ਜਲੰਧਰ (ਬਿਊਰੋ) - 24 ਅਕਤੂਬਰ ਨੂੰ ਪੂਰੇ ਵਿਸ਼ਵ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਤੋਂ ਅਗਲੇ ਦਿਨ ਯਾਨੀ 25 ਅਕਤੂਬਰ ਨੂੰ ਕੋਲਕਾਤਾ ਸਮੇਤ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਸਾਲ ਦਾ ਆਖ਼ਰੀ ਅੰਸ਼ਕ ਸੂਰਜ ਗ੍ਰਹਿਣ ਦਿਖਾਈ ਦੇਵੇਗਾ। ਭਾਰਤੀ ਸਮੇਂ ਅਨੁਸਾਰ, ਅੰਸ਼ਕ ਸੂਰਜ ਗ੍ਰਹਿਣ ਦੁਪਹਿਰੇ 2 ਵੱਜ ਕੇ 28 ਮਿੰਟ ਤੋਂ ਸ਼ਾਮ 6 ਵੱਜ ਕੇ 32 ਮਿੰਟ ਤਕ ਚੱਲੇਗਾ। ਖਗੋਲ ਵਿਗਿਆਨੀ ਦੇਬੀ ਪ੍ਰਸਾਦ ਦੁਆਰੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2022 ਦਾ ਅੰਸ਼ਕ ਸੂਰਜ ਗ੍ਰਹਿਣ ਕੋਲਕਾਤਾ ਵਿੱਚ ਦੂਜੀ ਵਾਰ ਦਿਖਾਈ ਦੇਵੇਗਾ, ਜੋ ਬਹੁਤ ਘੱਟ ਸਮੇਂ ਲਈ ਵੇਖਿਆ ਜਾ ਸਕਦਾ ਹੈ। ਦੁਆਰੀ ਨੇ ਕਿਹਾ ਕਿ ਇਸ ਖਗੋਲੀ ਘਟਨਾ ਨੂੰ ਦੇਸ਼ ਦੇ ਪੱਛਮੀ ਅਤੇ ਉੱਤਰੀ ਹਿੱਸਿਆਂ 'ਚ ਬਿਹਤਰ ਢੰਗ ਨਾਲ ਵੇਖਿਆ ਜਾ ਸਕੇਗਾ ਪਰ ਪੂਰਵ-ਉੱਤਰ ਭਾਰਤ 'ਚ ਇਹ ਸੂਰਜ ਗ੍ਰਹਿਣ ਨਹੀ ਦਿਖੇਗਾ, ਕਿਉਂਕਿ ਇਸ ਹਿੱਸੇ 'ਚ ਇਹ ਖਗੋਲੀ ਘਟਨਾ ਸੂਰਜ ਡੁੱਬਣ ਤੋਂ ਬਾਅਦ ਵਾਪਰੇਗੀ।
ਭਾਰਤ ਤੋਂ ਇਲਾਵਾ ਇਨ੍ਹਾਂ ਖੇਤਰਾਂ ’ਚ ਵਿਖਾਈ ਦੇਵੇਗਾ ਅੰਸ਼ਿਕ ਸੂਰਜ ਗ੍ਰਹਿਣ
ਦੁਆਰੀ ਅਨੁਸਾਰ 25 ਅਕਤੂਬਰ ਨੂੰ ਲੱਗਣ ਵਾਲਾ ਅੰਸ਼ਿਕ ਸੂਰਜ ਗ੍ਰਹਿਣ ਭਾਰਤ ਤੋਂ ਇਲਾਵਾ ਯੂਰੋਪ, ਉੱਤਰੀ ਅਫਰੀਕਾ, ਮੱਧ ਏਸ਼ੀਆ ਅਤੇ ਏਸ਼ੀਆ ਦੇ ਹੋਰ ਖੇਤਰਾਂ 'ਚ ਵੇਖਿਆ ਜਾ ਸਕੇਗਾ। ਅੰਸ਼ਿਕ ਸੂਰਜ ਗ੍ਰਹਿਣ ਦੀ ਸ਼ੁਰੂਆਤ ਆਈਸਲੈਂਡ ਦੇ ਆਲੇ-ਦੁਆਲੇ ਭਾਰਤੀ ਸਮੇਂ ਮੁਤਾਬਕ ਦੁਪਹਿਰ ਕਰੀਬ 2:20 'ਤੇ ਹੋਵੇਗਾ ਅਤੇ ਸ਼ਾਮ ਸਾਢੇ 4 ਵਜੇ ਇਸ ਨੂੰ ਪੂਰੀ ਤਰ੍ਹਾਂ ਰੂਸ ਵਿਚ ਵੇਖਿਆ ਜਾ ਸਕੇਗਾ। ਇਸ ਸੂਰਜ ਗ੍ਰਹਿਣ ਦੀ ਸਮਾਪਤੀ ਸ਼ਾਮ ਨੂੰ 6:32 ਵਜੇ ਅਰਬ ਸਾਗਰ ਉੱਪਰ ਹੋਵੇਗੀ। ਮੱਸਿਆ ਦੇ ਦਿਨ ਸੂਰਜ, ਚੰਦਰਮਾ ਅਤੇ ਪ੍ਰਿਥਵੀ ਤਕਰੀਬਨ ਇਕ ਸਿੱਧੀ ਲਕੀਰ ਵਿਚ ਹੋਣਗੇ, ਜਿਸ ਕਾਰਨ ਥੋੜੇ ਸਮੇਂ ਲਈ ਚੰਦਰਮਾ ਅੰਸ਼ਿਕ ਤੌਰ 'ਤੇ ਸੂਰਜ ਨੂੰ ਢੱਕ ਲਵੇਗਾ। ਇਸ ਨਾਲ ਚੰਦਰਮਾ ਦਾ ਪਰਛਾਵਾਂ ਪੈਣ ਵਾਲੇ ਖੇਤਰਾਂ 'ਚ ਅੰਸ਼ਿਕ ਸੂਰਜ ਗ੍ਰਹਿਣ ਵੇਖਣ ਨੂੰ ਮਿਲੇਗਾ।
ਇਸ ਸਮੇਂ ਲਗੇਗਾ ਅੰਸ਼ਿਕ ਸੂਰਜ ਗ੍ਰਹਿਣ
ਦੁਆਰੀ ਨੇ ਕਿਹਾ ਕਿ ਕਲਕੱਤਾ ਵਿਚ ਅੰਸ਼ਿਕ ਸੂਰਜ ਗ੍ਰਹਿਣ ਦੀ ਸ਼ੁਰੂਆਤ ਸ਼ਾਮ 4:52 ਵਜੇ ਹੋਵੇਗੀ, ਜੋ ਸ਼ਾਮ 5:01 ਵਜੇ ਆਪਣੇ ਸੱਭ ਤੋਂ ਉਤਲੇ ਪੱਧਰ 'ਤੇ ਹੋਵੇਗਾ। ਸੂਰਜ ਡੁੱਬਣ ਕਾਰਨ ਇਹ ਸ਼ਾਮ 5:03 ਵਜੇ ਤੋਂ ਬਾਅਦ ਵਿਖਾਈ ਨਹੀਂ ਦਿਖੇਗਾ। ਨਵੀਂ ਦਿੱਲੀ 'ਚ ਇਸ ਦੀ ਸ਼ੁਰੂਆਤ ਸ਼ਾਮ 4:29 ਵਜੇ ਹੋਵੇਗੀ ਅਤੇ ਸ਼ਾਮ 6:09 'ਤੇ ਖ਼ਤਮ ਹੋਵੇਗਾ ਪਰ 5:02 ਵਜੇ ਇਹ ਆਪਣੇ ਸੱਭ ਤੋਂ ਉਤਲੇ ਪੱਧਰ 'ਤੇ ਹੋਵੇਗਾ। ਇਸ ਦੌਰਾਨ ਚੰਦਰਮਾ ਸੂਰਜ ਦੇ 24.5 ਫ਼ੀਸਦੀ ਹਿੱਸੇ ਨੂੰ ਢੱਕ ਲਵੇਗਾ। ਰਾਜਸਥਾਨ ਦੇ ਜੈਸਲਮੇਰ 'ਚ ਸੂਰਜ ਗ੍ਰਹਿਣ ਸ਼ਾਮ 4:26 ਵਜੇ ਦਿਖਣਾ ਸ਼ੁਰੂ ਹੋਵੇਗਾ, ਜੋ ਸ਼ਾਮ 6:09 ਮਿਨਟ ਤਕ ਰਹੇਗਾ, ਜਦਕਿ ਇਸ ਦਾ ਸੱਭ ਤੋਂ ਉਤਲਾ ਪੱਧਰ ਸਾਢੇ ਪੰਜ ਵਜੇ ਦਿਖੇਗਾ। ਮੁੰਬਾਈ 'ਚ ਇਹ ਸ਼ਾਮ 4:49 ਵਜੇ ਦਿਖਣਾ ਸ਼ੁਰੂ ਹੋਵਗਾ, ਜੋ ਸ਼ਾਮ 6:09 ਮਿਨਟ ਤਕ ਰਹੇਗਾ, ਜਦਕਿ ਇਸ ਦਾ ਸਿਖਰ 5:42 ਵਜੇ ਦਿਖੇਗਾ। ਦੱਖਣੀ ਅਤੇ ਮੱਧ ਭਾਰਤ 'ਚ ਸੂਰਜ ਗ੍ਰਹਿਣ ਸ਼ਾਮ 4:49 ਵਜੇ ਤੋਂ ਸ਼ਾਮ 5:42 ਤਕ ਰਹੇਗਾ।
ਇਸ ਵਿਧੀ ਨਾਲ ਕਰੋ ਸ਼ਨੀਦੇਵ ਜੀ ਦੇ ਮੰਤਰਾਂ ਦਾ ਜਾਪ, ਦੇਣਗੇ ਮਨਚਾਹਾ ਫ਼ਲ
NEXT STORY