ਮੁੰਬਈ/ਸ੍ਰੀਨਗਰ: ਮਿਡਲ ਈਸਟ ਵਿੱਚ ਚੱਲ ਰਹੀ ਜੰਗ ਦਰਮਿਆਨ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਦੀ ਖ਼ਬਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਿੱਥੇ ਇਰਾਨ ਵਿੱਚ ਸਰਕਾਰੀ ਸੋਗ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਇਸੇ ਦੌਰਾਨ 'ਬਿੱਗ ਬੌਸ 19' ਦੀ ਕੰਟੈਸਟੈਂਟ ਅਤੇ ਅਦਾਕਾਰਾ ਫਰਹਾਨਾ ਭੱਟ ਆਪਣੇ ਇੱਕ ਬਿਆਨ ਕਾਰਨ ਵਿਵਾਦਾਂ ਵਿੱਚ ਘਿਰ ਗਈ ਹੈ।
ਇਹ ਵੀ ਪੜ੍ਹੋ: R Nait ਦਾ ਪ੍ਰੋਗਰਾਮ ਦੇਖਣ ਲਈ ਕੰਧਾਂ ਟੱਪ ਅੰਦਰ ਵੜਨ ਲੱਗੇ ਲੋਕ ! 2 ਨੇ ਤੁੜਵਾ ਲਈਆਂ ਲੱਤਾਂ
"ਸਹਿਰੀ ਤੋਂ ਬਾਅਦ ਸੋ ਨਹੀਂ ਸਕੀ"
ਫਰਹਾਨਾ ਭੱਟ ਨੇ ਖ਼ਾਮੇਨੇਈ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਇੱਕ 'ਮਸੀਹਾ' ਦੱਸਿਆ ਹੈ। ਇੱਕ ਮੀਡੀਆ ਪੋਰਟਲ ਨਾਲ ਗੱਲਬਾਤ ਕਰਦਿਆਂ ਫਰਹਾਨਾ ਨੇ ਕਿਹਾ, "ਉਹ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ। ਮੈਂ ਸਹਿਰੀ ਤੋਂ ਬਾਅਦ ਬਿਲਕੁਲ ਨਹੀਂ ਸੋ ਸਕੀ, ਨਮਾਜ਼ ਪੜ੍ਹਦਿਆਂ ਵੀ ਮੇਰਾ ਦਿਲ ਬਹੁਤ ਦੁਖੀ ਸੀ। ਕਸ਼ਮੀਰੀ ਲੋਕ ਇਸ ਖ਼ਬਰ ਨਾਲ ਬਹੁਤ ਜ਼ਿਆਦਾ ਦੁਖੀ ਹਨ।"
ਇਹ ਵੀ ਪੜ੍ਹੋ: ਜੈ ਮਾਲਾ ਦੀ ਰਸਮ ਮੌਕੇ ਪੈਲੇਸ 'ਚ ਖ਼ੂਨੀ ਖੇਡ ! ਰਿਟਾਇਰਡ ਏਅਰਫੋਰਸ ਅਧਿਕਾਰੀ ਦੇ ਪੋਤੇ ਦਾ ਗੋਲ਼ੀਆਂ ਮਾਰ ਕੇ ਕਤਲ
ਸੋਸ਼ਲ ਮੀਡੀਆ 'ਤੇ ਹੋਈ ਬੁਰੀ ਤਰ੍ਹਾਂ ਟ੍ਰੋਲ
ਫਰਹਾਨਾ ਦਾ ਇਹ ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਉਸ ਨੂੰ ਨਿਸ਼ਾਨੇ 'ਤੇ ਲੈ ਲਿਆ। ਲੋਕਾਂ ਨੇ ਉਸ ਨੂੰ ਇਰਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਮਹਿਲਾਵਾਂ 'ਤੇ ਹੋਏ ਅੱਤਿਆਚਾਰਾਂ ਦੀ ਯਾਦ ਦਿਵਾਈ। ਇੱਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, "ਫਰਹਾਨਾ, ਬਿਨਾਂ ਸੱਚਾਈ ਜਾਣੇ ਅਜਿਹੇ ਗੰਭੀਰ ਮੁੱਦਿਆਂ 'ਤੇ ਟਿੱਪਣੀ ਨਾ ਕਰੋ। ਕਈ ਮਾਸੂਮ ਕੁੜੀਆਂ ਦੀ ਆਵਾਜ਼ ਦਬਾਈ ਗਈ ਹੈ, ਇਹ ਧਰਮ ਨਹੀਂ ਇਨਸਾਨੀਅਤ ਦਾ ਮਾਮਲਾ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਸਾਡੇ ਦੇਸ਼ ਵਿੱਚ ਹਰ ਤਰ੍ਹਾਂ ਦੇ ਅਨਪੜ੍ਹ ਲੋਕ ਮੌਜੂਦ ਹਨ।"
ਇਹ ਵੀ ਪੜ੍ਹੋ: 'ਬੰਬਾਂ ਦੇ ਮੀਂਹ' ਵਿਚਾਲੇ ਆਬੂ-ਧਾਬੀ 'ਚ ਫਸੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ! ਕਰ ਰਹੀ ਘਰ ਵਾਪਸੀ ਦੀ ਉਡੀਕ
ਦੇਸ਼-ਦੁਨੀਆ 'ਚ ਮਿਲਿਆ-ਜੁਲਿਆ ਅਸਰ
ਦੱਸਣਯੋਗ ਹੈ ਕਿ 28 ਫਰਵਰੀ 2026 ਨੂੰ ਖ਼ਾਮੇਨੇਈ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਭਾਰਤ ਦੇ ਕਈ ਹਿੱਸਿਆਂ (ਖ਼ਾਸਕਰ ਕਸ਼ਮੀਰ) ਵਿੱਚ ਲੋਕਾਂ ਨੇ ਦੁੱਖ ਜਤਾਇਆ, ਜਦੋਂ ਕਿ ਬਾਲੀਵੁੱਡ ਦੇ ਕੁਝ ਸਿਤਾਰਿਆਂ ਅਤੇ ਇਰਾਨ ਦੇ ਹੀ ਇੱਕ ਵਰਗ ਵੱਲੋਂ ਜਸ਼ਨ ਮਨਾਉਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ: UAE 'ਚ ਫਸੇ ਪੰਜਾਬੀ ਅਦਾਕਾਰ Ammy Virk ਦੀ ਪਤਨੀ ਤੇ ਧੀ, ਪੋਸਟ ਪਾ ਕੇ ਕੀਤੀ ਅਪੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
R Nait ਦਾ ਪ੍ਰੋਗਰਾਮ ਦੇਖਣ ਲਈ ਕੰਧਾਂ ਟੱਪ ਅੰਦਰ ਵੜਨ ਲੱਗੇ ਲੋਕ ! 2 ਨੇ ਤੁੜਵਾ ਲਈਆਂ ਲੱਤਾਂ
NEXT STORY