇਗ ਨੂੰ ਚੱਲਣ ਲਈ ਸਦਾ ਉਭਾਰੀ ਰੱਖਿਆ। ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਨਵਾਬ ਕਪੂਰ ਸਿੰਘ, ਸੁਲਤਾਨਉਲਕੌਮ ਜੱਸਾ ਸਿੰਘ ਆਹਲੂਵਾਲੀਆ ਨੇ ਵੀ ਇਸ ਮਰਿਆਦਾ ਦਾ ਭਲੀਭਾਂਤ ਸਤਿਕਾਰ ਕਾਇਮ ਰੱਖਿਆ। ਮਹਾਰਾਜਾ ਰਣਜੀਤ ਸਿੰਘ ਨੇ ਇਸ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਗੁਰਦੁਆਰਿਆਂ ਨਾਲ ਜਾਗੀਰਾਂ ਲਗਵਾਈਆਂ। ਸਮੇਂ ਦੇ ਬੀਤਣ ਨਾਲ ਇਹ ਪ੍ਰਥਾ ਹੋਰ ਵਿਕਾਸ ਕਰਦੀ ਗਈ। ਗੁਰ ਪੁਰਬਾਂ ਜਾਂ ਧਾਰਮਿਕ ਸਮਾਗਮਾਂ 'ਚ ਖੁੱਲ੍ਹੇ ਮੈਦਾਨ 'ਚ ਲੰਗਰ ਛਕਾਏ ਜਾਣ ਲੱਗੇ ਪਰ ਇਸ ਦੀ ਤਿਆਰੀ 'ਚ ਸਾਰਿਆਂ ਦੇ ਯੋਗਦਾਨ ਦੀ ਥਾਂ ਨੌਕਰਾਂ ਤੋਂ ਲੰਗਰ ਤਿਆਰ ਕਰਵਾਏ ਜਾਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਸਭ ਦੇ ਸ਼ਾਮਲ ਹੋਣ ਅਤੇ ਆਪਣਾ ਯੋਗਦਾਨ ਪਾ ਕੇ ਸਮ-ਚੇਤਨਾ ਦੀ ਭਾਵਨਾ ਪੈਦਾ ਕਰਨ ਨੂੰ ਧੱਕਾ ਲਗ ਰਿਹਾ ਹੈ। ਸੇਵਾ ਭਾਵਨਾ ਦੀ ਥਾਂ ਪੁਰ ਦਿਹਾੜੀ ਉਜਰਤ ਨੇ ਲੈ ਲਈ ਹੈ। ਸ਼ਰਧਾ ਭਾਵਨਾ ਨਿਸ਼ਕਾਮਤਾ, ਵਪਾਰੀਕਰਨ 'ਚ ਬਦਲ ਰਹੀ ਹੈ। ਪੱਛਮੀ ਸੱਭਿਆਚਾਰ ਦੇ ਪ੍ਰਭਾਵ ਅਤੇ ਸੀਮਾਵਾਂ ਕਰਕੇ ਵੀ ਕਈ ਖੁੱਲ੍ਹਾਂ ਲਈਆਂ ਜਾ ਰਹੀਆਂ ਹਨ ਅਤੇ ਪੰਗਤ 'ਚ ਬੈਠਣ ਦੀ ਥਾਂ ਮੇਜਾਂ ਕੁਰਸੀਆਂ 'ਤੇ ਬੈਠ ਕੇ ਲੰਗਰ ਛਕਣ ਦੀ ਗੱਲ ਤੁਰ ਪਈ ਹੈ। ਇਸ ਨਾਲ ਕਈ ਵਿਵਾਦ ਵੀ ਖੜ੍ਹੇ ਹੋ ਰਹੇ ਹਨ । ਇਸ ਗੌਰਵਮਈ ਪ੍ਰਥਾ ਨੂੰ ਸਹੀ ਅਤੇ ਮੌਲਿਕ ਭਾਵ ਇਸ ਦੇ ਅਸਲ ਪਰਿਪੇਖ ਨੂੰ ਕਾਇਮ ਰੱਖਣਾ ਸਮੇਂ ਦੀ ਮੰਗ ਹੈ ।    

ਦਿਲਜੀਤ ਸਿੰਘ ਬੇਦੀ
 

  • Sikh religion
  • langar sewa
  • Tradition
  • ਸਿੱਖ ਧਰਮ
  • ਲੰਗਰ ਸੇਵਾ
  • ਪਰੰਪਰਾ

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

NEXT STORY

Stories You May Like

  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (16 ਅਕਤੂਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (15 ਅਕਤੂਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (14 ਅਕਤੂਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (13 ਅਕਤੂਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (12 ਅਕਤੂਬਰ 2025)
  • gurdwara sri hemkunt sahib closed
    ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ, 2 ਲੱਖ 72 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (10 ਅਕਤੂਬਰ 2025)
  • kaulpur village of jammu and kashmir incident
    ਜੰਮੂ-ਕਸ਼ਮੀਰ ਦੇ ਪਿੰਡ ਕੌਲਪੁਰ ’ਚ ਸਰੂਪਾਂ ਦੀ ਬੇਅਦਬੀ ਨਿੰਦਣਯੋਗ : ਐਡਵੋਕੇਟ ਧਾਮੀ
  • new on punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਪੜ੍ਹੋ ਵਿਭਾਗ ਦੀ ਭਵਿੱਖਬਾਣੀ
  • case registered against former sho for talking obscenely to women
    ਔਰਤਾਂ ਨਾਲ ਅਸ਼ਲੀਲ ਗੱਲਾਂ ਕਰਨ ਵਾਲੇ ਸਾਬਕਾ SHO ਖਿਲਾਫ਼ ਮਾਮਲਾ ਦਰਜ
  • nit  tynor orthotics
    ਐੱਨਆਈਟੀ ਜਲੰਧਰ ਅਤੇ ਟਾਇਨੋਰ ਓਰਥੋਟਿਕਸ ਵਿਚਕਾਰ ਐਮ.ਓ.ਯੂ. ਸਮਝੌਤਾ
  • punjab national jam update
    ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਚੱਕਾ ਜਾਮ ਬਾਰੇ ਵੱਡੀ ਅਪਡੇਟ
  • punjab trains late
    ਪੰਜਾਬ 'ਚ ਦਿਸਣ ਲੱਗਾ ਧੁੰਦ ਦਾ ਅਸਰ! ਕਈ ਰੇਲਗੱਡੀਆਂ ਹੋਈਆਂ ਲੇਟ
  • civil hospital children fatty liver disease
    ਪੰਜਾਬ 'ਚ ਫੈਟੀ ਲਿਵਰ ਬੀਮਾਰੀ ਦਾ ਸ਼ਿਕਾਰ ਹੋ ਰਹੇ ਬੱਚੇ, ਡਾਕਟਰ ਬੋਲੇ-ਹੋ ਜਾਓ...
  • e challan worth rs 42 crore launched in jalandhar
    ਜਲੰਧਰ ਵਾਸੀਆਂ ਲਈ ਵੱਡੀ ਅਪਡੇਟ! ਰੋਜ਼ ਕੱਟੇ ਜਾ ਰਹੇ 200 ਈ-ਚਾਲਾਨ, 4 ਚੌਕਾਂ 'ਚ...
  • neel garg reaction
    ਕੇਂਦਰ ਸਰਕਾਰ ਦਾ ਪੰਜਾਬ ਵਿਰੋਧੀ ਏਜੰਡਾ ਹੋਇਆ ਬੇਨਕਾਬ : ਗਰਗ
Trending
Ek Nazar
soldier ra ped woman for 6 years

ਫੌਜੀ ਨੇ 6 ਸਾਲ ਤੱਕ ਔਰਤ ਦੀ ਰੋਲੀ ਪੱਤ, ਵਿਆਹ ਦੀ ਗੱਲ ਕਰਨ 'ਤੇ ਦਿੱਤੀ ਧਮਕੀ,...

case registered against former sho for talking obscenely to women

ਔਰਤਾਂ ਨਾਲ ਅਸ਼ਲੀਲ ਗੱਲਾਂ ਕਰਨ ਵਾਲੇ ਸਾਬਕਾ SHO ਖਿਲਾਫ਼ ਮਾਮਲਾ ਦਰਜ

engineering student raped in kolkata  classmate arrested

ਮੈਡੀਕਲ ਕਾਲਜ ਮਾਮਲੇ ਮਗਰੋਂ ਇਕ ਹੋਰ ਵਿਦਿਆਰਥਣ ਨਾਲ ਗੰਦੀ ਹਰਕਤ, ਕਾਲਜ ਦੇ ਮੁੰਡੇ...

corporation action on building of former senior deputy mayor of akali dal

ਨਿਗਮ ਨੇ ਅਕਾਲੀ ਦਲ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਦੀ ਬਿਲਡਿੰਗ ’ਤੇ ਚਲਾਇਆ ਪੀਲਾ...

24k gold bar   picture of goddess lakshmi on dhanteras diwali  know price

ਧਨਤੇਰਸ-ਦੀਵਾਲੀ 'ਤੇ ਆਪਣਿਆ ਨੂੰ ਦਿਓ ਦੇਵੀ ਲਕਸ਼ਮੀ ਦੀ ਤਸਵੀਰ ਵਾਲੀ 24K Gold...

principal slaps girl school wearing slippers

ਚੱਪਲ ਪਾ ਸਕੂਲ ਆਈ ਕੁੜੀ ਦੇ ਪ੍ਰਿੰਸੀਪਲ ਨੇ ਜੜ੍ਹਿਆ ਥੱਪੜ, ਹੋਈ ਮੌਤ

train s route has been changed

ਰੇਲ ਯਾਤਰੀ ਦੇਣ ਧਿਆਨ, ਇਸ ਟਰੇਨ ਦਾ ਬਦਲਿਆ ਰੂਟ, ਦੁਬਾਰਾ ਬਣਾਉਣੀ ਪੈ ਸਕਦੀ ਸਫ਼ਰ...

drone and pistol recovered from border village of amritsar

ਅੰਮ੍ਰਿਤਸਰ ਦੇ ਸਰਹੱਦੀ ਪਿੰਡ 'ਚੋਂ ਡਰੋਨ ਤੇ ਪਿਸਤੌਲ ਬਰਾਮਦ

brother of famous dhaba owner commits suicide in jalandhar

ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਨੇ ਕੀਤੀ ਖ਼ੁਦਕੁਸ਼ੀ, ਦੋ ਦਿਨ ਪਹਿਲਾਂ ਹੀ...

nihang singhs parade a youth who was doing drugs

ਧਾਰਮਿਕ ਨਿਸ਼ਾਨ ਲੱਗੀ ਗੱਡੀ ’ਚ ਬੈਠ ਕੇ ਨੌਜਵਾਨ ਕਰ ਰਹੇ ਸ਼ਰਮਨਾਕ ਕੰਮ, ਨਿਹੰਗ...

famous youtuber armaan malik s video with his second wife kritika goes viral

Youtuber ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਨਾਲ ਵੀਡੀਓ ਵਾਇਰਲ ! ਪੂਲ 'ਚ...

punjab weather changes update

ਪੰਜਾਬ ਦੇ ਮੌਸਮ ਦੀ ਪੜ੍ਹੋ Latest ਅਪਡੇਟ, ਜਾਣੋ 17 ਅਕਤੂਬਰ ਤੱਕ ਕਿਹੋ ਜਿਹਾ...

office fatigue vitamins energy tips

ਦਫ਼ਤਰ 'ਚ ਵਾਰ-ਵਾਰ ਆਉਂਦੀ ਹੈ ਨੀਂਦ? ਇਨ੍ਹਾਂ 4 ਵਿਟਾਮਿਨਾਂ ਦੀ ਹੋ ਸਕਦੀ ਹੈ ਘਾਟ

hooliganism in jalandhar

ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਭਿੜੀਆਂ ਦੋ ਧਿਰਾਂ, ਚੱਲੇ ਘਸੁੰਨ-ਮੁੱਕੇ ਤੇ...

cheated husband of lakhs after getting married and fled abroad

ਪਤੀ ਨਾਲ ਠੱਗੀਆਂ ਕਰ ਬਿਨਾਂ ਦੱਸੇ ਵਿਦੇਸ਼ ਭੱਜੀ ਪਤਨੀ, ਪੂਰਾ ਪਰਿਵਾਰ ਰਹਿ ਗਿਆ...

an elderly woman was attacked a wolf

ਘਰੇ ਬੈਠੀ ਖਾਣਾ ਖਾ ਰਹੀ ਸੀ ਬਜ਼ੁਰਗ ਮਹਿਲਾ, ਅਚਾਨਕ ਬਘਿਆੜ ਨੇ ਕਰ'ਤਾ ਹਮਲਾ ਤੇ...

shameful act of police officer charges dropped in rape case against girl

ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ ਕਰੇਗਾ ਹੈਰਾਨ, ਡਿੱਗੀ ਗਾਜ, ਕੁੜੀ ਨਾਲ...

important news for the residents of amritsar

ਕੇਂਦਰੀ ਸਰਕਾਰ ਦਾ ਅੰਮ੍ਰਿਤਸਰ ਵਾਸੀਆਂ ਲਈ ਵੱਡਾ ਐਲਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (9 ਅਕਤੂਬਰ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (8 ਅਕਤੂਬਰ 2025)
    • grand nagar kirtan occasion of the birth anniversary of sri guru ram das ji
      ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ...
    • birth anniversary of sri guru ramdas ji
      ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ 10 ਟਨ ਫੁੱਲਾਂ ਨਾਲ ਸਜਾਇਆ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (7 ਅਕਤੂਬਰ 2025)
    • sikhs from growing beards in us military is a violation of religious freedom
      ਅਮਰੀਕੀ ਫੌਜ ’ਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣਾ ਧਾਰਮਿਕ ਅਜ਼ਾਦੀ ਦਾ ਉਲੰਘਣ...
    • us ban on beards in military is worrisome for sikhs
      ਅਮਰੀਕਾ ਫੌਜ ’ਚ ਦਾੜ੍ਹੀ ਰੱਖਣ ’ਤੇ ਪਾਬੰਦੀ ਲਗਾਉਣਾ ਸਿੱਖਾਂ ਲਈ ਚਿੰਤਾਜਨਕ:...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (5 ਅਕਤੂਬਰ 2025)
    • gurdwara sri hemkunt sahib  door closed
      ਗੁ. ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ: 10 ਅਕਤੂਬਰ ਨੂੰ ਬੰਦ...
    • union minister sanjay seth paid obeisance at sachkhand sri harmandir sahib
      ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਕੇਂਦਰੀ ਰਾਜ ਮੰਤਰੀ ਸੰਜੇ ਸੇਠ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +