ਜਲੰਧਰ— ਉਂਝ ਤਾਂ ਵਾਸਤੂ ਦੀ ਨਜ਼ਰ ਤੋਂ ਦੇਖੀਏ ਤਾਂ ਘਰ ਦਾ ਹਰ ਹਿੱਸਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਪਰ ਘਰ ਦਾ ਮੁੱਖ ਦੁਆਰ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਘਰ 'ਚ ਆਉਣ ਵਾਲੀ ਹਰ ਤਰ੍ਹਾਂ ਦੀ ਊਰਜਾ ਇਸੇ ਤੋਂ ਹੋ ਕੇ ਆਉਂਦੀ ਹੈ। ਇਸ ਦੇ ਨਾਲ ਹੀ ਘਰ-ਪਰਿਵਾਰ ਦੀ ਖੁਸ਼ਹਾਲੀ ਜੁੜੀ ਹੁੰਦੀ ਹੈ। ਇਨ੍ਹਾਂ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੋਵੇਗਾ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਘਰ ਦਾ ਮੁੱਖ ਦੁਆਰ ਉੱਥੇ ਰਹਿਣ ਵਾਲੇ ਸਾਰੇ ਮੈਂਬਰਾਂ ਦੀ ਸਿਹਤ 'ਤੇ ਵੀ ਡੂੰਘਾ ਅਸਰ ਪਾਉਂਦੇ ਹਨ। ਕਿਹਾ ਜਾਂਦਾ ਹੈ ਕਿ ਜੇਕਰ ਘਰ ਦਾ ਮੁੱਖ ਦੁਆਰ ਵਾਸਤੂ ਅਨੁਸਾਰ ਹੋਵੇ ਤਾਂ ਘਰ 'ਚ ਰਹਿਣ ਵਾਲੇ ਮੈਂਬਰ ਹਮੇਸ਼ਾ ਸਿਹਤਮੰਦ ਰਹਿੰਦੇ ਹਨ। ਇਸ ਤੋਂ ਇਲਾਵਾ ਅਜਿਹੇ ਘਰ 'ਚ ਹਮੇਸ਼ਾ ਖੁਸ਼ੀਆਂ ਦਾ ਮਾਹੌਲ ਬਣਿਆ ਰਹਿੰਦਾ ਹੈ।
ਦੱਸ ਦੇਈਏ ਕਿ ਵਾਸਤੂ ਦੇ ਨਾਲ-ਨਾਲ ਜੋਤਿਸ਼ ਸ਼ਾਸਤਰ 'ਚ ਘਰ ਦਾ ਮੁੱਖ ਦੁਆਰ ਘਰ ਦੀ ਖੁਸ਼ੀਆਂ ਦਾ ਪ੍ਰਤੀਕ ਹੈ। ਇਸ ਲਈ ਹਮੇਸ਼ਾ ਘਰ ਦੇ ਮੇਨ ਗੇਟ ਨੂੰ ਸਜਾਉਣ ਦੀ ਪ੍ਰੰਪਰਾ ਰਹੀ ਹੈ। ਫਿਰ ਚਾਹੇ ਉਹ ਰੰਗੋਲੀ ਨਾਲ ਹੋਵੇ ਜਾਂ ਅਸ਼ੋਕ ਦੇ ਪੱਤਿਆਂ ਨਾਲ ਬਣੇ ਤੋਰਣ ਨਾਲ। ਵਾਸਤੂ ਅਨੁਸਾਰ ਉਹ ਘਰ ਦਾ ਮੇਨ ਗੇਟ ਹੀ ਹੁੰਦਾ ਹੈ ਜੋ ਪਰਿਵਾਰ ਦੇ ਲੋਕਾਂ ਨੂੰ ਮੁਸ਼ਕਲਾਂ ਤੋਂ ਬਚਾਉਂਦਾ ਹੈ ਅਤੇ ਘਰ ਦੇ ਦੋਸ਼ਾਂ ਨੂੰ ਦੂਰ ਕਰਦਾ ਹੈ। ਸਵੇਰੇ-ਸਵੇਰੇ ਘਰ ਦੇ ਦਰਵਾਜ਼ੇ 'ਤੇ ਇਹ ਉਪਾਅ ਕਰਨ ਨਾਲ ਨਾਕਾਰਾਤਮਕਤਾ ਦੂਰ ਹੋ ਜਾਂਦੀ ਹੈ। ਵਿਅਕਤੀ ਦੇ ਸਾਰੇ ਰੁੱਕੇ ਹੋਏ ਕੰਮ ਪੂਰੇ ਹੋਣ ਲੱਗਦੇ ਹਨ। ਤਾਂ ਆਓ ਜਾਣਦੇ ਹਾਂ ਮੁੱਖ ਦੁਆਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਬਾਰੇ।
ਵਾਸਤੂ ਅਨੁਸਾਰ ਸਵੇਰੇ-ਸਵੇਰੇ ਜਦੋਂ ਵੀ ਤੁਸੀਂ ਆਪਣੇ ਘਰ ਦਾ ਦਰਵਾਜ਼ਾ ਖੋਲ੍ਹੋ ਤਾਂ ਖੋਲ੍ਹਦੇ ਹੀ ਉੱਥੇ ਗੰਗਾਜਲ ਦਾ ਛਿੜਕਾਅ ਜ਼ਰੂਰ ਕਰੋ ਅਤੇ ਬਾਅਦ 'ਚ ਦਰਵਾਜ਼ੇ 'ਤੇ ਸਵਾਸਤਿਕ ਬਣਾਓ।
ਇਸ ਨੂੰ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਸੂਰਜ ਚੜ੍ਹਣ ਤੋਂ ਪਹਿਲਾਂ ਬਣਾਓ ਅਤੇ ਇਹ ਧਿਆਨ ਰਹੇ ਕਿ ਇਹ ਹਲਦੀ ਦਾ ਬਣਿਆ ਹੋਵੇ। ਇਸ ਦੇ ਨਾਲ ਹੀ ਗੇਟ 'ਤੇ ਅਸ਼ੋਕ ਦੇ ਪੱਤੇ 'ਤੇ ਮੌਲੀ ਬੰਨ੍ਹ ਕੇ ਜ਼ਰੂਰ ਲਗਾਓ। ਤੁਸੀਂ ਅਸ਼ੋਕ ਦੇ ਪੱਤੇ ਵੀ ਲਗਾ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਘਰ 'ਚੋਂ ਨਕਾਰਾਤਮਕਤਾ ਖਤਮ ਹੋਵੇਗੀ ਅਤੇ ਲਕਸ਼ਮੀ ਜੀ ਹਮੇਸ਼ਾ ਕਿਰਪਾ ਕਰੇਗੀ।
ਵਾਸਤੂ ਦੀ ਮੰਨੀਏ ਤਾਂ ਘਰ ਦਾ ਮੇਨ ਗੇਟ ਤੁਹਾਨੂੰ ਕਈ ਤਰ੍ਹਾਂ ਦੇ ਦੋਸ਼ਾਂ ਤੋਂ ਬਚਾਉਂਦਾ ਹੈ। ਘਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਖਤਮ ਕਰਨ 'ਚ ਮੁਖ ਦੁਆਰ ਦਾ ਕਾਫੀ ਯੋਗਦਾਨ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਵੀ ਘਰ 'ਚ ਹੋਣ ਵਾਲੀਆਂ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਛੋਟੇ-ਛੋਟੇ ਉਪਾਆਂ ਨੂੰ ਆਪਣਾ ਕੇ ਤੁਸੀਂ ਵੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ।
ਜਾਣੋ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਖਾਸ
NEXT STORY