ਨਵੀਂ ਦਿੱਲੀ - Vikata Sankashti Chaturthi 2022 today: ਅੱਜ ਵੈਸਾਖ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਾਰੀਖ਼ ਹੈ, ਇਸ ਦਿਨ ਵਿਕਟ ਸੰਕਸ਼ਟੀ ਚਤੁਰਥੀ ਵਰਤ ਰੱਖਣ ਦੀ ਮਾਨਤਾ ਹੈ। ਵੈਸੇ ਤਾਂ ਚਤੁਰਥੀ ਦਾ ਵਰਤ ਮਹੀਨੇ ਵਿੱਚ ਦੋ ਵਾਰ ਆਉਂਦਾ ਹੈ। ਦੋਹਾਂ ਦਾ ਆਪਣਾ-ਆਪਣਾ ਖਾਸ ਮਹੱਤਵ ਹੈ। ਜੇਕਰ ਤੁਸੀਂ ਵਰਤ ਨਹੀਂ ਰੱਖ ਸਕਦੇ, ਤਾਂ ਤੁਸੀਂ ਸੰਕਸ਼ਟੀ ਚਤੁਰਥੀ ਵਰਤ ਦੀ ਕਥਾ ਜ਼ਰੂਰ ਪੜ੍ਹੋ ਅਤੇ ਚੰਦਰਮਾ ਦੇ ਦਰਸ਼ਨ ਜ਼ਰੂਰ ਕਰੋ।
ਧਨ-ਦੌਲਤ ਵਧਾਉਣ ਲਈ ਅੱਜ ਜ਼ਰੂਰ ਕਰੋ ਇਹ ਕੰਮ — ਘਰ 'ਚ ਭਗਵਾਨ ਗਣੇਸ਼ ਦੀ ਨਾਚ ਵਾਲੀ ਸਥਿਤੀ 'ਚ ਗਣੇਸ਼ ਜੀ ਦੀ ਮੂਰਤੀ ਜਾਂ ਤਸਵੀਰ ਲਗਾਓ।
ਇਹ ਵੀ ਪੜ੍ਹੋ : ਵਾਸਤੂ ਸ਼ਾਸਤਰ ਦੇ ਇਨ੍ਹਾਂ ਨਿਯਮਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਰਹੇਗੀ ਪੈਸੇ ਦੀ ਘਾਟ
ਕਾਰੋਬਾਰੀਆਂ ਨੂੰ ਚਾਹੀਦਾ ਹੈ ਕਿ ਉਹ ਗਣੇਸ਼ ਜੀ ਦੀ ਆਸਣ 'ਤੇ ਵਿਰਾਜਮਾਨ ਹੋਣ ਜਾਂ ਲੇਟੇ ਹੋਏ ਮੁਦਰਾ(ਸਥਿਤੀ) ਵਾਲੀ ਮੂਰਤੀ ਜਾਂ ਤਸਵੀਰ ਨੂੰ ਬਿਜ਼ਨਸ ਵਾਲੀ ਥਾਂ 'ਤੇ ਲਗਾਓ।
ਵਾਸਤੂ ਸ਼ਾਸਤਰ ਦੇ ਅਨੁਸਾਰ, ਗਣੇਸ਼ ਦੇ ਸ਼ੁਭ ਅਤੇ ਲਾਭਕਾਰੀ ਪ੍ਰਭਾਵ ਲਈ, ਉਨ੍ਹਾਂ ਨੂੰ ਘਰ ਦੇ ਕੇਂਦਰ ਬਿੰਦੂ ਅਰਥਾਤ ਬ੍ਰਹਮ ਸਥਾਨ, ਪੂਰਬ ਅਤੇ ਉੱਤਰ ਪੂਰਬ ਵਿੱਚ ਵਿਰਾਜਮਾਨ ਕਰਨਾ ਚਾਹੀਦਾ ਹੈ। ਗਣੇਸ਼ ਜੀ ਦੀ ਸੁੰਢ ਉੱਤਰ ਵੱਲ ਹੋਣੀ ਚਾਹੀਦੀ ਹੈ।
ਵਿਕਟ ਸੰਕਸ਼ਟੀ ਚਤੁਰਥੀ ਦਾ ਸ਼ੁਭ ਸਮਾਂ- ਹਿੰਦੂ ਕੈਲੰਡਰ ਦੇ ਅਨੁਸਾਰ, ਵੈਸਾਖ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਮਿਤੀ 19 ਅਪ੍ਰੈਲ ਨੂੰ ਸ਼ਾਮ 4:38 ਵਜੇ ਤੋਂ ਸ਼ੁਰੂ ਹੋਵੇਗੀ। ਮਿਤੀ 20 ਅਪ੍ਰੈਲ ਨੂੰ ਦੁਪਹਿਰ 1:52 ਵਜੇ ਸਮਾਪਤ ਹੋਵੇਗੀ। ਸ਼ੁਭ ਸਮਾਂ 19 ਅਪ੍ਰੈਲ ਨੂੰ ਸਵੇਰੇ 11:55 ਤੋਂ ਦੁਪਹਿਰ 12:46 ਤੱਕ ਹੈ। ਕੋਈ ਵੀ ਸ਼ੁਭ ਕੰਮ ਕਰਨ ਲਈ ਇਹ ਸਭ ਤੋਂ ਉੱਤਮ ਸਮਾਂ ਹੈ।
ਚੰਦਰਮਾ ਦੇ ਚੜ੍ਹਣ ਦਾ ਸਮਾਂ - ਅੱਜ ਚੰਦਰਮਾ ਜ਼ਰੂਰ ਦੇਖਣਾ ਚਾਹੀਦਾ ਹੈ। ਰਾਤ ਕਰੀਬ 9:50 'ਤੇ ਚੰਦਰਮਾ ਚੜ੍ਹੇਗਾ।
ਇਹ ਵੀ ਪੜ੍ਹੋ : Vastu Tips : ਬਾਥਰੂਮ ਵਿਚ ਰੱਖੀ ਬਾਲਟੀ ਨੂੰ ਕਦੀ ਵੀ ਖਾਲ੍ਹੀ ਨਾ ਰੱਖੋ, ਨਹੀਂ ਤਾਂ...
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਨੂੰਮਾਨ ਜੀ ਕਰਨਗੇ ਹਰ ਪ੍ਰੇਸ਼ਾਨੀ ਖ਼ਤਮ, ਮੰਗਲਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ
NEXT STORY