ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਵੀਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਦਿਨ ਢਲਣ ਤਕ ਬਿਜਲੀ ਗੁੱਲ ਰਹੇਗੀ। ਕਈ ਇਲਾਕਿਆਂ ਵਿਚ 4-5 ਘੰਟਿਆਂ ਤਕ ਪਾਵਰ ਕੱਟ ਲੱਗੇਗਾ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
ਔੜ ਇਲਾਕੇ ਦੇ ਦਰਜਨਾਂ ਪਿੰਡਾਂ ਵਿਚ 6 ਘੰਟੇ ਬਿਜਲੀ ਸਪਲਾਈ ਰਹੇਗੀ ਬੰਦ
ਔੜ/ਚੱਕਦਾਨਾ (ਛਿੰਜੀ) - ਬਿਜਲੀ ਯੰਤਰਾਂ ਦੀ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਕਾਰਨ 66 ਕੇ.ਵੀ. ਸਬ-ਸਟੇਸ਼ਨ ਔੜ ਤੋਂ ਚੱਲਦੀ ਘਰੇਲੂ ਅਤੇ ਮੋਟਰਾਂ ਵਾਲੀ ਬਿਜਲੀ ਸਪਲਾਈ 12 ਅਕਤੂਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਸਟੇਸ਼ਨ ਔੜ ਦੇ ਇੰਜੀਨੀਅਰ ਕੁਲਦੀਪ ਸਿੰਘ ਅਤੇ ਜੇ.ਈ.ਅਮਨਦੀਪ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਮੁਰੰਮਤ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਿਜਲੀ ਸਪਲਾਈ ਬੰਦ ਰੱਖਣੀ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਇਸ ਬਿਜਲੀ ਬੰਦੀ ਕਾਰਨ ਔੜ, ਖੋਜਾ, ਮੱਲਪੁਰ, ਮਹਿਰਮਪੁਰ, ਸਕੋਹਪੁਰ, ਬਲੌਣੀ, ਗੜੁੱਪੜ, ਗੜ੍ਹਪਾਧਾਣਾ, ਚੱਕਦਾਨਾ, ਗੜ੍ਹੀ ਅਜੀਤ ਸਿੰਘ, ਬੱਜੋਂ, ਮੱਲਾ ਬੇਦੀਆਂ, ਲੜੋਆ, ਪਰਾਗਪੁਰ, ਮਹਿਮੂਦਪੁਰ, ਮੀਰਪੁਰ ਲੱਖਾ, ਹੇੜੀਆਂ, ਰਾਏਪੁਰ ਡੱਬਾ, ਲਾਲੋਮਜਾਰਾ, ਕਮਾਮ, ਸੋਢੀਆਂ, ਸਾਹਲੋਂ, ਬੁਹਾਰਾ, ਵਜੀਦਪੁਰ, ਗੜ੍ਹੀ ਭਾਰਟੀ, ਮਾਹਲ ਖੁਰਦ, ਸੈਦਪੁਰ, ਤਾਜਪੁਰ, ਮਾਈ ਦਿੱਤਾ, ਬਹਾਦਰਪੁਰ, ਬੇਗੋਵਾਲ, ਦੁਧਾਲਾ, ਬੁਰਜ ਟਹਿਲਦਾਸ, ਖੜਕੂਵਾਲ, ਜੁਲਾਹ ਮਾਜਰਾ, ਖੁਰਦ, ਨੰਗਲ ਜੱਟਾਂ, ਪੰਦਰਾਵਾਲ, ਗਰਚਾ, ਫਾਂਬੜਾ ਅਤੇ ਝੁੰਗੀਆਂ ਸਮੇਤ ਇਲਾਕੇ ਦੇ ਹੋਰ ਪਿੰਡਾਂ ਵਿਚ ਘਰਾਂ ਅਤੇ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਬੰਦ ਰਹਿਣ ਦੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ, ਤਾਂ ਜੋ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਥਾਣਾ ਅਤੇ ਝਾਂਗੜੀਆਂ ਫੀਡਰਾਂ ਅਧੀਨ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ ਰਹੇਗੀ ਬੰਦ
ਨੂਰਪੁਰਬੇਦੀ (ਭੰਡਾਰੀ) - ਪੰਜਾਬ ਰਾਜ ਪਾਵਰਕਾਮ ਲਿਮਟਿਡ ਵੱਲੋਂ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਸ਼ੈਡਿਊਲ ਮੈਂਟੀਨੈਂਸ ਦੇ ਮੱਦੇਨਜ਼ਰ 12 ਨਵੰਬਰ ਨੂੰ 11 ਕੇ.ਵੀ. ਥਾਣਾ ਅਤੇ ਝਾਂਗੜੀਆਂ ਫੀਡਰਾਂ ਅਧੀਨ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬੰਦ ਰੱਖੀ ਜਾਵੇਗੀ।
ਇਸ ਸਬੰਧੀ ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਮੰਡਲ ਨੂਰਪੁਰਬੇਦੀ ਦੇ ਦਫ਼ਤਰ ਸਿੰਘਪੁਰ ਤੋਂ ਇੰਜੀਨੀਅਰ ਰਾਜੇਸ਼ ਸ਼ਰਮਾ ਅਤੇ ਜੇ.ਈ. ਅਜਮੇਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਥਾਣਾ ਫੀਡਰ ਅਧੀਨ ਪੈਂਦੇ ਸਿੰਘਪੁਰ, ਸਮੀਰੋਵਾਲ, ਮਾਣਕੂ ਮਾਜਰਾ, ਗੱਦੀਵਾਲ, ਫੂਕਾਪੁਰ, ਵਾੜੀਆਂ, ਪਚਰੰਡਾ, ਥਾਣਾ, ਭੈਣੀ ਅਤੇ ਸੰਗਤਪੁਰ ਆਦਿ ਪਿੰਡਾਂ ਦੀ ਮੋਟਰਾਂ ਵਾਲੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਤੋਂ ਇਲਾਵਾ ਇਸ ਫੀਡਰ ਤੋਂ ਚੱਲਣ ਵਾਲੇ ਕੁਝ ਘਰਾਂ ਅਤੇ ਕਰੈਸ਼ਰਾਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ।
ਇਸੇ ਤਰ੍ਹਾਂ 11 ਕੇ.ਵੀ. ਝਾਂਗੜੀਆਂ ਫੀਡਰ ਅਧੀਨ ਪੈਂਦੇ ਪਿੰਡ ਝਾਂਗੜੀਆਂ, ਕਰੂਰਾ ਅਤੇ ਸਾਖਪੁਰ ਆਦਿ ਦੀ ਬਿਜਲੀ ਸਪਲਾਈ ਵੀ ਉਕਤ ਸਮੇਂ ਦੌਰਾਨ ਬੰਦ ਰਹੇਗੀ।
ਪਾਵਰਕਾਮ ਅਧਿਕਾਰੀਆਂ ਨੇ ਦੱਸਿਆ ਕਿ ਮੁਰੰਮਤ ਦੇ ਕੰਮ ਦੀ ਸਥਿਤੀ ਅਨੁਸਾਰ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਦੇ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਮੋਗਾ 'ਚ ਬਿਜਲੀ ਰਹੇਗੀ ਬੰਦ
ਮੋਗਾ (ਬਿੰਦਾ) - 132 ਕੇ.ਵੀ. ਸਬ ਸਟੇਸ਼ਨ ਘੋਲੀਆ ਕਲਾਂ ਵਿਖੇ ਅੱਜ 12 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 11 ਕੇ.ਵੀ. ਬਸ ਬਾਰ-2 ਦੀ ਮੈਨਟੀਨਸ ਹੋਣ ਕਾਰਨ 11 ਕੇ.ਵੀ. ਕੋਠੇ ਰੋਹੀਆ ਏ.ਪੀ., ਘੋਲੀਆ ਖੁਰਦ ਯੂ.ਪੀ.ਅਸ (ਘੋਲੀਆ ਖੁਰਦ ਪਿੰਡ), ਬਾਬਾ ਸਰਵੰਗ ਸਿੰਘ ਏ.ਪੀ., ਨੱਥੋਕੇ ਏ.ਪੀ., ਉਗੋਕੇ ਏ.ਪੀ., ਫੂਲੇਵਾਲਾ ਏ.ਪੀ., ਅਰਬਨ ਇੰਡਸਟਰੀ ਕੈਟਾਗਰੀ 2 ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਇੰਜੀ. ਸਤਪਾਲ ਕੁਮਾਰ ਐੱਸ. ਐੱਸ. ਈ. ਅਤੇ ਸੁਖਵਿੰਦਰ ਸ਼ਰਮਾ ਜੇ.ਈ. ਨੇ ਦਿੱਤੀ ਗਈ।
ਗੜ੍ਹਦੀਵਾਲਾ 'ਚ ਬਿਜਲੀ ਬੰਦ ਰਹੇਗੀ
ਗੜ੍ਹਦੀਵਾਲਾ (ਭੱਟੀ)- ਸਹਾਇਕ ਕਾਰਜਕਾਰੀ ਇੰਜਨੀਅਰ ਦਰਸ਼ਵੀਰ ਸਿੰਘ ਪੀ. ਐੱਸ. ਪੀ. ਸੀ. ਐੱਲ. ਗੜ੍ਹਦੀਵਾਲਾ ਨੇ ਪ੍ਰੈੱਸ ਬਿਆਨ ਦੌਰਾਨ ਦੱਸਿਆ ਕਿ 12 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਪੰਡੋਰੀ ਅਟਵਾਲ ਕੰਡੀ ਮਿਕਸ ਫੀਡਰ ਅਤੇ ਮਸਤੀਵਾਲ ਕੰਢੀ ਮਿਕਸ ਫੀਡਰ ਦੀ ਸਪਲਾਈ ਜ਼ਰੂਰੀ ਮੇਂਟੀਨੈਸ ਅਤੇ ਟ੍ਰੀ-ਕਟਿੰਗ ਲਈ ਬੰਦ ਰਹੇਗੀ । ਜਿਸ ਨਾਲ ਪੰਡੋਰੀ ਅਟਵਾਲ, ਚੱਕ ਲਾਦੀਆਂ ,ਸ਼ੇਖਾਂ ਮਸਤੀਵਾਲ, ਨਰੂੜ, ਮੂਸਾ, ਨੰਗਲ ਥੱਥਲ ਅਤੇ ਟੈਂਟ ਪਾਲ ਆਦਿ ਪਿੰਡ ਪ੍ਰਭਾਵਿਤ ਹੋਣਗੇ।
ਜਾਡਲਾ 'ਚ ਬਿਜਲੀ ਸਪਲਾਈ ਬੰਦ ਰਹੇਗੀ
ਜਾਡਲਾ (ਔਜਲਾ)- 220 ਕੇ. ਵੀ. ਸਬ ਸਟੇਸ਼ਨ ਜਾਡਲਾ ਦੀ ਜ਼ਰੂਰੀ ਮੁਰੰਮਤ ਕਰਨ ਸਬੰਧੀ ਇਸ ਬਿਜਲੀ ਘਰ ਤੋਂ ਚਲਦੇ ਸਾਰੇ 11 ਕੇ. ਵੀ. ਫੀਡਰਾਂ ਦੀ ਸਪਲਾਈ 12 ਨਵੰਬਰ ਸਵੇਰ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ l ਇਹ ਜਾਣਕਾਰੀ ਪਰਮਿੰਦਰ ਸਿੰਘ ਜੇ. ਈ. ਵਲੋਂ ਦਿੱਤੀ ਗਈ l
ਮੋਗਾ 'ਚ 13 ਨਵੰਬਰ ਨੂੰ ਬਿਜਲੀ ਬੰਦ ਰਹੇਗੀ
ਮੋਗਾ (ਬਿੰਦਾ)- ਮਿਤੀ 13/11/ 26 ਨੂੰ ਸਮਾਂ ਸਵੇਰੇ 10 ਤੋਂ ਦੁਪਹਿਰ ਬਾਅਦ 4 ਵਜੇ ਤੱਕ 220ਕੇ. ਵੀ. ਸਬ ਸਟੇਸ਼ਨ ਧਰਮਕੋਟ ਤੋਂ 66 ਕੇ.ਵੀ ਲਾਈਨ ਢੋਲੇਵਾਲਾ 66 ਕੇ.ਵੀ ਲਾਈਨ ਦੀ ਜਰੂਰੀ ਮੁਰੰਮਤ ਲਈ ਬੰਦ ਰਹੇਗੀ, ਜਿਸ ਕਾਰਨ ਉਥੋਂ ਚਲਦੇ ਸਾਰੇ ਯੂ. ਪੀ. ਐੱਸ. ਅਤੇ ਏ. ਪੀ. ਫੀਡਰ ਬੰਦ ਰਹਿਣਗੇ। ਇਸ ਨਾਲ ਰਸੂਲਪੁਰ ਯੂ. ਪੀ. ਐੱਸ., ਢੋਲੇਵਾਲਾ ਅਰਬਨ ਅਤੇ ਸ਼ੇਰਪੁਰ ਤਾਈਬਾਂ ਯੂ. ਪੀ. ਐੱਸ. ਫੀਡਰ ਬੰਦ ਰਹਿਣਗੇ, ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਧਰਮਕੋਟ ਇੰਜਨੀਅਰ ਬਲਜੀਤ ਸਿੰਘ ਢਿੱਲੋਂ ਅਤੇ ਸਬੰਧਤ ਜੇ. ਈ. ਦਰਸ਼ਨ ਸਿੰਘ ਵੱਲੋਂ ਦਿੱਤੀ ਗਈ।
ਭਾਰਤ-ਪਾਕਿ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ ਮੈਗਜ਼ੀਨ ਬਰਾਮਦ
NEXT STORY