ਨਵੀਂ ਦਿੱਲੀ- ਘਰ 'ਚ ਸਭ ਤੋਂ ਪਵਿੱਤਰ ਥਾਂ ਮੰਦਰ ਦੀ ਮੰਨੀ ਜਾਂਦੀ ਹੈ। ਅਜਿਹੇ 'ਚ ਇਸ ਨਾਲ ਜੁੜੇ ਨਿਯਮਾਂ ਦਾ ਪਾਲਣ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਵਾਸਤੂ ਸ਼ਾਸਤਰ 'ਚ ਇਸ ਨਾਲ ਜੁੜੇ ਕੁਝ ਨਿਯਮ ਦੱਸੇ ਗਏ ਹਨ। ਘਰ 'ਚ ਸੁੱਖ-ਸ਼ਾਂਤੀ ਅਤੇ ਸਕਾਰਾਤਮਕਤਾ ਲਈ ਇਨ੍ਹਾਂ ਵਾਸਤੂ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਪੂਜਾ ਰੂਮ ਕਿਸ ਦਿਸ਼ਾ 'ਚ ਹੋਣਾ ਚਾਹੀਦਾ, ਇਸ ਗੱਲ ਬਾਰੇ ਵੀ ਇਸ ਸ਼ਾਸਤਰ 'ਚ ਦੱਸਿਆ ਗਿਆ ਹੈ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...।
ਇਸ ਦਿਸ਼ਾ 'ਚ ਹੋਵੇ ਮੰਦਰ
ਵਾਸਤੂ ਮਾਨਵਤਾਵਾਂ ਦੇ ਅਨੁਸਾਰ, ਮੰਦਰ ਘਰ ਦੇ ਈਸ਼ਾਨ ਕੌਣ ਜਾਂ ਉੱਤਰ ਪੂਰਬ ਦਿਸ਼ਾ 'ਚ ਹੋਣਾ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਸ ਦਿਸ਼ਾ 'ਚ ਮੰਦਰ ਰੱਖਦੇ ਹੋ ਤਾਂ ਤੁਹਾਡੀ ਕਿਸਮਤ ਚਮਕਦੀ ਹੈ।
ਬਾਥਰੂਮ ਦੇ ਕੋਲ ਨਾ ਹੋਵੇ ਮੰਦਰ
ਮੰਦਰ ਦੀ ਕੰਧ ਕਦੇ ਵੀ ਬਾਥਰੂਮ ਦੇ ਨਾਲ ਨਹੀਂ ਹੋਣੀ ਚਾਹੀਦੀ। ਅਜਿਹਾ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਤੁਹਾਨੂੰ ਫ਼ਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਬਾਥਰੂਮ ਦੇ ਉੱਪਰ, ਹੇਠਾਂ ਜਾਂ ਫਿਰ ਕੋਲ ਮੰਦਰ ਨਹੀਂ ਬਣਵਾਉਣਾ ਚਾਹੀਦਾ। ਇਸ ਨਾਲ ਘਰ 'ਚ ਨਕਾਰਾਤਮਕਤਾ ਆ ਸਕਦੀ ਹੈ।
ਟੁੱਟੀ ਮੂਰਤੀ ਨਾ ਰੱਖੋ
ਇਸ ਤੋਂ ਇਲਾਵਾ ਇਥੇ ਕਦੇ ਵੀ ਭਗਵਾਨ ਦੀ ਟੁੱਟੀ ਹੋਈ ਮੂਰਤੀ ਨਹੀਂ ਰੱਖਣੀ ਚਾਹੀਦੀ। ਟੁੱਟੀ ਹੋਈ ਮੂਰਤੀ ਇਥੇ ਰੱਖਣ ਨਾਲ ਘਰ 'ਚ ਅਸ਼ਾਂਤੀ ਫੈਲ ਸਕਦੀ ਹੈ ਅਤੇ ਘਰ 'ਚ ਨੁਕਸਾਨ ਵੀ ਹੋ ਸਕਦਾ ਹੈ।
ਇਕ ਹੀ ਭਗਵਾਨ ਦੀਆਂ ਜ਼ਿਆਦਾ ਮੂਰਤੀਆਂ
ਘਰ ਦੇ ਮੰਦਰ 'ਚ ਕਦੇ ਵੀ ਇਕ ਹੀ ਭਗਵਾਨ ਦੀ ਇਕ ਤੋਂ ਜ਼ਿਆਦਾ ਤਸਵੀਰਾਂ ਜਾਂ ਮੂਰਤੀਆਂ ਨਹੀਂ ਰੱਖਣੀਆਂ ਚਾਹੀਦੀਆਂ। ਮੰਨਿਆ ਜਾਂਦਾ ਹੈ ਕਿ ਇਕ ਤੋਂ ਜ਼ਿਆਦਾ ਮੂਰਤੀ ਰੱਖਣ ਨਾਲ ਸ਼ੁਭ ਕੰਮਾਂ 'ਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਜੀਵਨ 'ਚ ਅਸ਼ਾਂਤੀ ਵੀ ਆ ਸਕਦੀ ਹੈ।
ਇਸ ਧਾਤੂ ਦੀ ਮੂਰਤੀ
ਵਾਸਤੂ ਸ਼ਾਸਤਰ 'ਚ ਪੂਜਾ ਸਥਾਨ 'ਚ ਲੋਹੇ ਦੀ ਧਾਤੂ ਦੀਆਂ ਚੀਜ਼ੀਆਂ ਰੱਖਣੀਆਂ ਵੀ ਸ਼ੁਭ ਨਹੀਂ ਮੰਨੀਆਂ ਜਾਂਦੀਆਂ ਹਨ। ਇਸ ਨਾਲ ਸ਼ਨੀ ਦਾ ਮਾੜਾ ਪ੍ਰਭਾਵ ਅਤੇ ਵਿਅਕਤੀ ਦੇ ਜੀਵਨ 'ਚ ਸਮੱਸਿਆਵਾਂ ਵਧ ਸਕਦੀਆਂ ਹਨ।
ਸੁੱਕੇ ਮੁਰਝਾਏ ਹੋਏ ਫੁੱਲ
ਮੰਦਰ 'ਚ ਕਦੇ ਵੀ ਮੁਰਝਾਏ ਹੋਏ ਫੁੱਲ ਨਹੀਂ ਰੱਖਣੇ ਚਾਹੀਦੇ। ਮੁਰਝਾਏ ਹੋਏ ਫੁੱਲ ਰੱਖਣ ਨਾਲ ਘਰ 'ਚ ਨਕਾਰਾਤਮਕਤਾ ਵਧ ਸਕਦੀ ਹੈ।
ਹਨੂੰਮਾਨ ਜੀ ਦੀ ਪੂਜਾ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਘਰ ਆਵੇਗਾ ਧਨ ਤੇ ਖ਼ਤਮ ਹੋਵੇਗੀ ਹਰ...
NEXT STORY