ਜਲੰਧਰ, (ਕੁੰਦਨ, ਪੰਕਜ)- ਪੰਜਾਬ ਸਰਕਾਰ ਵੱਲੋਂ ਅਪਰਾਧਿਕ ਤੱਤਾਂ ਨੂੰ ਨੱਥ ਪਾਉਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਪਹਿਲਕਦਮੀ ਤਹਿਤ, ਕਮਿਸ਼ਨਰੇਟ ਜਲੰਧਰ ਨੇ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਪੁਲਸ ਕਮਿਸ਼ਨਰ, ਜਲੰਧਰ, ਧਨਪ੍ਰੀਤ ਕੌਰ, ਆਈ.ਪੀ.ਐੱਸ ਦੀ ਅਗਵਾਈ ਹੇਠ, ਸੀ.ਆਈ.ਏ ਸਟਾਫ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਗੈਰ ਕਾਨੂੰਨੀ ਪਿਸਤੌਲ ਅਤੇ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।
ਜਾਣਕਾਰੀ ਦਿੰਦਿਆਂ ਸੀਪੀ ਜਲੰਧਰ ਨੇ ਕਿਹਾ ਕਿ 09.07.2025 ਨੂੰ ਇੱਕ ਵਿਸ਼ੇਸ਼ ਚੈਕਿੰਗ ਦੌਰਾਨ ਸੀ.ਆਈ.ਏ ਪੁਲਸ ਟੀਮ ਵਰਕਸ਼ਾਪ ਚੌਕ, ਜਲੰਧਰ ਨੇੜੇ ਤਾਇਨਾਤ ਸੀ। ਇਸ ਦੌਰਾਨ ਇੱਕ ਗੁਪਤ ਸੁਚਨਾ ਮਿਲੀ ਕਿ ਅਭਿਸ਼ੇਕ ਉਰਫ ਵੰਸ਼, ਪੁੱਤਰ ਜੀਤ ਲਾਲ, ਨਿਵਾਸੀ ਗਾਧੀ ਕੈਂਪ (ਮੌਜੂਦਾ ਪਤਾ: ਘਰ ਨੰਬਰ 361, ਫਗਵਾਰੀ ਮੋਹੱਲਾ, ਗੜ੍ਹਾ, ਥਾਣਾ ਡਿਵੀਜ਼ਨ ਨੰਬਰ 7), ਗਾਧੀ ਕੈਂਪ ਇਲਾਕੇ ‘ਚ ਅਪਰਾਧਕ ਵਾਰਦਾਤ ਦੀ ਨੀਅਤ ਨਾਲ ਘੁੰਮ ਰਿਹਾ ਹੈ। ਪੁਲਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੇ ਕਬਜ਼ੇ ਵਿੱਚੋਂ ਇੱਕ ਗੈਰ-ਕਾਨੂੰਨੀ .32 ਬੋਰ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਇਸ ਸਬੰਧੀ, ਮੁਲਜ਼ਮ ਵਿਰੁੱਧ ਐੱਫ.ਆਈ.ਆਰ ਨੰਬਰ 82, ਮਿਤੀ 09.07.2025 ਅਧੀਨ ਧਾਰਾ 25(1) (B), 54, ਅਤੇ 59 ਅਸਲਾ ਐਕਟ ਥਾਣਾ ਡਿਵੀਜ਼ਨ ਨੰਬਰ 2, ਜਲੰਧਰ ਵਿਖੇ ਦਰਜ ਕੀਤੀ ਗਈ। ਪੁਲਸ ਰਿਮਾਂਡ ਦੌਰਾਨ, 11.07.2025 ਨੂੰ, ਉਸਦੇ ਇਕਬਾਲੀਆ ਬਿਆਨ ਦੇ ਆਧਾਰ 'ਤੇ ਦੋ ਹੋਰ ਗੈਰ-ਕਾਨੂੰਨੀ .30 ਬੋਰ ਪਿਸਤੌਲ ਬਰਾਮਦ ਕੀਤੇ ਗਏ।
ਉਹਨਾਂ ਨੇ ਇਹ ਵੀ ਦੱਸਿਆ ਕਿ ਦੋਸ਼ੀ ਵਿਰੁੱਧ ਪਹਿਲਾਂ ਹੀ ਐੱਫ.ਆਈ.ਆਰ ਨੰਬਰ 103, ਮਿਤੀ 15.08.2023, ਅਧੀਨ ਧਾਰਾ 323, 324, 325, 326, ਅਤੇ 34 IPC ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 7, ਜਲੰਧਰ ਦਰਜ਼ ਹੈ। ਇਹ ਸਫਲਤਾ ਜਲੰਧਰ ਪੁਲਸ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਸ਼ਹਿਰ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਤੱਤਾਂ 'ਤੇ ਕਾਰਵਾਈ ਕਰਨ ਦੀ ਚੱਲ ਰਹੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਪੰਜਾਬ ਪੁਲਸ ਵਿਚ ਵੱਡਾ ਫੇਰਬਦਲ ਤੇ ਜਲੰਧਰ 'ਚ ਵੱਡੀ ਵਾਰਦਾਤ, ਪੜ੍ਹੋ ਅੱਜ ਦੀਆਂ Top-10 ਖ਼ਬਰਾਂ
NEXT STORY