ਜਲੰਧਰ (ਮਾਹੀ, ਸੁਨੀਲ)- ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਰੰਧਾਵਾ ਨੇੜੇ ਨਹਿਰ ਵਿੱਚ ਤੈਰਦੀ ਹੋਈ ਲਾਸ਼ ਵੇਖੀ ਗਈ। ਪਿੰਡ ਵਾਸੀਆਂ ਨੇ ਨਹਿਰ ਵਿਚ ਤੈਰਦੀ ਲਾਸ਼ ਵੇਖ ਇਸ ਦੀ ਸੂਚਨਾ ਥਾਣਾ ਮਕਸੂਦਾ ਦੀ ਪੁਲਸ ਨੂੰ ਦਿੱਤੀ। ਏ. ਐਸ. ਆਈ ਰਾਜਿੰਦਰ ਸਿੰਘ ਅਨੁਸਾਰ ਲੋਕਾਂ ਨੇ ਲਾਸ਼ ਬਾਰੇ ਸੂਚਨਾ ਦਿੱਤੀ ਸੀ ਪਰ ਲਾਸ਼ ਨਹੀਂ ਮਿਲੀ, ਲਾਸ਼ ਪਾਣੀ ਵਿੱਚ ਤੈਰਦੀ ਹੋਈ ਅੱਗੇ ਗਦਈਪੁਰ ਤੱਕ ਪਹੁੰਚੀ, ਜਿੱਥੋਂ ਪੁਲਸ ਨੇ ਬਰਾਮਦ ਕਰ ਲਿਆ ਸੀ।
ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਭੋਗਪੁਰ ਤੋਂ ਨਹਿਰ ਵਿਚ ਵਹਿੰਦੇ ਹੋਏ ਗਦਈਪੁਰ ਵਿਚ ਪਹੁੰਚੀ, ਜਿੱਥੇ ਪੁਲ ਦੇ ਕੋਲ ਫਸ ਗਈ। ਘਟਨਾ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ ਹੈ, ਜਿਸ ਦੇ ਬਾਅਦ ਥਾਣਾ 8 ਨੰਬਰ ਦੀ ਪੁਲਸ ਅਤੇ ਥਾਣਾ ਮਕਸਦੂਾਂ ਦੀ ਪੁਲਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਬਿਜਲੀ ਸਬੰਧੀ ਸ਼ਾਰਟੇਜ ਨੂੰ ਲੈ ਕੇ ਪਾਵਰਕਾਮ ਲੈਣ ਜਾ ਰਿਹੈ ਵੱਡਾ ਫ਼ੈਸਲਾ, ਭਰਤੀ ਦੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਔਰਤ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
NEXT STORY