ਲੋਹੀਆਂ (ਸੱਦੀ)-ਲੋਹੀਆਂ ਤੋਂ ਥੋੜ੍ਹੀ ਹੀ ਦੂਰੀ ਤੋਂ ਲੰਘ ਰਹੇ ਸਤਲੁਜ ਦਰਿਆ ’ਚ ਪਾਣੀ ਦਾ ਵਹਾਅ ਤੇਜ਼ੀ ਨਾਲ ਵਧਿਆ, ਜੋਕਿ ਇਸ ਸਮੇਂ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇਕ ਫੁੱਟ ਹੀ ਥੱਲੇ ਹੈ। ਗਿਦੜਪਿੰਡੀ ਸਤਲੁਜ ਦਰਿਆ ’ਤੇ ਬਣੇ ਪੁਲ ’ਤੇ ਪੁੱਜ ਕੇ ਬੀਤੇ ਦਿਨ ਵੇਖਿਆ ਗਿਆ ਤਾਂ ਸਤਲੁਜ ਦਰਿਆ ’ਚ ਪਾਣੀ ਬਹੁਤ ਹੀ ਤੇਜ਼ੀ ਨਾਲ ਚੱਲ ਰਿਹਾ ਸੀ। ਇਸ ਮੌਕੇ ਗੇਜ ਰੀਡਰ ਗੌਰਵ ਨੇ ਦੱਸਿਆ ਕਿ ਇਸ ਵੇਲੇ ਸਤਲੁਜ ਦਰਿਆ ’ਚ 55,200 ਕਿਊਸਕਿ ਪਾਣੀ ਚੱਲ ਰਿਹਾ ਹੈ। ਉਨ੍ਹਾਂ ਅਨੁਸਾਰ ਸਤਲੁਜ ਦਰਿਆ ’ਚ 705.60 ਫੁੱਟ ਦੇ ਪੱਧਰ ’ਤੇ ਖ਼ਤਰੇ ਦਾ ਨਿਸ਼ਾਨ ਹੈ, ਜਿਸ ਦਾ ਮਤਲਬ ਹੈ ਕਿ ਅਜੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇਕ ਫੁੱਟ ਹੀ ਹੇਠਾਂ ਹੈ।

ਇਹ ਵੀ ਪੜ੍ਹੋ: ਹੜ੍ਹਾਂ ਕਾਰਨ ਪੰਜਾਬ 'ਚ ਵਿਗੜੇ ਹਾਲਾਤ ! NDRF ਤੇ SDRF ਨੇ ਸਾਂਭਿਆ ਮੋਰਚਾ, ਸਕੂਲ ਬੰਦ, ਅਧਿਕਾਰੀਆਂ ਦੀਆਂ ਛੁੱਟੀਆਂ ਰੱਦ
ਜਦਕਿ ਜੇਕਰ ਦਰਿਆ ’ਚ 705.60 ਫੁੱਟ ਪਾਣੀ ਦਾ ਪੱਧਰ ਪਾਰ ਕਰਕੇ ਖ਼ਤਰੇ ਦੇ ਨਿਸ਼ਾਨ ’ਤੇ ਪੁੱਜਦਾ ਹੈ ਤਾਂ ਉਸ ਲਈ ਦਰਿਆ ’ਚ ਘੱਟੋ ਘੱਟ 30 ਹਜ਼ਾਰ ਕਿਊਸਕਿ ਪਾਣੀ ਹੋਰ ਚਾਹੀਦਾ ਹੈ, ਜੋਕਿ ਸੰਭਵ ਨਹੀਂ ਜਾਪ ਰਿਹਾ ਜਦਕਿ ਰੋਪੜ ’ਚ ਵੀ ਪਾਣੀ ਦਾ ਪੱਧਰ ਘੱਟ ਗਿਆ ਹੈ ਕਿਉਂਕਿ ਸਵੇਰੇ ਚਾਰ ਵਜੇ ਉੱਥੇ ਪਾਣੀ ਦਾ ਪੱਧਰ 60945 ਕਿਊਸਕਿ ਸੀ ਜਦਕਿ ਉੱਥੋਂ ਵੀ ਪਾਣੀ ਘੱਟ ਕੇ ਸ਼ਾਮ ਤਿੰਨ ਵਜੇ ਤੱਕ 47298 ਕਿਊਸਕਿ ਦੇ ਪੱਧਰ ’ਤੇ ਪਹੁੰਚ ਚੁੱਕਾ ਹੈ।

ਇਸ ਲਈ ਬਹੁਤ ਹੀ ਘੱਟ ਸੰਭਾਵਨਾ ਹੈ ਕਿ ਸਤਲੁਜ ਦਰਿਆ ’ਚ ਪਾਣੀ ਦਾ ਵਹਾਅ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗੇਗਾ ਅਤੇ ਹੜ੍ਹਾਂ ਦੇ ਹਾਲਾਤ ਫਿਰ ਇਕ ਵਾਰ ਬਣਨਗੇ, ਜੇਕਰ ਭਾਖੜਾ ਤੋਂ ਪਾਣੀ ਬਹੁਤ ਵੱਡੇ ਪੱਧਰ ’ਤੇ ਛੱਡਿਆ ਜਾਂਦਾ ਹੈ ਤਦ ਹੀ ਸਤਲੁਜ ਦਰਿਆ ’ਚ ਹੜ੍ਹ ਆਉਣ ਦੀ ਸੰਭਾਵਨਾ ਬਣਦੀ ਹੈ ਜਦਕਿ ਸਤਲੁਜ ਦੇ ਗਿਦੜਪਿੰਡੀ ਪੁਲ ’ਤੇ ਪਾਣੀ ਵੇਖਣ ਵਾਲਿਆਂ ਦਾ ਮੇਲਾ ਜ਼ਰੂਰ ਲੱਗਾ ਹੋਇਆ ਹੈ ਤੇ ਆਮ ਲੋਕ ਇਸ ਪ੍ਰਦੇਸੀ ਪਾਣੀ ਨੂੰ ਆਪਣੇ ਕੈਮਰੇ ’ਚ ਜ਼ਰੂਰ ਕੈਦ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਜੀਠੀਆ ਨੂੰ ਮਿਲਣ ਨਾਭਾ ਜੇਲ ਪਹੁੰਚੇ ਅਰਸ਼ਦੀਪ ਕਲੇਰ, ਦਿੱਤਾ ਵੱਡਾ ਬਿਆਨ
NEXT STORY