ਵੈੱਬ ਡੈਸਕ : ਕਰੋੜਾਂ ਦਿਲਾਂ 'ਤੇ ਆਪਣੀ ਬੁਲੰਦ ਆਵਾਜ਼ ਨਾਲ ਰਾਜ ਕਰਨ ਵਾਲੇ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ। ਦਰਅਸਲ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ 'ਤੇ ਇਕ ਸਟੋਰੀ ਲਾਈ ਗਈ ਹੈ, ਜਿਸ ਨੇ ਸਿੱਧੂ ਦੇ ਫੈਨਜ਼ ਦੀਆਂ ਧੜਕਨਾਂ ਤੇਜ਼ ਕਰ ਦਿੱਤੀਆਂ ਹਨ।

ਸਿੱਧੂ ਮੂਸੇਵਾਲੇ ਦੇ ਇੰਸਟਾਗ੍ਰਾਮ ਪੇਜ 'ਤੇ ਲਾਈ ਸਟੋਰੀ ਵਿਚ ਇਕ ਪੋਸਟਰ ਲਾਇਆ ਗਿਆ ਹੈ, ਜਿਸ ਉੱਤੇ ਲਿਖਿਆ ਗਿਆ ਹੈ ਬਦਲਾ (Revenge)। ਇਸ ਦੇ ਨਾਲ ਹੀ ਪੋਸਟਰ ਦੇ ਹੇਠਾਂ 850K Comments left ਦਾ ਇਕ ਲਿੰਕ ਵੀ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਕਲਿੱਕ ਕਰਨ ਉੱਤੇ ਸਿੱਧੂ ਮੂਸੇਵਾਲਾ ਦਾ ਬਰੋਟਾ ਗਾਣਾ ਸਾਹਮਣੇ ਆਉਂਦਾ ਹੈ। ਇਸ ਦੌਰਾਨ ਜੇਕਰ ਇਸ ਦਾ ਤਿੰਨ ਮਹੀਨੇ ਪਹਿਲਾਂ ਪਿਨ ਕੀਤਾ ਕੁਮੈਂਟ ਦੇਖਿਆ ਜਾਵੇ ਤਾਂ ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਇਸ ਗਾਣੇ ਉੱਤੇ 20 ਮਿਲੀਅਨ ਯਾਨੀ 2 ਕਰੋੜ ਕੁਮੈਂਟ ਹੋ ਜਾਂਦੇ ਹਨ ਤਾਂ ਅਗਲਾ ਗਾਣਾ ਯੂਟਿਊਬ ਉੱਤੇ ਪਾਇਆ ਜਾਵੇਗਾ।

ਪਰ ਇਸੇ ਵਿਚਾਲੇ ਜੇਕਰ ਬਰੋਟਾ ਗਾਣੇ ਉੱਤੇ ਹੋਏ ਕੁਮੈਂਟਾਂ ਦੀ ਗੱਲ ਕੀਤੀ ਜਾਵੇ ਤਾਂ ਖਬਰ ਲਿਖੇ ਜਾਣ ਤਕ ਇਸ ਗਾਣੇ ਦੇ ਅਜੇ ਤੱਕ 97 ਮਿਲੀਅਨ ਤੋਂ ਵਧੇਰੇ ਵਿਊਜ਼ ਹਨ ਤੇ ਇਸ ਦੇ ਨਾਲ ਹੀ 9.24 ਮਿਲੀਅਨ ਯਾਨੀ 92.4 ਲੱਖ ਕੁਮੈਂਟ ਹਨ। ਯਾਨੀ ਅਜੇ ਗੱਲ ਮਿੱਥੇ ਹੋਏ ਟਾਰਗੇਟ ਤੋਂ ਕਿਤੇ ਦੂਰ ਲੱਗ ਰਹੀ ਹੈ। ਪਰ ਮੂਸੇਵਾਲਾ ਦੇ ਪੇਜ ਉੱਤੇ ਸ਼ੇਅਰ ਹੋਈ ਇਸ ਸਟੋਰੀ ਨੇ ਜ਼ਰੂਰ ਉਨ੍ਹਾਂ ਦੇ ਫੈਨਜ਼ ਵਿਚ ਉਤਸ਼ਾਹ ਭਰ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ 10 ਮਿਲੀਅਨ ਪੂਰੇ ਹੁੰਦੇ ਹੀ ਸਿੱਧੂ ਮੂਸੇਲਾਵਾ ਦਾ ਨਵਾਂ ਗਾਣਾ ਆਉਂਦਾ ਹੈ ਜਾਂ ਇਹ ਸਿਰਫ ਇਕ ਇੰਸਟਾ ਸਟੋਰੀ ਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੋਹਿਤ ਸ਼ੈੱਟੀ ਨੇ 'ਗੋਲਮਾਲ 5' ਦਾ ਕੀਤਾ ਐਲਾਨ; ਅਕਸ਼ੈ ਕੁਮਾਰ ਦੀ ਹੋਈ ਐਂਟਰੀ
NEXT STORY