ਜਲੰਧਰ (ਬਿਊਰੋ) - ਸ਼ਾਸਤਰਾਂ ਦੀਆਂ ਮੰਨੀਏ ਤਾਂ ਹਰ ਕੰਮ ਨੂੰ ਸਮੇਂ ਦੀ ਮਰਿਆਦਾ ਵਿਚ ਕਰਨ ਨਾਲ ਭਗਵਾਨ ਜੀ ਦੀ ਕ੍ਰਿਪਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ ਸਗੋਂ ਇਸ ਨਾਲ ਵਿਅਕਤੀ ਦੀ ਆਰਥਿਕ ਹਾਲਤ ਵੀ ਮਜ਼ਬੂਤ ਹੋ ਜਾਂਦੀ ਹੈ। ਹਿੰਦੂ ਧਰਮ ਵਿਚ ਕੁਝ ਕੰਮ ਅਜਿਹੇ ਦੱਸੇ ਗਏ ਹਨ, ਜਿਨ੍ਹਾਂ ਨੂੰ ਭੁੱਲ ਕੇ ਵੀ ਸਵੇਰੇ ਅਤੇ ਸ਼ਾਮ ਦੇ ਸਮੇਂ ਨਹੀਂ ਕਰਨੇ ਚਾਹੀਦੇ। ਇਨ੍ਹਾਂ ਨੂੰ ਕਰਨ ਨਾਲ ਧਨ ਅਤੇ ਤਰੱਕੀ ਦੋਵਾਂ ਦਾ ਨਾਸ਼ ਹੁੰਦਾ ਹੈ। ਵਾਸਤੂ ਦੇ ਦ੍ਰਿਸ਼ਟੀਕੋਣ ਨਾਲ ਵੀ ਇਹ ਕੰਮ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ।
ਸ਼ੁੱਕਰਵਾਰ ਨੂੰ ਕਦੇ ਨਾ ਕਰੋ ਇਹ ਕੰਮ -
1. ਸ਼ਾਮ ਨੂੰ ਕਦੇ ਨਾ ਤੋੜੋ ਤੁਲਸੀ ਦੇ ਪੱਤੇ
ਹਿੰਦੂ ਧਰਮ ਵਿਚ ਤੁਲਸੀ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਇਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਲਈ ਕਦੇ ਵੀ ਤੁਲਸੀ ਦੇ ਪੱਤਿਆਂ ਨੂੰ ਸ਼ਾਮ ਦੇ ਸਮੇਂ ਨਾ ਤੋੜੋ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਪੂਜਾ ਕਰਨ ਲਈ ਸਵੇਰੇ ਹੀ ਤੁਲਸੀ ਦੇ ਪੱਤੇ ਤੋੜ ਕੇ ਰੱਖ ਲਓ। ਸ਼ਾਮ ਦੇ ਸਮੇਂ ਪੱਤੇ ਤੋੜਨ ਨਾਲ ਆਰਥਿਕ ਹਾਲਤ ਕਮਜ਼ੋਰ ਹੋਣ ਲੱਗਦੀ ਹੈ।
2. ਸ਼ਾਮ ਦੇ ਸਮੇਂ ਨਾ ਕਰੋ ਘਰ ਦੀ ਸਾਫ਼-ਸਫ਼ਾਈ
ਕੁਝ ਲੋਕ ਸ਼ਾਮ ਸਮੇਂ ਘਰ ਦੀ ਸਾਫ਼-ਸਫ਼ਾਈ ਕਰਦੇ ਹਨ, ਜੋ ਸ਼ਾਸਤਰਾਂ ਅਨੁਸਾਰ ਠੀਕ ਨਹੀਂ ਹੁੰਦੀ। ਇਸ ਲਈ ਸ਼ਾਮ ਨੂੰ ਭੁੱਲ ਕੇ ਵੀ ਘਰ ਦਾ ਕੂੜਾ ਬਾਹਰ ਨਹੀਂ ਸੁੱਟਣਾ ਚਾਹੀਦਾ। ਵਾਸਤੂ ਅਨੁਸਾਰ ਅਜਿਹਾ ਕਰਨ ਨਾਲ ਘਰ ਦੀ ਸਾਰੀ ਸਕਾਰਾਤਮਕ ਊਰਜਾ ਬਾਹਰ ਚੱਲੀ ਜਾਂਦੀ। ਨਾਲ ਹੀ ਘਰ ਵਿਚ ਗਰੀਬੀ ਹੋਣੀ ਸ਼ੁਰੂ ਹੋ ਜਾਂਦੀ ਹੈ।
3. ਘਰ 'ਚ ਝਾੜੂ ਲਗਾਉਣ ਤੋਂ ਬਾਅਦ ਕਰੋਂ ਪੂਜਾ ਤੇ ਨਾਸ਼ਤਾ
ਘਰ 'ਚ ਝਾੜੂ ਲਗਾਉਣ ਤੋਂ ਬਾਅਦ ਹੀ ਪੂਜਾ ਤੇ ਨਾਸ਼ਤਾ ਕਰਨਾ ਚਾਹੀਦਾ ਹੈ। ਘਰ 'ਚ ਝਾੜੂ ਲਗਾ ਦੇਣ ਨਾਲ ਨਕਾਰਾਤਮਕ ਊਰਜਾ ਘਰ ਤੋਂ ਬਾਹਰ ਚਲੀ ਜਾਦੀ ਹੈ।
4. ਸ਼ਾਮ ਦੇ ਸਮੇਂ ਕਦੇ ਨਹੀਂ ਸੌਣਾ ਚਾਹੀਦਾ
ਸ਼ਾਸਤਰਾਂ ਵਿਚ ਸਵੇਰੇ ਅਤੇ ਸ਼ਾਮ ਦਾ ਸਮਾਂ ਪੂਜਾ ਕਰਨ ਦਾ ਹੈ। ਜੋ ਲੋਕ ਇਸ ਸਮੇਂ ਸੌਂਦੇ ਹਨ, ਉਨ੍ਹਾਂ 'ਤੇ ਭਗਵਾਨ ਦੀ ਕ੍ਰਿਪਾ ਨਹੀਂ ਹੁੰਦੀ ਹੈ ਪਰ ਬੀਮਾਰ ਲੋਕ ਅਤੇ ਬੱਚੇ ਇਸ ਨਿਯਮ ਤੋਂ ਬਾਹਰ ਹੁੰਦੇ ਹਨ।
5. ਕੰਮ ਨਾਲ ਸਬੰਧਿਤ ਕੰਮ ਸੋਮਵਾਰ ਜਾਂ ਬੁੱਧਵਾਰ ਨੂੰ ਕਰੋ
ਜੋਤਿਸ਼ ਅਨੁਸਾਰ ਧਨ ਨਾਲ ਸਬੰਧਿਤ ਕੋਈ ਵੀ ਕੰਮ ਕਰਨਾ ਹੋਵੇ ਤਾਂ ਸੋਮਵਾਰ ਜਾਂ ਬੁੱਧਵਾਰ ਨੂੰ ਕਰੋ। ਇਨ੍ਹਾਂ ਦਿਨਾਂ ਵਿਚ ਕੀਤਾ ਗਿਆ ਧਨ ਦਾ ਲੈਣ-ਦੇਣ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਕਰਜ਼ਾ ਹੌਲੀ-ਹੌਲੀ ਖ਼ਤਮ ਹੋਣ ਲੱਗਦਾ ਹੈ।
ਅੱਜ ਅਕਸ਼ੈ ਤ੍ਰਿਤੀਆ ਦੇ ਦਿਨ ਸੋਨਾ ਖਰੀਦਣਾ ਹੁੰਦੈ ਸ਼ੁੱਭ, ਧਨ ਅਤੇ ਖੁਸ਼ਹਾਲੀ ਲਈ ਇਨ੍ਹਾਂ ਚੀਜ਼ਾਂ ਦਾ ਕਰੋ...
NEXT STORY