ਨਵੀਂ ਦਿੱਲੀ - ਸਾਲ 2026 ਦੀ ਸ਼ੁਰੂਆਤ ਇਕ ਵੱਡੀ ਖਗੋਲੀ ਘਟਨਾ ਨਾਲ ਹੋਣ ਜਾ ਰਹੀ ਹੈ। 3 ਮਾਰਚ 2026 ਨੂੰ ਸਾਲ ਦਾ ਪਹਿਲਾ ਪੂਰਨ ਚੰਦਰ ਗ੍ਰਹਿਣ ਲੱਗੇਗਾ, ਜੋ ਕਈ ਰਾਸ਼ੀਆਂ ਦੇ ਜੀਵਨ 'ਤੇ ਅਗਲੇ ਇਕ ਮਹੀਨੇ ਤੱਕ ਪ੍ਰਭਾਵ ਪਾਵੇਗਾ। ਇਹ ਗ੍ਰਹਿਣ ਸਿੰਘ ਰਾਸ਼ੀ ਅਤੇ ਪੂਰਵਾ ਫਾਲਗੁਨੀ ਨਕਸ਼ਤਰ 'ਚ ਲੱਗਣ ਜਾ ਰਿਹਾ ਹੈ।
ਗ੍ਰਹਿਣ ਦਾ ਸਮਾਂ ਅਤੇ ਕਿੱਥੇ-ਕਿੱਥੇ ਦੇਵੇਗਾ ਦਿਖਾਈ
ਇਹ ਖਗੋਲੀ ਘਟਨਾ ਦੁਪਹਿਰ 3:20 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6:46 ਵਜੇ ਸਮਾਪਤ ਹੋਵੇਗੀ। ਇਹ ਗ੍ਰਹਿਣ ਲਗਭਗ 3 ਘੰਟੇ 27 ਮਿੰਟ ਤੱਕ ਪ੍ਰਭਾਵਸ਼ਾਲੀ ਰਹੇਗਾ। ਇਹ ਭਾਰਤ ਸਮੇਤ ਪੂਰਬੀ ਏਸ਼ੀਆ, ਆਸਟ੍ਰੇਲੀਆ ਅਤੇ ਪ੍ਰਸ਼ਾਂਤ ਖੇਤਰ ਦੇ ਕਈ ਹਿੱਸਿਆਂ 'ਚ ਦਿਖਾਈ ਦੇਵੇਗਾ।
ਸੂਤਕ ਕਾਲ ਅਤੇ ਸਾਵਧਾਨੀਆਂ
ਗ੍ਰਹਿਣ ਦਾ ਸੂਤਕ ਕਾਲ 9 ਘੰਟੇ ਪਹਿਲਾਂ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਸ਼ੁਭ ਕੰਮ, ਜਿਵੇਂ ਕਿ ਗ੍ਰਹਿ ਪ੍ਰਵੇਸ਼ ਜਾਂ ਨਵੀਂ ਸ਼ੁਰੂਆਤ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਖਾਸ ਕਰਕੇ ਗਰਭਵਤੀ ਔਰਤਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।
ਇਨ੍ਹਾਂ ਰਾਸ਼ੀਆਂ 'ਤੇ ਪਵੇਗਾ ਭਾਰੀ ਪ੍ਰਭਾਵ
ਸਿੰਘ ਰਾਸ਼ੀ
- ਆਤਮ-ਵਿਸ਼ਵਾਸ 'ਚ ਕਮੀ, ਕੰਮ ਵਾਲੀ ਥਾਂ 'ਤੇ ਤਣਾਅ ਅਤੇ ਅਚਾਨਕ ਖਰਚੇ ਵਧ ਸਕਦੇ ਹਨ। ਸਿਹਤ ਪੱਖੋਂ ਸਿਰਦਰਦ, ਥਕਾਵਟ ਜਾਂ ਅੱਖਾਂ ਦੀ ਸਮੱਸਿਆ ਪ੍ਰੇਸ਼ਾਨ ਕਰ ਸਕਦੀ ਹੈ।
ਬ੍ਰਿਸ਼ਚਕ ਰਾਸ਼ੀ
- ਆਰਥਿਕ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਰੁਕਿਆ ਹੋਇਆ ਪੈਸਾ ਵਾਪਸ ਮਿਲਣ 'ਚ ਦੇਰੀ ਹੋ ਸਕਦੀ ਹੈ। ਮਾਨਸਿਕ ਤਣਾਅ ਅਤੇ ਪੇਟ ਜਾਂ ਬਲੱਡ ਪ੍ਰੈਸ਼ਰ ਦੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ।
ਮੀਨ ਰਾਸ਼ੀ
- ਕੰਮਾਂ 'ਚ ਰੁਕਾਵਟਾਂ ਆ ਸਕਦੀਆਂ ਹਨ ਅਤੇ ਮਾਨਸਿਕ ਅਸਥਿਰਤਾ ਮਹਿਸੂਸ ਹੋ ਸਕਦੀ ਹੈ। ਪਰਿਵਾਰ 'ਚ ਮਤਭੇਦ ਵਧ ਸਕਦੇ ਹਨ ਅਤੇ ਯਾਤਰਾ ਦੌਰਾਨ ਸਾਵਧਾਨੀ ਵਰਤਣ ਦੀ ਲੋੜ ਹੈ।
ਜੋਤਿਸ਼ ਮਾਹਿਰਾਂ ਅਨੁਸਾਰ ਇਸ ਸਮੇਂ ਦੌਰਾਨ ਕਿਸੇ ਵੀ ਵਿਵਾਦ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਧਿਆਨ ਤੇ ਸਕਾਰਾਤਮਕ ਸੋਚ ਅਪਣਾਉਣੀ ਫਾਇਦੇਮੰਦ ਰਹੇਗੀ।
ਸਾਵਧਾਨ! ਪੂਜਾ ਘਰ 'ਚ ਭੁੱਲ ਕੇ ਵੀ ਨਾ ਰੱਖੋ ਅਜਿਹੇ ਫੁੱਲ, ਹੋ ਸਕਦੈ ਭਾਰੀ ਨੁਕਸਾਨ
NEXT STORY