ਜਗਦਲਪੁਰ (ਏਜੰਸੀ) - ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ’ਚ ਜਗਦਲਪੁਰ ਵਿਖੇ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ ਨੀਟ ’ਚ ਲਗਾਤਾਰ ਤੀਜੀ ਵਾਰ ਫੇਲ ਹੋਣ ਤੋਂ ਪ੍ਰੇਸ਼ਾਨ ਇਕ ਵਿਦਿਆਰਥਣ ਨੇ ਸ਼ੁੱਕਰਵਾਰ ਨੂੰ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - 20 ਦਿਨਾਂ ਤੋਂ ਭੁੱਖ-ਹੜਤਾਲ 'ਤੇ ਬੈਠੇ ਸੋਨਮ ਵਾਂਗਚੁਕ ਨੂੰ ਚੁੱਕ ਹਸਪਤਾਲ ਲੈ ਗਈ ਦਿੱਲੀ ਪੁਲਸ, ਗਰਮਾਇਆ ਮਾਹੌਲ
ਮਾਮਲੇ ਦੀ ਜਾਂਚ ਦੌਰਾਨ ਪੁਲਸ ਨੂੰ ਘਟਨਾ ਸਥਾਨ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ’ਚ ਉਸ ਵੱਲੋਂ ਪ੍ਰੀਖਿਆ ਨੂੰ ਪਾਸ ਨਾ ਕਰਨ ਦਾ ਜ਼ਿਕਰ ਸੀ। ਮਿਲੀ ਜਾਣਕਾਰੀ ਮੁਤਾਬਕ ਬੋਧਘਾਟ ਥਾਣਾ ਖੇਤਰ ਦੀ ਰਹਿਣ ਵਾਲੀ ਸੁਰਲਾ ਹਰਿਕਾ (20) ਪਿਛਲੇ ਤਿੰਨ ਸਾਲਾਂ ਤੋਂ ਨੀਟ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਵੀਰਵਾਰ ਰਾਤ ਨੂੰ ਨੀਟ ਦੇ ਨਤੀਜੇ ਐਲਾਨੇ ਗਏ। ਨਤੀਜੇ ਵੇਖਣ ਤੋਂ ਬਾਅਦ ਉਹ ਰਾਤ ਦਾ ਖਾਣਾ ਖਾਣ ਮਗਰੋਂ ਆਪਣੇ ਕਮਰੇ ’ਚ ਚਲੀ ਗਈ। ਉਸ ਦੀ ਮਾਂ ਸਵੇਰੇ, ਜਦੋਂ ਉਸ ਦੇ ਕਮਰੇ ਵਿਚ ਆਈ ਤਾਂ ਉਸ ਦੀ ਲਾਸ਼ ਛੱਤ ਦੇ ਪੱਖੇ ਨਾਲ ਲਟਕਦੀ ਦੇਖ ਚੀਕਾਂ ਮਾਰਨ ਲੱਗੀ।
ਪੜ੍ਹੋ ਇਹ ਵੀ - 3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ ਦੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੱਜ ਇਨ੍ਹਾਂ 4 ਰਾਸ਼ੀਆਂ ਦੇ ਸਿਤਾਰੇ ਹੋਣਗੇ ਬੁਲੰਦ ! ਕਰੀਅਰ ਤੇ ਕਾਰੋਬਾਰ 'ਚ ਹੋਵੇਗਾ ਲਾਭ, ਰੁਕੇ ਕੰਮ ਹੋਣਗੇ ਪੂਰੇ
NEXT STORY