Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 07, 2026

    4:41:53 PM

  • harsimrat badal s big statement in budhlada

    'ਪੰਜਾਬ ਦੇ ਲੋਕਾਂ ਨੇ ਕਦੇ ਵੀ ਸਾਡੀ ਪਿੱਠ ਨਹੀਂ...

  • heartbreaking incident in crowded markets in mohali

    ਮੋਹਾਲੀ 'ਚ ਭਰੇ ਬਜ਼ਾਰ ਦਿਲ ਕੰਬਾਊ ਵਾਰਦਾਤ, ਪਤਨੀ...

  • amritsar grenade attack case

    ਅੰਮ੍ਰਿਤਸਰ ਦੇ ਥਾਣੇ 'ਤੇ ਗ੍ਰਨੇਡ ਹਮਲੇ ਤੋਂ ਬਾਅਦ...

  • turkey israeli consulate incident

    ਇਜ਼ਰਾਈਲੀ ਕੌਂਸਲੇਟ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • Jalandhar
    • ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼ : ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜੀਵਨ ਦਰਸ਼ਨ

DARSHAN TV News Punjabi(ਦਰਸ਼ਨ ਟੀ.ਵੀ.)

ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼ : ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜੀਵਨ ਦਰਸ਼ਨ

  • Edited By Rajwinder Kaur,
  • Updated: 25 Jun, 2021 01:46 PM
Jalandhar
sixth guru sri guru hargobind sahib parkash purab
  • Share
    • Facebook
    • Tumblr
    • Linkedin
    • Twitter
  • Comment

ਪੰਚਮ ਪਾਤਸ਼ਾਹ ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਘਰ ਪੈਦਾ ਹੋਏ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਸੂਰਬੀਰ ਯੋਧੇ ਸਨ। ਜਿਨ੍ਹਾਂ ਨੇ ਆਪਣੇ ਦਮ ’ਤੇ ਮੁਗਲ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਤਾਂ ਹੀ ਇਨ੍ਹਾਂ ਨੂੰ ਦਲ ਭੰਜਨ ਗੁਰ ਸੂਰਮਾਂ ਵਡ ਜੋਧਾ ਬਹੁ ਪਰਉਪਕਾਰੀ’ ਬੰਦੀ ਛੋੜ ਦਾਤਾ, ਮੀਰੀ ਪੀਰੀ ਦੇ ਮਾਲਕ ਆਦਿ ਕਈ ਨਾਵਾਂ ਨਾਲ ਸਤਿਕਾਰਿਆ ਜਾਂਦਾ ਹੈ।

ਪ੍ਰਿਥੀ ਚੰਦ ਤੋਂ ਸਰੀਰਕ ਦੂਰੀ ਬਣਾਉਂਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋ ਅੰਮ੍ਰਿਤਸਰ ਛੱਡ ਗੁਰੂ ਕੀ ਵਡਾਲੀ ਵਿਖੇ ਗ੍ਰਹਿ ਨਿਵਾਸ ਕਰਨ ਉਪਰੰਤ 1595 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਮਾਤਾ ਗੰਗਾ ਜੀ ਦੀ ਕੁੱਖੋਂ ਹੋਇਆ।

ਪ੍ਰਿਥੀ ਚੰਦ ਤਾਂ ਪਹਿਲਾਂ ਹੀ ਨਹੀਂ ਸੀ ਚਾਹੁੰਦਾ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਪੁੱਤਰ ਜਨਮ ਲਵੇ। ਆਪਣੇ ਪੁੱਤਰ ਨੂੰ ਗੱਦੀ ’ਤੇ ਬਿਰਾਜਮਾਨ ਕਰਨ ਦੀ ਇੱਛਾ ਰੱਖਣ ਵਾਲੇ ਪ੍ਰਿਥੀ ਚੰਦ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ’ਤੇ ਬਹੁਤਾ ਖੁਸ਼ ਨਹੀਂ ਸੀ।  ਇਸੇ ਬਾਬਤ ਦੁੱਖੀ ਪ੍ਰਿਥੀ ਚੰਦ ਨੇ ਬਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਖ਼ਤਮ ਕਰਨ ਲਈ ਬੜੇ ਹੱਥ ਕੰਢੇ ਵਰਤੇ। ਬਾਲ ਅਵਸਥਾ ਵਿੱਚ ਹੀ ਗੁਰੂ ਸਾਹਿਬ ਨੂੰ ਦਾਈ ਰਾਹੀਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ; ਫਿਰ ਸੱਪ ਲੜਾਉਣ ਦੀ ਸਾਜ਼ਿਸ਼ ਕੀਤੀ ਪਰ ਸਫ਼ਲ ਕੋਈ ਨਾ ਹੋ ਸਕੀ।
ਸਦਾ ਸਦਾ ਹਰਿ ਜਾਪੇ॥
ਪ੍ਰਭ ਬਾਲਕ ਰਾਖੇ ਆਪੇ॥ (ਅੰਗ ੬੨੭)

ਪ੍ਰਿਥੀ ਚੰਦ ਅਜੇ ਵੀ ਨਹੀਂ ਸੀ ਟਲ ਰਿਹਾ। ਗੁਰੂ ਹਰਗੋਬਿੰਦ ਸਾਹਿਬ ਨੂੰ ਖ਼ਤਮ ਕਰਨ ਲਈ ਰਸੋਈਏ ਰਾਹੀਂ ਦਹੀਂ ਵਿੱਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਬਾਲ ਗੁਰੂ ਨੇ ਦਹੀਂ ਤਾਂ ਨਾ ਖਾਧਾ ਪਰ ਰਸੋਈਆ ਢਿੱਡ ਵਿੱਚ ਸੂਲ ਹੋਣ ਕਰਕੇ ਮਰ ਗਿਆ। ਗੁਰੂ ਅਰਜਨ ਦੇਵ ਜੀ ਨੇ ਇਸ ਬਾਬਤ ਸ਼ਬਦ ਉਚਾਰਿਆ ।

ਲੇਪੁ ਨ ਲਾਗੋ ਤਿਲ ਕਾ ਮੂਲਿ॥
ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ॥ ( ਅੰਗ ੧੧੩੭)

ਆਪਣੇ ਪਿਤਾ ਪੰਚਮ ਪਾਤਸ਼ਾਹ ਦੀ ਸ਼ਹਾਦਤ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਸਿਰਫ਼ ਯਾਰਾਂ ਸਾਲ ਦੀ ਉਮਰ ਵਿੱਚ ਸਨ। ਛੋਟੀ ਉਮਰੇ ਭਾਰੀ ਜ਼ਿੰਮੇਵਾਰੀਆਂ ਨੇ ਗੁਰੂ ਸਾਹਿਬ ਅੰਦਰ ਜੀਵਨ ਜੀਣ ਦਾ ਸੰਕਲਪ ਪੈਦਾ ਕਰ ਦਿੱਤਾ। ਬਾਬਾ ਬੁੱਢਾ ਜੀ ਦੀ ਰਹਿਨੁਮਾਈ ਹੇਠ ਗੁਰੂ ਹਰਿਗੋਬਿੰਦ ਸਾਹਿਬ ਨੇ ਘੋੜ ਸਵਾਰੀ, ਨੇਜੇ ਬਾਜ਼ੀ, ਤੀਰ ਅੰਦਾਜੀ ਦੇ ਗੁਰ ਸਿੱਖਣ ਦੇ ਨਾਲ ਨਾਲ ਰਾਜਨੀਤੀ, ਅਤੇ ਰਣਨੀਤੀ ਦੀ ਸਿਖਿਆ ਵੀਬਾਬਾ ਬੁੱਢਾ ਸਾਹਿਬ ਨੇ ਦਿੱਤੀ।

ਜਦੋਂ ਗੁਰੂ ਅਰਜਨ ਦੇਵ ਜੀ ਜਹਾਗੀਰ ਦੇ ਕਹਿਣ ’ਤੇ ਲਾਹੌਰ ਗਏ ਤਾਂ ਗੁਰੂ ਜੀ ਨੇ ਸੰਗਤਾਂ ਨੂੰ ਕਿਹਾ ਕਿ ਉਨ੍ਹਾਂ ਪਿੱਛੋਂ ਨਾਨਕ ਦੇਵ ਜੀ ਦੀ ਗੱਦੀ ’ਤੇ ਹਰਿਗੋਬਿੰਦ ਸਾਹਿਬ ਨੂੰ ਬਿਠਾਇਆ ਜਾਵੇ। ਸੋ 25 ਮਈ 1606 ਈ. ਐਤਵਾਰ ਜੇਠ ਵਦੀ 14 ਮਿਤੀ 28 ਜੇਠ ਸੰਮਤ 1663 ਬਿ: ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ ’ਤੇ ਬਿਠਾ ਕੇ ਗੁਰਿਆਈ ਦਾ ਤਿਲਕ ਦਿੱਤਾ। ਉਸ ਵੇਲੇ ਗੁਰੂ ਹਰਿਗੋਬਿੰਦ ਜੀ ਦੀ ਉਮਰ 10 ਸਾਲ, 10 ਮਹੀਨੇ ਦੇ ਕਰੀਬ ਸੀ। ਗੁਰਿਆਈ ਦੀ ਗੱਦੀ ’ਤੇ ਬੈਠਣ ਲੱਗਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨੀਆਂ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਆਕਾਲ ਪੁਰਖ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ, ਜਿਨ੍ਹਾਂ ਵਿੱਚ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ।

ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਅਸਰ ਸਿੱਖਾਂ ’ਤੇ ਪੈਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸ਼ਸਤ੍ਰ ਧਾਰੀ ਹੋਣ ਦਾ ਹੁਕਮ ਕੀਤਾ ਅਤੇ ਸਿੱਧੇ ਰੂਪ ’ਚ ਜਹਾਗੀਰ ਦੀ ਜਾਲਮ ਰਾਜਨੀਤੀ ਨੂੰ ਲਲਕਾਰਿਆ। ਜਹਾਗੀਰ ਨੇ ਜਦੋਂ ਹੁਕਮ ਜਾਰੀ ਕੀਤਾ ਕੇ ਸਿਰਫ ਮੁਸਲਮਾਨ ਹੀ ਪਗੜੀ ਧਾਰੀ ਹੋਵੇਗਾ ਅਤੇ ਬਾਕੀ ਦੂਜੀ ਕੌਮ ਮੁਸਲਮਾਨਾਂ ਨੂੰ ਸੀਸ ਨਿਵਾ ਕੇ ਲੰਘੇਗੀ। ਇਹ ਗੱਲ ਪਾਤਸ਼ਾਹ ਨੂੰ ਚੰਗੀ ਨਾ ਲੱਗੀ। ਉਨ੍ਹਾਂ ਨੇ ਸਿੱਖ ਕੌਮ ਨੂੰ ਦਸਤਾਰ ਸਜਾ ਕੇ ਰਹਿਣ ਦਾ ਹੁਕਮ ਦਿੱਤਾ, ਜਿਸ ਨਾਲ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਜਹਾਗੀਰ ਨਾਲ ਸਬੰਧ ਵਿਗੜ ਗਏ।

ਵਿਗੜੇ ਹੋਏ ਹਾਲਾਤ ਵੇਖ ਕੇ  ਸਿੱਖ ਸੰਗਤਾਂ ਨਗਦ ਭੇਟਾ ਦੇਣ ਦੀ ਥਾਂ ਸ਼ਸਤ੍ਰ ‘ਤੇ ਘੋੜੇ ਭੇਟਾ ਕਰਨ ਲੱਗ ਪਈਆਂ। ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਜਵਾਨ ਅੰਮ੍ਰਿਤਸਰ ਵਿੱਚ ਇਕੱਠੇ ਹੋ ਗਏ। ਅੰਮ੍ਰਿਤਸਰ ਸਿਖਾਂ ਦਾ ਕੇਂਦਰੀ ਅਸਥਾਨ ਹੋਣ ਕਰਕੇ  ਸ੍ਰੀ ਹਰਮੰਦਰ ਸਾਹਿਬ ਦੇ ਸਾਮ੍ਹਣੇ 1609 ਵਿੱਚ ਸ੍ਰੀ ਅਕਾਲ ਤਖਤ ਦੀ ਉਸਾਰੀ ਕਰਵਾ ਕੇ ਸੂਰਮਿਆ ਵਿੱਚ ਬੀਰ-ਰਸ ਭਰਨ ਲਈ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ।

ਗੁਰੂ ਸਾਹਿਬ ਨੇ ਸਰੀਰਕ ਬਲਵਾਨਤਾ ਦੇ ਨਾਲ-ਨਾਲ ਸੈਨਿਕ ਸ਼ਕਤੀ ਨੂੰ ਮਜਬੂਤ ਕਰਨ ਲਈਪੂਰਾ ਧਿਆਨ ਦਿੱਤਾ। ਗੁਰੂ ਸਾਹਿਬ ਹਰੇਕ ਦੁਖੀ ਲੋੜਵੰਦ ਨੂੰ ਸ਼ਰਨ ਵਿੱਚ ਜਗ੍ਹਾ ਦਿੰਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ 1612 ਮਾਲਵੇ ਵਿਚ ਸਿੱਖੀ ਦਾ ਪ੍ਰਚਾਰ ਕਰਦਿਆਂ ਪੈਂਦੇ ਖਾਂ ਨੂੰ ਅਪਣਾਇਆ ਜਿਸ ‘ਤੇ ਮੇਹਰ ਕਰਦਿਆਂ ਪੈਂਦੇ ਖਾਂ ਦਾ ਆਪਣੇ ਬੱਚਿਆ ਵਾਂਗ ਪਾਲਣ ਪੋਸ਼ਣ ਕੀਤਾ। 1613 ਵਿਚ ਬਾਬਾ ਗੁਰਦਿਤਾ ਜੀ ਦਾ ਜਨਮ ਡਰੌਲੀ ਵਿੱਚ ਹੋਇਆ।

ਅੰਮ੍ਰਿਤਸਰ ਸਿੱਖੀ ਦੇ ਧੁਰੇ ਵਜੋਂ ਵਿਕਸਤ ਹੋ ਚੁੱਕਾ ਸੀ। ਦੂਰ ਦੁਰਾਡੇ ਤੋਂ ਸੰਗਤਾਂ ਗੁਰੂ ਦੇ ਦਰਸ਼ਨ ਕਰਨ ਆਉਂਦੀਆਂ ਤਾਂ ਅੰਮ੍ਰਿਤਸਰ ਚ ਰੌਣਕ ਲੱਗੀ ਰਹਿੰਦੀ। ਸੰਗਤਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਰਾਮਸਰ, ਕੌਲਸਰ ਅਤੇ ਬਿਬੇਕਸਰ ਨਾਮ ਦੇ ਸਰੋਵਰ ਬਣਵਾਏ ਅਤੇ ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਕਿਲ੍ਹੇ ਦੀ ਉਸਾਰੀ ਕਰਵਾਈ, ਉਥੇ ਜੰਗ ਨਾਲ ਸਬੰਧਤ ‌ਸਾਮਾਨ ਰੱਖਿਆ ਗਿਆ। ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ ਜੀ ਤੇ ਭਾਈ ਪੈੜਾ ਜੀ ਹਰ ਵੇਲੇ ਬਾਹਰੀ ਹਮਲਿਆਂ ਤੋਂ ਗੁਰੂ ਜੀ ਨੂੰ ਜਾਣੂੰ ਕਰਵਾਈ ਰੱਖਦੇ। ਅੰਮ੍ਰਿਤਸਰ ਸਿੱਖਾਂ ਦਾ ਕੇਂਦਰ ਹੋਣ ਕਰਕੇ ਮੁਗਲ ਹਕੂਮਤ ਨੂੰਸਾਰੀ ਜਾਣਕਾਰੀ ਮਿਲ ਰਹੀ ਸੀ।

ਸ੍ਰੀ ਅਕਾਲ ਤਖਤ ਦੀ ਉਸਾਰੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਸੰਗਤਾਂ ਚ ਹਰਮਨ ਪਿਆਰੇ ਆਗੂ ਵਜੋਂ ਉਭਰੇ ਤਾਂ ਇਹ ਗੱਲ ਜਹਾਗੀਰ ਨੂੰ ਚੰਗੀ ਨਾ ਲੱਗੀ। ਸੱਤਾ ਦੇ ਨਸ਼ੇ ਵਿੱਚ ਚੂਰ ਮੁਗਲ ਸਰਕਾਰ ਨੇ 1612 ’ਚ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ ਪਰ ਅੰਤ ਜਹਾਗੀਰ ਨੂੰ ਸੰਗਤਾਂ ਦੇ ਦਬਾਅ ਹੇਠ ਝੁਕਦਿਆਂ ਗੁਰੂ ਸਾਹਿਬ ਨੂੰ 52 ਰਾਜਿਆ ਸਮੇਤ ਰਿਹਾਅ ਕਰਨਾ ਪਿਆ।

ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਜੰਗਾਂ ਲੜੀਆਂ ਤੇ ਇਨ੍ਹਾਂ ਚਾਰੇ ਜੰਗਾਂ ਦੇ ਜਰਨੈਲਾਂ ਨੂੰ ਆਪਣੇ ਹੱਥੀਂ ਮੌਤ ਦੇ ਘਾਟ ਉਤਾਰਿਆ। ਇਹ ਜੰਗ ਰਾਜਸੀ ਨਾ ਹੋ ਕੇ ਧਰਮ ਯੁੱਧ ਸੀ। ਪਹਿਲਾ ਅੰਮ੍ਰਿਤਸਰ, ਦੂਜਾ ਸ੍ਰੀ ਹਰਿਗੋਬਿੰਦਪੁਰ, ਤੀਜਾ ਗੁਰੂਸਰ ਮਹਿਰਾਜ ਦੇ ਸਥਾਨ ’ਤੇ ਅਤੇ ਚੌਥਾ ਜੰਗ ਕਰਤਾਰਪੁਰ ਨਗਰ ਵਿੱਚ ਹੋਇਆ।

1634 ਈ: ਵਿੱਚ ਸ਼ਾਹਜਹਾਂ ਦੇ ਸੈਨਾਪਤੀ ਗੁਲਾਮ ਰਸੂਲ ਖਾਂ ਅਤੇ ਮੁਖਲਿਸ ਖਾਂ ਅਤੇ ਸਿੱਖਾਂ ਵਿੱਚਕਾਰ ਬਾਜ਼ ਦੇ ਕਾਰਨ ਹੋਈ। ਜਿਸ ਵਿੱਚ ਗੁਰੂ ਜੀ ਦੀ ਜਿੱਤ ਹੋਈ। ਇਹ ਗੁਰੂ ਜੀ ਦੀ ਸ਼ਾਹਜਹਾਂ ਨਾਲ ਪਹਿਲੀ ਲੜਾਈ ਸੀ। 1635 ਈ: ਵਿੱਚ ਪੈਂਦੇ ਖਾਂ ਨੇ ਜਲੰਧਰ ਦੇ ਸੂਬੇਦਾਰ ਨਾਲ ਰਲ ਕੇਨਵਾਬ ਨੇ ਕਾਲੇ ਖਾਂ ਦੀ ਕਮਾਨ ਹੇਠ ਕਰਤਾਰਪੁਰ ਚ ਜੰਗ ਲੜੀ। ਇਸ ਜੰਗ ’ਚ 14 ਸਾਲ ਦੇ ਤੇਗ ਮੱਲ ( ਸ੍ਰੀ ਗੁਰੂ ਤੇਗ ਬਹਾਦਰ ਜੀ ) ਜੀ ਨੇ ਵੀ ਮੈਦਾਨੇ ਜੰਗ ਵਿੱਚ ਤੇਗ ਦੇ ਜੌਹਰ ਵਿਖਾਏ। ਪੈਂਦੇ ਖਾਂ ਨੂੰ ਗੁਰੂ ਸਾਹਿਬ ਨੇ ਇਸੇ ਮੈਦਾਨ ਵਿੱਚ ਮੌਤ ਦੇ ਘਾਟ ਉਤਾਰਿਆ।  

ਸਾਰੀ ਉਮਰ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ’ਤੇ ਤੁਰਨ ਲਈ ਪ੍ਰੇਰਿਤ ਕਰਦੇ ਰਹੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਿਮ ਦੱਸ ਸਾਲ ਕੀਰਤਪੁਰ ਸਾਹਿਬ ਵਿਖੇ ਬਤੀਤ ਕਿਤੇ। ਇਥੇ ਹੀ ਅੰਤਮ ਸਮਾਂ ਨੇੜੇ ਵੇਖ ਕੇ ਗੁਰੂ ਜੀ ਨੇ ਆਪਣੇ ਪੋਤਰੇ ਸ੍ਰੀ ਹਰਿਰਾਇ ਸਾਹਿਬ ਨੂੰ ਗੱਦੀ ਨਸ਼ੀਨ ਕਰਕੇ 1644 ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ।

ਅਵਤਾਰ ਸਿੰਘ ਆਨੰਦ
98551 20287

PunjabKesari

  • Sixth Guru
  • Sri Guru Hargobind Sahib
  • parkash purab
  • ਪ੍ਰਕਾਸ਼ ਦਿਹਾੜੇ
  • ਛੇਵੇਂ ਗੁਰੂ
  • ਸ੍ਰੀ ਗੁਰੂ ਹਰਿਗੋਬਿੰਦ ਸਾਹਿਬ
  • ਜੀਵਨ ਦਰਸ਼ਨ

ਕਿਰਤੀ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲਾ ‘ਬਾਬਾ ਬੰਦਾ ਸਿੰਘ ਬਹਾਦਰ’

NEXT STORY

Stories You May Like

  • on the occasion of the birth anniversary of sri guru tegh bahadur ji
    ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁ. ਗੁਰੂ ਕੇ ਮਹਿਲ ਵਿਖੇ ਲੱਗੀਆਂ ਰੌਣਕਾਂ, ਸੰਗਤਾਂ 'ਚ ਭਾਰੀ ਉਤਸ਼ਾ
  • gargajj s reaction to the controversy over bole so nihal in the lok sabha
    ਲੋਕ ਸਭਾ ‘ਚ “ਬੋਲੇ ਸੋ ਨਿਹਾਲ” ਜੈਕਾਰਿਆਂ ‘ਤੇ ਵਿਵਾਦ ‘ਤੇ ਜਥੇਦਾਰ ਗੜਗੱਜ ਦੀ ਪ੍ਰਤੀਕ੍ਰਿਆ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (7 ਅਪ੍ਰੈਲ 2026)
  • sgpc and panthic organizations take joint decision on sacrilege law
    ਬੇਅਦਬੀ ਵਿਰੁੱਧ ਪੰਥਕ ਇਕੱਤਰਤਾ ’ਚ ਵੱਡਾ ਫੈਸਲਾ, SGPC ਪ੍ਰਧਾਨ ਵੱਲੋਂ ਸਰਕਾਰ ਤੋਂ ਕਾਨੂੰਨੀ ਖਰੜੇ ਦੀ ਮੰਗ
  • nagar kirtan on the occasion of birth anniversary sri guru tegh bahadur sahib ji
    ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ
  • today s hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (6 ਅਪ੍ਰੈਲ 2026)
  • jathedar kuldeep singh gargajj on a two day visit to malaysia
    ਜਥੇਦਾਰ ਕੁਲਦੀਪ ਸਿੰਘ ਗੜਗੱਜ ਦੋ ਦਿਨਾਂ ਮਲੇਸ਼ੀਆ ਦੌਰੇ ’ਤੇ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (5 ਅਪ੍ਰੈਲ 2026)
  • pr in canada
    ਕੈਨੇਡਾ ਜਾਣ ਵਾਲਿਆਂ ਦੀ ਲੱਗੀ ਲਾਟਰੀ! ਇਮੀਗ੍ਰੇਸ਼ਨ ਰਾਹਤ ਯੋਜਨਾ ਨੇ ਖੋਲ੍ਹੇ PR...
  • former dsp s son turns out to be the one who robbed punjab national bank
    PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ...
  • promotions in punjab
    ਪੰਜਾਬ ਦੇ ਇਨ੍ਹਾਂ ਅਫ਼ਸਰਾਂ ਦੀ ਹੋ ਗਈ ਤਰੱਕੀ, ਪੜ੍ਹੋ ਪੂਰੀ LIST
  • hailstorm and strong winds likely in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ...
  • roshan healthcare ayurvedic treatment
    ਪੁਰਸ਼ਾਂ ਦੀ ਅੰਦਰੂਨੀ ਕਮਜ਼ੋਰੀ ਦੂਰ ਕਰਨ 'ਚ ਸੋਨੇ 'ਤੇ ਸੁਹਾਗਾ ਹੋ ਰਿਹਾ ਇਹ ਖ਼ਾਸ...
  • next 48 hours crucial in punjab thunderstorm alert
    ਪੰਜਾਬ 'ਚ ਅਗਲੇ 48 ਘੰਟੇ ਅਹਿਮ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • the impact of the war was seen in punjab prices of sports goods increased
    ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ ਕਰਨ ਲੱਗੇ ਪ੍ਰਵਾਸੀ...
  • jalandhar amritsar national highway to remain closed on april 8
    8 ਅਪ੍ਰੈਲ ਲਈ ਹੋਇਆ ਵੱਡਾ ਐਲਾਨ! ਪੰਜਾਬ ਦਾ ਇਹ ਮਸ਼ਹੂਰ ਹਾਈਵੇਅ ਰਹੇਗਾ...
Trending
Ek Nazar
bridge reopened connecting saudi arabia to bahrain

ਸਾਊਦੀ-ਬਹਿਰੀਨ ਨੂੰ ਜੋੜਨ ਵਾਲਾ 'ਪੁਲ' ਮੁੜ ਖੁੱਲ੍ਹਿਆ; ਆਵਾਜਾਈ ਹੋਈ ਬਹਾਲ

poster of late singer rajveer jawanda s new song babal de des released

ਇੰਤਜ਼ਾਰ ਹੋਇਆ ਖਤਮ ! ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਨਵੇਂ ਗੀਤ 'ਬਾਬਲ ਦੇ ਦੇਸ'...

bollywood actor passes away

ਬਾਲੀਵੁੱਡ ਅਦਾਕਾਰ ਦਾ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਮਾਤਮ

astronaut jeremy hansen  s message

ਪੁਲਾੜ ਯਾਤਰੀ ਜੇਰੇਮੀ ਹੈਨਸਨ ਦਾ ਮਾਪਿਆਂ ਨੂੰ ਸੰਦੇਸ਼- ‘ਮੈਂ ਬਹੁਤ ਵਧੀਆ ਸਮਾਂ...

assyrian community celebrates traditional year

ਅਸੀਰੀਅਨ ਭਾਈਚਾਰੇ ਨੇ ਆਪਣੇ ਰਵਾਇਤੀ ਸਾਲ ਦੀ ਆਮਦ 'ਤੇ ਮਨਾਇਆ ਜਸ਼ਨ

huge crocodile seen in beas river on gurdaspur mukerian road

ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਬਿਆਸ ਦਰਿਆ ’ਚ ਦਿਖਾਈ ਦਿੱਤਾ ਵਿਸ਼ਾਲ ਮਗਰਮੱਛ;...

famous rapper shot

ਅਮਰੀਕਾ ਤੋਂ ਵੱਡੀ ਖ਼ਬਰ ; ਮਸ਼ਹੂਰ ਰੈਪਰ ਨੂੰ ਮਾਰੀ ਗਈ ਗੋਲੀ

after father and mother  now brother also dies  famous actress in shock

ਮੰਦਭਾਗੀ ਖ਼ਬਰ; ਮਾਤਾ-ਪਿਤਾ ਮਗਰੋਂ ਹੁਣ ਭਰਾ ਨੇ ਵੀ ਤੋੜਿਆ ਦਮ, ਸਦਮੇ 'ਚ ਮਸ਼ਹੂਰ...

strange restaurant people get strong slaps

ਅਜੀਬੋ-ਗਰੀਬ ਰੈਸਟੋਰੈਂਟ : ਖਾਣਾ ਖਾਣ ਤੋਂ ਪਹਿਲਾਂ ਲੋਕ ਲੈਂਦੇ ਹਨ 'ਚਪੇੜਾਂ' ਦਾ...

teenage daughter kim jong un

ਕਿਮ ਜੋਂਗ ਉਨ ਦੀ ਬੇਟੀ ਹੋਵੇਗੀ ਅਗਲੀ ਵਾਰਿਸ! ਦੱਖਣੀ ਕੋਰੀਆਈ ਖੁਫੀਆ ਏਜੰਸੀ ਦਾ...

france sold gold

ਫਰਾਂਸ ਨੇ ਵੇਚਿਆ ਅਮਰੀਕਾ 'ਚ ਰੱਖਿਆ ਆਪਣਾ 'ਸੋਨਾ': ਹੋਇਆ 8.1 ਅਰਬ ਯੂਰੋ ਦਾ...

revolutionary guards   intelligence chief israel

ਇਜ਼ਰਾਈਲ ਨੇ ਲਿਆ ਬਦਲਾ; ਰੈਵੋਲਿਊਸ਼ਨਰੀ ਗਾਰਡ ਦੇ ਖੁਫੀਆ ਮੁਖੀ ਦੀ ਹੱਤਿਆ ਦੀ ਲਈ...

satinder sartaaj shares glimpse of  love and companionship   with vicky kaushal

ਸਤਿੰਦਰ ਸਰਤਾਜ ਤੇ ਵਿੱਕੀ ਕੌਸ਼ਲ ਦੀ ਜੱਫੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗਾਇਕ ਨੇ...

woman gives birth to 4 identical girls in russia

1.55 ਕਰੋੜ 'ਚੋਂ ਇੱਕ ਮਾਮਲਾ! ਰੂਸ 'ਚ ਔਰਤ ਨੇ ਇੱਕੋ ਜਿਹੀਆਂ 4 ਬੱਚੀਆਂ ਨੂੰ...

famous actress subhashini

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਪਤੀ ਨਾਲ ਵਿਵਾਦ ਦੀਆਂ ਖਬਰਾਂ ਵਿਚਾਲੇ ਮਸ਼ਹੂਰ...

volcano erupts in indonesia

ਇੰਡੋਨੇਸ਼ੀਆ 'ਚ ਫਟਿਆ ਜਵਾਲਾਮੁਖੀ; ਅਸਮਾਨ 'ਚ 1,100 ਮੀਟਰ ਤੱਕ ਉੱਠਿਆ ਸੁਆਹ ਦਾ...

know how much loan you can get on silver  rule

ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ

famous punjabi singer admitted to hospital

ਮਸ਼ਹੂਰ ਪੰਜਾਬੀ ਗਾਇਕ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਅਪ੍ਰੈਲ 2026)
    • sgpc takes major action in amb sahib land case
      ਗੁ. ਅੰਬ ਸਾਹਿਬ ਦੀ ਜ਼ਮੀਨ ਮਾਮਲੇ ‘ਚ SGPC ਦਾ ਵੱਡਾ ਐਕਸ਼ਨ, ਦੋ ਹੋਰ ਅਧਿਕਾਰੀ...
    • hailstorm in amritsar
      ਪੰਜਾਬ 'ਚ ਪੈਣ ਲੱਗੇ ਗੜ੍ਹੇ, ਅਚਾਨਕ ਬਦਲਿਆ ਮੌਸਮ ਦਾ ਮਿਜਾਜ਼
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਅਪ੍ਰੈਲ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (2 ਅਪ੍ਰੈਲ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਅਪ੍ਰੈਲ 2026)
    • priyanka chopra paid obeisance at sri darbar sahib
      ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰਿਅੰਕਾ ਚੋਪੜਾ, ਲੰਗਰ ਘਰ ‘ਚ ਭਾਂਡੇ ਮਾਂਜਣ ਦੀ...
    • today s hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (31 ਮਾਰਚ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਮਾਰਚ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਮਾਰਚ 2026)
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +