ਪੋਰਟ ਬਲੇਅਰ/ਨਵੀਂ ਦਿੱਲੀ (ਬਿਊਰੋ): ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਮੰਗਲਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ 'ਪਵਨ ਹੰਸ' ਹੈਲੀਕਾਪਟਰ ਨੂੰ ਤਕਨੀਕੀ ਖ਼ਰਾਬੀ ਕਾਰਨ ਵਿਚਕਾਰ ਸਮੁੰਦਰ ਵਿੱਚ ਉਤਾਰਨਾ ਪਿਆ। ਰਾਹਤ ਦੀ ਗੱਲ ਇਹ ਰਹੀ ਕਿ ਹੈਲੀਕਾਪਟਰ ਵਿੱਚ ਸਵਾਰ 2 ਕਰੂ ਮੈਂਬਰਾਂ ਅਤੇ 5 ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਹ ਘਟਨਾ ਮਾਇਆਬੰਦਰ ਦੇ ਨੇੜੇ ਵਾਪਰੀ ਹੈ।
ਇਹ ਵੀ ਪੜ੍ਹੋ : ਕੁੱਲੂ 'ਚ ਕੁਦਰਤ ਦਾ ਕਹਿਰ: ਸਾਫ਼ ਮੌਸਮ ਦੇ ਬਾਵਜੂਦ ਪਹਾੜਾਂ 'ਚ ਹੋਈ Landslide (Video)
ਰਨਵੇਅ ਤੋਂ 300 ਮੀਟਰ ਪਹਿਲਾਂ ਸਮੁੰਦਰ 'ਚ ਉਤਰਿਆ ਹੈਲੀਕਾਪਟਰ
ਜਾਣਕਾਰੀ ਮੁਤਾਬਕ ਹੈਲੀਕਾਪਟਰ ਨੇ ਪੋਰਟ ਬਲੇਅਰ ਤੋਂ ਉਡਾਣ ਭਰੀ ਸੀ। ਸਵੇਰੇ ਕਰੀਬ 9:30 ਵਜੇ ਮਾਇਆਬੰਦਰ ਵਿਖੇ ਲੈਂਡਿੰਗ ਦੌਰਾਨ ਕੁਝ ਖ਼ਰਾਬੀ ਆ ਗਈ, ਜਿਸ ਕਾਰਨ ਪਾਇਲਟ ਨੂੰ ਹੈਲੀਕਾਪਟਰ ਰਨਵੇਅ ਤੋਂ 300 ਮੀਟਰ ਪਹਿਲਾਂ ਹੀ ਸਮੁੰਦਰ ਵਿੱਚ ਉਤਾਰਨਾ ਪਿਆ। ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਾਰਿਆਂ ਨੂੰ ਬਾਹਰ ਕੱਢਿਆ ਅਤੇ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ। ਪਵਨ ਹੰਸ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : 'ਪ੍ਰੈਗਨੈਂਟ ਕਰੋ...13 ਲੱਖ ਕਮਾਓ'! ਪ੍ਰੈਗਨੈਂਟ ਜੌਬ' ਦੇ ਨਾਂ 'ਤੇ ਚੱਲ ਰਿਹਾ ਸੀ ਕਰੋੜਾਂ ਦਾ ਸਕੈਮ
ਪਿਛਲੇ 24 ਘੰਟੇ ਦੇਸ਼ ਭਰ 'ਚ ਹਵਾਬਾਜ਼ੀ ਖੇਤਰ ਲਈ ਰਹੇ 'ਮਾੜੇ'
ਪਿਛਲੇ 24 ਘੰਟਿਆਂ ਦੌਰਾਨ ਹਵਾਬਾਜ਼ੀ ਖੇਤਰ ਵਿੱਚ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ...
1. ਝਾਰਖੰਡ ਏਅਰ ਐਂਬੂਲੈਂਸ ਹਾਦਸਾ: 7 ਮੌਤਾਂ
ਸੋਮਵਾਰ ਸ਼ਾਮ ਨੂੰ ਝਾਰਖੰਡ ਦੇ ਚਤਰਾ ਵਿੱਚ ਇੱਕ ਏਅਰ ਐਂਬੂਲੈਂਸ ਜੰਗਲਾਂ ਵਿੱਚ ਕਰੈਸ਼ ਹੋ ਗਈ ਸੀ। ਇਸ ਭਿਆਨਕ ਹਾਦਸੇ ਵਿੱਚ 2 ਪਾਇਲਟਾਂ ਅਤੇ ਇੱਕ ਡਾਕਟਰ ਸਣੇ ਸਾਰੇ 7 ਸਵਾਰਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕੈਪਟਨ ਵਿਵੇਕ, ਕੈਪਟਨ ਸਵਰਾਜਦੀਪ, ਡਾ. ਵਿਕਾਸ ਅਤੇ ਮਰੀਜ਼ ਸੰਜੇ ਕੁਮਾਰ ਸਣੇ ਹੋਰਾਂ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ ਮਾਲਾਮਾਲ ਹੋਣਗੇ ਕੇਂਦਰੀ ਮੁਲਾਜ਼ਮ! ਇੰਨੇ ਫੀਸਦੀ ਵਧੇਗਾ ਮਹਿੰਗਾਈ ਭੱਤਾ
2. ਸਪਾਈਸਜੈੱਟ ਫਲਾਈਟ ਦੀ ਦਿੱਲੀ 'ਚ ਐਮਰਜੈਂਸੀ ਲੈਂਡਿੰਗ
ਅੱਜ ਸਵੇਰੇ ਹੀ ਦਿੱਲੀ ਤੋਂ ਲੇਹ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਦੇ ਇੰਜਣ ਵਿੱਚ ਖ਼ਰਾਬੀ ਆ ਗਈ। ਜਹਾਜ਼ ਵਿੱਚ ਕਰੀਬ 150 ਯਾਤਰੀ ਸਵਾਰ ਸਨ। ਪਾਇਲਟ ਦੀ ਸੂਝ-ਬੂਝ ਨਾਲ ਜਹਾਜ਼ ਨੂੰ ਵਾਪਸ ਦਿੱਲੀ ਦੇ ਆਈ.ਜੀ.ਆਈ. ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ ਅਤੇ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ।
ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਦੇ 'ਦੁਸ਼ਮਣ' ਖ਼ਿਲਾਫ਼ ਐਕਸ਼ਨ ਦੀ ਤਿਆਰੀ 'ਚ ਕੈਨੇਡਾ, PM ਕਾਰਨੀ ਦੇ ਦੌਰੇ ਤੋਂ ਪਹਿਲਾਂ ਚੁੱਕਿਆ ਵੱਡਾ ਕਦਮ
NEXT STORY