ਰੂਪਨਗਰ (ਸੱਜਣ ਸੈਣੀ)-ਇਕ ਮਹਿਲਾ ਲੈਕਚਰਾਰ ਨੇ ਆਪਣੇ ਪਤੀ ਅਤੇ ਸੱਸ ’ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਰੂਪਨਗਰ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਲੈਕਚਰਾਰ ਜਸਪ੍ਰੀਤ ਕੌਰ ਨੇ ਆਪਣੀ ਸੱਸ ’ਤੇ ਉਸ ਨੂੰ ਟਾਇਲਟ ਕਲੀਨਰ ਪਿਲਾ ਕੇ ਮਾਰਨ ਦੇ ਦੋਸ਼ ਲਾਏ ਹਨ ।
ਪੀੜਤ ਲੈਕਚਰਾਰ ਦਾ 2019 ’ਚ ਅੰਮ੍ਰਿਤਸਰ ਦੇ ਨਿਸ਼ਾਨ ਸਿੰਘ, ਜੋ ਫੂਡ ਸਪਲਾਈ ਇੰਸਪੈਕਟਰ ਹੈ, ਨਾਲ ਵਿਆਹ ਹੋਇਆ ਸੀ ਤੇ ਹੁਣ ਦੋਵਾਂ ਦੇ ਇਕ ਸਾਲ ਦਾ ਪੁੱਤਰ ਵੀ ਹੈ। ਰੂਪਨਗਰ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਕੈਮੀਕਲ ਇੰਜੀਨੀਅਰਿੰਗ ਬਹੁ-ਤਕਨੀਕੀ ਕਾਲਜ ਬਟਾਲਾ ਵਿਖੇ ਬਤੌਰ ਲੈਕਚਰਾਰ ਨੌਕਰੀ ਕਰਦੀ ਹੈ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੀ ਸੱਸ ਉਸ ਨੂੰ ਦਾਜ-ਦਹੇਜ ਲਈ ਤੰਗ ਕਰਨ ਲੱਗ ਪਈ ਅਤੇ ਇਸੇ ਦੇ ਚੱਲਦਿਆਂ ਉਸ ਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ । ਪੀੜਤਾ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਘਰ ’ਚ ਇਕੱਲੀ ਸੀ ਅਤੇ ਉਸ ਦੀ ਸੱਸ ਨੇ ਉਸ ਨੂੰ ਟਾਇਲਟ ਸਾਫ ਕਰਨ ਵਾਲਾ ਟਾਇਲਟ ਕਲੀਨਰ ਪਿਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਗੁਆਂਢੀਆਂ ਦੇ ਘਰ ਜਾ ਕੇ ਆਪਣੀ ਜਾਨ ਬਚਾਈ ।
ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਵੀ ਉਸ ਦੇ ਨਾਲ ਕੁੱਟਮਾਰ ਕਰਦਾ ਹੈ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਦੇ ਪਤੀ ਦਾ ਦੂਸਰਾ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਭੇਜਣਾ ਚਾਹੁੰਦਾ ਹੈ । ਇਥੋਂ ਤਕ ਕਿ ਪੀੜਤਾ ਨੇ ਆਪਣੇ ਪਤੀ ’ਤੇ ਵੀ ਦੋਸ਼ ਲਗਾਏ ਕਿ ਜੋ ਬੀਤੇ ਦਿਨੀਂ ਵੱਡਾ ਸਰਕਾਰੀ ਕਣਕ ਘਪਲਾ ਹੋਇਆ ਸੀ, ਉਸ ’ਚ ਉਸ ਦਾ ਪਤੀ ਵੀ ਸ਼ਾਮਲ ਸੀ ਅਤੇ ਉਸ ਤੋਂ ਬਾਅਦ ਉਸ ਦੇ ਪਤੀ ਨੇ ਤਿੰਨ ਪਲਾਟ ਵੀ ਖਰੀਦੇ ।
ਪੀੜਤਾ ਜਸਪ੍ਰੀਤ ਕੌਰ ਵੱਲੋਂ ਆਪਣੇ ਪਤੀ ਤੇ ਸੱਸ ਉਤੇ ਲਗਾਏ ਦੋਸ਼ਾਂ ਸਬੰਧੀ ਜਦੋਂ ਪੀੜਤਾ ਦੇ ਪਤੀ ਨਿਸ਼ਾਨ ਸਿੰਘ ਅਤੇ ਸੱਸ ਸਿਮਰਪਾਲ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ’ਤੇ ਲਗਾਏ ਗਏ ਦੋਸ਼ ਝੂਠੇ ਤੇ ਬੇਬੁਨਿਆਦ ਹਨ । ਨਿਸ਼ਾਨ ਸਿੰਘ ਨੇ ਦੱਸਿਆ ਕਿ ਦਰਅਸਲ ਉਸ ਦੀ ਪਤਨੀ ਉਸ ਦੀ ਮਾਂ (ਸੱਸ) ਦੇ ਨਾਲ ਨਹੀਂ ਰਹਿਣਾ ਚਾਹੁੰਦੀ, ਉਹ ਚਾਹੁੰਦੀ ਹੈ ਕਿ ਮੈਂ ਆਪਣੀ ਮਾਂ ਨੂੰ ਵੱਖ ਕਰ ਦੇਵਾਂ।
ਨਵਜੋਤ ਸਿੱਧੂ ਵੱਲੋਂ ਕੀਤੀ ਗਈ 'ਭੁੱਖ ਹੜਤਾਲ' ਨੂੰ ਸੁਖਬੀਰ ਨੇ ਦੱਸਿਆ ਡਰਾਮਾ, ਕਿਹਾ-ਕਰ ਰਿਹੈ ਸਰਕਸ
NEXT STORY