ਹਾਜੀਪੁਰ (ਜੋਸ਼ੀ)-ਤਲਵਾੜਾ ਪੁਲਸ ਸਟੇਸ਼ਨ ਵਿਖੇ ਚੋਰੀ ਦੇ ਸਬੰਧ ’ਚ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ׀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਕਿ ਅੱਡਾ ਝੀਰ ਦਾ ਖੂਹ ਤੋਂ ਕਮਾਹੀਦੇਵੀ ਰੋਡ ’ਤੇ ਪੈਂਦੇ ਭਡਿਆਰਾਂ ਵਿਖੇ ਫੋਟੋਗ੍ਰਾਫੀ ਦੀ ਦੁਕਾਨ ਕਰਦੇ ਸੁਖਰਾਮ ਸਿੰਘ ਪੁੱਤਰ ਪ੍ਰੀਤਮ ਚੰਦ ਵਾਸੀ ਪਿੰਡ ਕਰਾੜੀ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਉਸ ਨੇ ਆਪਣਾ ਮੋਬਾਇਲ ਫੋਨ ਆਪਣੀ ਦੁਕਾਨ ਦੇ ਕਾਊਂਟਰ ’ਤੇ ਚਾਰਜਿੰਗ ’ਤੇ ਲਾ ਕੇ ਰੱਖਿਆ ਹੋਇਆ ਸੀ। ਉਹ ਖ਼ੁਦ ਆਪਣੀ ਦੁਕਾਨ ਦੇ ਸਾਹਮਣੇ ਸੜਕ ਤੋਂ ਪਾਰ ਕੋਲਡ ਡਰਿੰਕ ਲੈਣ ਲਈ ਚਲਾ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ 103 ਪਰਿਵਾਰਾਂ ਲਈ ਚੰਗੀ ਖ਼ਬਰ, ਸਰਕਾਰ ਨੇ ਕਰਜ਼ਾ ਕੀਤਾ ਮੁਆਫ਼
ਜਦੋਂ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਵੇਖਿਆ ਕਿ ਨੀਰਜ ਕੁਮਾਰ ਪੁੱਤਰ ਲੇਟ ਰਾਮ ਆਸਰਾ ਵਾਸੀ ਪਿੰਡ ਭਡਿਆਰਾਂ ਉਸਦੀ ਦੁਕਾਨ ਵਿਚੋਂ ਬਾਹਰ ਨਿਕਲ ਰਿਹਾ ਸੀ, ਜਿਸ ਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਸੀ। ਉਸ ਨੇ ਆਪਣੇ ਹੱਥ ਵਿਚ ਉਸ ਦਾ ਮੋਬਾਇਲ ਫੋਨ ਫੜਿਆ ਹੋਇਆ ਸੀ, ਜੋ ਉਸ ਨੂੰ ਵੇਖ ਕੇ ਇਕਦਮ ਮੌਕੇ ਤੋਂ ਭੱਜ ਗਿਆ ਅਤੇ ਉਸ ਦਾ ਮੋਬਾਇਲ ਫੋਨ ਵੀ ਆਪਣੇ ਨਾਲ ਚੋਰੀ ਕਰਕੇ ਲੈ ਗਿਆ। ਜਿਸ ਦੀਆਂ ਮੋਬਾਇਲ ਚੋਰੀ ਕਰਦੇ ਦੀਆਂ ਤਸਵੀਰਾਂ ਦੁਕਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈਆਂ ਹਨ ׀ ਤਲਵਾੜਾ ਪੁਲਸ ਨੇ ਨੀਰਜ ਕੁਮਾਰ ਖ਼ਿਲਾਫ਼ ਮੁਕਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ׀
ਇਹ ਵੀ ਪੜ੍ਹੋ: ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਵਿਧਾਨ ਸਭਾ 'ਚ ਬੇਅਦਬੀ 'ਤੇ ਬਿੱਲ ਪੇਸ਼ ਤੇ ਤਖ਼ਤਾਂ ਵਿਚਾਲੇ ਵਿਵਾਦ ਖ਼ਤਮ, ਪੜ੍ਹੋ top-10 ਖ਼ਬਰਾਂ
NEXT STORY