ਜਲੰਧਰ (ਬਿਊਰੋ) - ਹਿੰਦੂ ਧਰਮ ਵਿਚ ਲਕਸ਼ਮੀ ਮਾਤਾ ਜੀ ਦੀ ਪੂਜਾ ਧਨ ਦੀ ਦੇਵੀ ਦੇ ਰੂਪ 'ਚ ਕੀਤੀ ਜਾਂਦੀ ਹੈ। ਜੀਵਨ 'ਚ ਹਰ ਕੋਈ ਧਨਵਾਨ ਬਨਣਾ ਚਾਹੁੰਦਾ ਹੈ ਪਰ ਬਹੁਤ ਘੱਟ ਲੋਕ ਹੁੰਦੇ ਹਨ, ਜਿਨ੍ਹਾਂ ਦਾ ਇਹ ਸੁਫ਼ਨਾ ਪੂਰਾ ਹੁੰਦਾ ਹੈ। ਜੀ ਹਾਂ, ਜੋ ਧਨਵਾਨ ਬਣ ਜਾਂਦੇ ਹਨ, ਉਨ੍ਹਾਂ ਦੀਆਂ ਮੁਸੀਬਤਾਂ ਘੱਟ ਹੋ ਜਾਂਦੀਆਂ ਹਨ ਪਰ ਕੁਝ ਅਜਿਹੇ ਲੋਕ ਵੀ ਹਨ, ਜੋ ਲੱਖਾਂ ਹੰਭਲੀਆਂ ਦੇ ਬਾਵਜੂਦ ਧਨਵਾਨ ਜਾਂ ਅਮੀਰ ਨਹੀਂ ਬਣ ਪਾਉਂਦੇ। ਉਨ੍ਹਾਂ ਲੋਕਾਂ ਲਈ ਸ਼ਾਸਤਰਾਂ 'ਚ ਕੁਝ ਉਪਾਅ ਦੱਸੇ ਗਏ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਅਮੀਰ ਬਣ ਸਕਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਉਪਾਅ ਦੇ ਨਾਲ-ਨਾਲ ਕੁਝ ਚੀਜ਼ਾਂ ਨੂੰ ਦਾਨ ਕਰਨ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਨੂੰ ਮਾਤਾ ਲਕਸ਼ਮੀ ਜੀ ਦਾ ਅਸ਼ੀਰਵਾਦ ਮਿਲੇਗਾ...
ਇਸ ਤਰ੍ਹਾਂ ਕਰੀਏ ਮਾਂ ਲਕਸ਼ਮੀ ਦੀ ਪੂਜਾ
ਦੱਸ ਦੇਈਏ ਕਿ ਇਹ ਤਾਂਤਰਿਕ ਉਪਾਅ ਸ਼ੁੱਕਰਵਾਰ ਨੂੰ ਹੀ ਕਰਨਾ ਹੈ ਅਤੇ ਇਸ ਨੂੰ ਕਰਨ ਤੋਂ ਪਹਿਲਾਂ ਇਸ਼ਨਾਨ ਕਰਕੇ ਆਪਣੇ ਸਰੀਰ ਨੂੰ ਸ਼ੁੱਧ ਕਰ ਲਵੋਂ। ਇਸ ਤੋਂ ਬਾਅਦ ਰਾਤ 8 ਵਜੇ ਤੋਂ ਲੈ ਕੇ ਅੱਧੀ ਰਾਤ 12 ਵਜੇ ਤੱਕ ਸਫੇਦ ਕੱਪੜੇ ਪਹਿਨ ਕੇ ਮਾਂ ਲਕਸ਼ਮੀ ਦੀ ਪੂਜਾ ਕਰੋ। ਇਸ ਤੋਂ ਪਹਿਲਾਂ ਪੂਜਾ ਵਾਲੀ ਜਗ੍ਹਾ 'ਤੇ ਸਫੇਦ ਕੱਪੜੇ ਦਾ ਇਕ ਆਸਨ ਵਿਛਾ ਲਵੋ ਅਤੇ ਉਸ 'ਤੇ ਮਾਤਾ ਲਕਸ਼ਮੀ ਦੀ ਇਕ ਮੂਰਤੀ ਸਥਾਪਤ ਕਰ ਦਿਓ। ਇਸ ਤੋਂ ਬਾਅਦ ਪੂਰੇ ਵਿਧੀ ਵਿਧਾਨ ਨਾਲ ਮਾਂ ਲਕਸ਼ਮੀ ਦੀ ਪੂਜਾ ਕਰੋ। ਧਿਆਨ ਰਹੇ ਮਾਂ ਲਕਸ਼ਮੀ ਦੀ ਮੂਰਤੀ ਦੇ ਸਾਹਮਣੇ ਗਾਂ ਦੇ ਘਿਓ ਦਾ ਦੀਵਾ ਜ਼ਰੂਰ ਜਗਾਉਣਾ ਹੈ। ਇਸ ਤੋਂ ਬਾਅਦ ਪੈਸਾ ਪ੍ਰਾਪਤੀ ਦੀ ਕਾਮਨਾ ਕਰੀਏ ਅਤੇ ਸ਼੍ਰੀ ਸੂਕਤ ਦਾ ਪਾਠ ਜ਼ਰੂਰ ਕਰੋ।
ਪੜ੍ਹੋ ਇਹ ਵੀ ਖ਼ਬਰ - ਘਰ ‘ਚ ਹਮੇਸ਼ਾ ਰਹਿੰਦਾ ਹੈ ਕਲੇਸ਼ ਤਾਂ ਜ਼ਰੂਰ ਕਰੋ ਇਹ ਉਪਾਅ, ਆਉਣਗੀਆਂ ਖੁਸ਼ੀਆਂ
ਇਸ ਮੰਤਰ ਦਾ ਕਰੋ ਜਾਪ
ਸ਼੍ਰੀ ਸੂਕਤ ਦਾ ਪਾਠ ਕਰਨ ਤੋਂ ਬਾਅਦ ਚੰਦਨ ਦੀ ਮਾਲਾ ਜਾਂ ਫਿਰ ਕਮਲ ਗੱਟੇ ਦੀ ਮਾਲਾ ਨਾਲ ਲਗਾਤਾਰ ਤਿੰਨ ਸ਼ੁੱਕਰਵਾਰ ਤੱਕ 1100 ਵਾਰ 'ਓਮ ਸ਼੍ਰੀ ਹਰੀਆਂ ਸ਼੍ਰੀ ਕਮਲੇ ਕਮਲਾਲਏ ਨਮ : ਮੰਤਰ' ਦਾ ਜਾਪ ਕਰੋਗੇ ਤਾਂ ਮਾਤਾ ਲਕਸ਼ਮੀ ਦੀ ਕ੍ਰਿਪਾ ਤੁਹਾਡੇ 'ਤੇ ਜ਼ਰੂਰ ਹੋਵੇਗੀ, ਤੁਹਾਡੇ ਧਨਵਾਨ ਬਨਣ ਦੀ ਇੱਛਾ ਵੀ ਪੂਰੀ ਹੋਵੋਗੇ।
ਪੜ੍ਹੋ ਇਹ ਵੀ ਖ਼ਬਰ - ਬੁੱਧਵਾਰ ਨੂੰ ਜ਼ਰੂਰ ਕਰੋ ਸ਼੍ਰੀ ਗਣੇਸ਼ ਜੀ ਦੀ ਪੂਜਾ, ਘਰ 'ਚ ਆਵੇਗਾ ਧਨ ਤੇ ਦੂਰ ਹੋਣਗੀਆਂ ਮੁਸ਼ਕਲਾਂ
ਸ਼ਾਮ ਨੂੰ ਪਿੱਪਲ ਦੇ ਦਰੱਖ਼ਤ ਹੇਠਾਂ ਜਗਾਓ ਸਰ੍ਹੋਂ ਦੇ ਤੇਲ ਦਾ ਦੀਵਾ
ਸ਼ਾਮ ਦੇ ਸਮੇਂ ਪਿੱਪਲ ਦੇ ਦਰੱਖ਼ਤ 'ਤੇ ਸਰ੍ਹੋਂ ਦੇ ਤੇਲ 'ਚ ਤਿੰਨ ਬੱਤੀਆਂ ਵਾਲਾ ਦੀਵਾ ਜਗਾਓ। ਇਸ ਦੇ ਨਾਲ ਹੀ 5 ਮੇਵੇ ਦੀ ਮਠਿਆਈ ਚੜ੍ਹਾਓ ਅਤੇ ਬਾਅਦ 'ਚ ਇਸ ਪ੍ਰਸਾਦ ਨੂੰ ਗਰੀਬਾਂ 'ਚ ਵੰਡ ਦਿਓ। ਇਸ ਦਿਨ ਗਰੀਬਾਂ ਨੂੰ ਆਪਣੀ ਸਮਰੱਥਾ ਅਨੁਸਾਰ ਦਾਨ ਦੇਣਾ ਚਾਹੀਦਾ ਹੈ। ਜੇਕਰ ਸੰਭਵ ਹੋਵੇ ਤਾਂ ਸਫੈਦ ਰੰਗ ਦੇ ਕੱਪੜੇ ਜਾਂ ਸਫੈਦ ਰੰਗ ਦੀ ਕੋਈ ਚੀਜ਼ ਜਿਵੇਂ ਦੁੱਧ, ਚੀਨੀ, ਚੌਲ ਆਦਿ ਦਾ ਦਾਨ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
ਇਹ ਚੀਜ਼ਾਂ ਕਰੋ ਦਾਨ :-
ਛੋਲਿਆਂ ਦੀ ਦਾਲ ਅਤੇ ਕੇਸਰ ਨੂੰ ਕਰੋ ਦਾਨ
ਸ਼ੁੱਕਰਵਾਰ ਨੂੰ ਛੋਲਿਆਂ ਦੀ ਦਾਲ ਅਤੇ ਕੇਸਰ ਨੂੰ ਮੰਦਰ 'ਚ ਦਾਨ ਕਰੋ। ਇਸ ਦੇ ਨਾਲ ਹੀ ਕੇਸਰ ਦਾ ਟਿੱਕਾ ਮੱਥੇ 'ਤੇ ਵੀ ਲਗਾਉਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ
ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ
ਵੀਰਵਾਰ ਵਾਲੇ ਦਿਨ ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ ਜ਼ਰੂਰ ਕਰੋ ਜਾਂ ਤੁਸੀਂ ਇਨ੍ਹਾਂ ਨੂੰ ਖ਼ਰੀਦ ਵੀ ਸਕਦੇ ਹੋ। ਇਸ ਨਾਲ ਵੀ ਕਾਫੀ ਲਾਭ ਪ੍ਰਾਪਤ ਹੁੰਦਾ ਹੈ।
ਘਰ ‘ਚ ਹਮੇਸ਼ਾ ਰਹਿੰਦਾ ਹੈ ਕਲੇਸ਼ ਤਾਂ ਜ਼ਰੂਰ ਕਰੋ ਇਹ ਉਪਾਅ, ਆਉਣਗੀਆਂ ਖੁਸ਼ੀਆਂ
NEXT STORY