Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 15, 2026

    1:33:32 PM

  • petrol diesel punjab

    ਪੰਜਾਬ ਵਿਚ ਪੈਟ੍ਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ...

  • changes in h 1b and visa rules

    H-1B ਅਤੇ ਵੀਜ਼ਾ ਨਿਯਮਾਂ ’ਚ ਵੱਡੇ ਬਦਲਾਅ! ਭਾਰਤੀ...

  • fake book racket exposed in jalandhar fake ncert books reach the market

    ਪੰਜਾਬ ਦੇ ਵਿਦਿਆਰਥੀ ਲਈ ਖੜ੍ਹੀ ਹੋਈ ਵੱਡੀ ਮੁਸੀਬਤ!...

  • village kussa  panchayat decision

    ਮੌਜੂਦਾ ਹਾਲਾਤ ਨੂੰ ਦੇਖਦਿਆਂ ਪਿੰਡ ਕੁੱਸਾ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ਮਾਂ ਕਾਲੀ ਮੰਦਰ ਦੁਸਹਿਰਾ ਕਮੇਟੀ ਦਾ 30ਵਾਂ ਦੁਸਹਿਰਾ ਸੰਪੰਨ

DOABA News Punjabi(ਦੋਆਬਾ)

ਮਾਂ ਕਾਲੀ ਮੰਦਰ ਦੁਸਹਿਰਾ ਕਮੇਟੀ ਦਾ 30ਵਾਂ ਦੁਸਹਿਰਾ ਸੰਪੰਨ

  • Edited By Shivani Attri,
  • Updated: 09 Oct, 2019 11:00 AM
Jalandhar
dussehra celebration
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਸ਼ਾਸਤਰੀ)— ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਵੱਲੋਂ ਸਥਾਨਕ ਸਾਈਂ ਦਾਸ ਸਕੂਲ ਦੇ ਮੈਦਾਨ 'ਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਆਰੰਭਤਾ ਸਥਾਨਕ ਲਾਹੌਰੀਆ ਮੰਦਰ ਮਿੱਠਾ ਬਾਜ਼ਾਰ 'ਚ ਸ਼੍ਰੀ ਗਣੇਸ਼, 9 ਗ੍ਰਹਿਆਂ ਅਤੇ ਸਮੂਹ ਦੇਵੀ-ਦੇਵਤਿਆਂ ਦੀ ਪੂਜਾ ਉਪਰੰਤ ਸ੍ਰੀ ਰਾਮ ਅਤੇ ਸੰਕਟ ਮੋਚਕ ਸ੍ਰੀ ਹਨੂਮਾਨ ਜੀ ਦੀ ਪੂਜਾ ਨਾਲ ਕੀਤੀ ਗਈ। ਇਸ ਮੌਕੇ ਸੋਮ ਪ੍ਰਕਾਸ਼, ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ, ਤਰਸੇਮ ਕਪੂਰ, ਮਾਸਟਰ ਮੋਹਨ ਲਾਲ, ਅਵਿਨਾਸ਼ ਰਾਏ ਖੰਨਾ, ਵਰਿੰਦਰ ਸ਼ਰਮਾ, ਸੰਤੋਸ਼ ਚੌਧਰੀ, ਚਰਨਜੀਤ ਚੰਨੀ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸਾਬਕਾ ਮੇਅਰ ਰਾਕੇਸ਼ ਰਾਠੌਰ, ਪਵਨ ਕੁਮਾਰ ਅਤੇ ਕਈ ਹੋਰ ਧਰਮ ਪ੍ਰੇਮੀਆਂ, ਧਾਰਮਕ, ਸਮਾਜਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਸਮੂਹ ਮੈਂਬਰਾਂ ਨੇ ਪੂਜਾ 'ਚ ਹਿੱਸਾ ਲਿਆ।

ਬੈਂਡ ਵਾਜਿਆਂ ਤੇ ਢੋਲ-ਤਾਸ਼ਿਆਂ ਨਾਲ ਕੱਢੀ ਸ਼ੋਭਾ ਯਾਤਰਾ
ਇਸ ਦੌਰਾਨ ਲਾਹੌਰੀਆ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ 'ਚ ਅਨੇਕਾਂ ਬੈਂਡ ਵਾਜੇ, ਢੋਲ ਤਾਸ਼ਾ ਪਾਰਟੀਆਂ ਨੇ ਹਿੱਸਾ ਲਿਆ। ਇਸ ਮੌਕੇ ਵਾਹਨ 'ਤੇ ਸਵਾਰ ਮਾਤਾ ਸੀਤਾ, ਹਨੂਮਾਨ, ਰਾਮ, ਲਕਸ਼ਮਣ, ਭਰਤ ਅਤੇ ਸ਼ਤਰੂਘਨ ਦੇ ਨਾਲ ਸੈਂਕੜੇ ਲੋਕ ਸ਼੍ਰੀ ਰਾਮ ਸੈਨਾ ਦੇ ਤੌਰ 'ਤੇ ਪੈਦਲ ਚੱਲੇ। ਸ਼ੋਭਾ ਯਾਤਰਾ ਮੰਦਰ ਕੰਪਲੈਕਸ ਤੋਂ ਸ਼ੁਰੂ ਹੋ ਕੇ ਮਿੱਠਾ ਬਾਜ਼ਾਰ, ਜੱਗੂ ਚੌਕ, ਭੈਰੋ ਬਾਜ਼ਾਰ, ਮਾਈ ਹੀਰਾਂਗੇਟ, ਸਰਕੁਲਰ ਰੋਡ, ਵਾਲਮੀਕਿ ਗੇਟ ਤੋਂ ਹੁੰਦੀ ਹੋਈ ਦੁਸਹਿਰਾ ਗਰਾਊਂਡ ਪਹੁੰਚੀ। ਸ਼ੋਭਾ ਯਾਤਰਾ ਦਾ ਰਸਤੇ 'ਚ ਜਗ੍ਹਾ-ਜਗ੍ਹਾ ਫੁੱਲਾਂ ਦੀ ਵਰਖਾ ਅਤੇ ਹੋਰ ਪ੍ਰਬੰਧਾਂ ਦੇ ਨਾਲ-ਨਾਲ ਧਾਰਮਕ, ਸਮਾਜਕ ਅਤੇ ਵਪਾਰਕ ਸੰਗਠਨਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸੇ ਲੜੀ ਤਹਿਤ ਮੂਰਤੀ ਮਾਤਾ ਤਾਰਾ ਦੇਵੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼ੋਭਾ ਯਾਤਰਾ ਵਿਚ ਸ਼ਾਮਲ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ, ਜਿਸ 'ਚ ਮੰਦਰ ਪ੍ਰਧਾਨ ਮੋਹਨ ਲਾਲ ਅਗਰਵਾਲ, ਅਭੇ ਜੋਤੀ, ਦੀਪਕ ਅਗਰਵਾਲ, ਕਮਲ ਅਗਰਵਾਲ ਅਤੇ ਹੋਰ ਮੈਂਬਰਾਂ ਵਲੋਂ ਆਪਣੀਆਂ-ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਦੁਸਹਿਰਾ ਗਰਾਊਂਡ ਵਿਚ ਕਮੇਟੀ ਵਲੋਂ ਸਜਾਏ ਗਏ ਮੰਚ 'ਤੇ ਅਨੇਕਾਂ ਧਾਰਮਕ, ਸਮਾਜਕ ਅਤੇ ਰਾਜਨੀਤਕ ਪਤਵੰਤਿਆਂ ਨੇ ਆਪਣੇ-ਆਪਣੇ ਵਿਚਾਰ ਰੱਖੇ। ਮੰਚ ਦਾ ਸੰਚਾਲਨ ਡਾ. ਪਵਿੰਦਰ ਬਜਾਜ ਨੇ ਨਿਭਾਇਆ।

PunjabKesari

ਦੁਸਹਿਰਾ ਗਰਾਊਂਡ 'ਚ ਸ਼੍ਰੀ ਰਾਮ-ਰਾਵਣ ਯੁੱਧ ਵੀ ਦਿਖਾਇਆ ਗਿਆ। ਕਮੇਟੀ ਵੱਲੋਂ ਦੁਸਹਿਰਾ ਗਰਾਊਂਡ 'ਚ ਆਧੁਨਿਕ ਲਾਈਟਿੰਗ ਅਤੇ ਧਮਾਕੇਦਾਰ ਆਤਿਸ਼ਬਾਜ਼ੀ ਦੇ ਨਾਲ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਜਾਏ ਗਏ ਸੀ। ਲੋਕਾਂ ਦੇ ਬੈਠਕ ਦੀ ਜਿੱਥੇ ਉਚਿਤ ਵਿਵਸਥਾ ਸੀ, ਉਥੇ ਹੀ ਸੁਰੱਖਿਆ ਪ੍ਰਬੰਧ ਵੀ ਬਹੁਤ ਮਜ਼ਬੂਤ ਸਨ। ਆਤਿਸ਼ਬਾਜ਼ੀ ਦਾ ਮੁਕਾਬਲਾ ਵੀ ਵੇਖਣਯੋਗ ਸੀ। ਠੀਕ ਸੂਰਜ ਡੁੱਬਣ ਤੋਂ ਬਾਅਦ ਰਾਵਣ, ਕੁੰਭਕਰਨ, ਮੇਘਨਾਦ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ।

PunjabKesari

ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਮਹਾਮੰਤਰੀ ਗੋਪਾਲ ਗੁਪਤਾ, ਓਮ ਦੱਤ ਜੋਸ਼ੀ, ਅਜੇ ਖੰਨਾ, ਡਾ. ਵਿਪਿਨ ਆਨੰਦ, ਰਾਜੀਵ ਵਾਲੀਆ, ਅਮਿਤ ਗਰਗ, ਭਗਤ ਮੋਹਨ ਲਾਲ, ਕੌਂਸਲਰ ਪਤੀ ਸਲਿਲ ਬਾਹਰੀ, ਧਰਮ ਪਾਲ ਅਰੋੜਾ, ਪਵਨ ਕੁਮਾਰ ਗੋਰਾ, ਦਵਿੰਦਰ ਅਗਰਵਾਲ, ਜਵਾਹਰ ਚੋਪੜਾ, ਨਰੇਸ਼ ਵਿੱਜ, ਸੁਦਰਸ਼ਨ ਨਈਅਰ, ਸੁਨੀਲ ਸਚਦੇਵਾ, ਆਰ. ਐੱਸ. ਕਾਲੜਾ, ਅਰੁਣ ਹਾਂਡਾ, ਵਿਨੋਦ ਅਗਰਵਾਲ, ਇੰਦਰਜੀਤ ਸ਼ਰਮਾ, ਰਾਜ ਕੁਮਾਰ ਸ਼ਰਮਾ, ਵਿਜੇ ਸ਼ਾਹੀ, ਵਿਨੋਦ ਗੁਪਤਾ, ਹਰਿੰਦਰ ਬੇਦੀ, ਰਾਜੇਸ਼ ਕੁਮਾਰ, ਯਸ਼ਪਾਲ ਸਫਰੀ, ਨੱਥੂ ਰਾਮ (ਪ੍ਰਧਾਨ), ਜੋਗਿੰਦਰਪਾਲ ਪਿੰਕੀ, ਸਤਿੰਦਰ ਖੰਨਾ (ਟਿੰਮੀ), ਸੁਭਾਸ਼ ਨਈਅਰ, ਰਾਜ ਕੁਮਾਰ ਵਰਮਾ, ਮਨੀਸ਼ ਜੈਨ, ਰਵੀ ਕੁਮਾਰ, ਕਿਰਪਾਲ ਸਿੰਘ ਬੂਟੀ (ਸਾਬਕਾ ਕੌਂਸਲਰ), ਆਸ਼ੂ ਗੁਪਤਾ, ਵਿਨੋਦ ਸ਼ਰਮਾ, ਨੰਦ ਪਹਿਲਵਾਨ, ਰਾਜ ਕੁਮਾਰ ਕਪੂਰ, ਧਰਮਵੀਰ ਨਈਅਰ, ਅਰੁਣ ਪੁਰੀ, ਸੰਜੀਵ ਮਦਾਨ, ਸੁਭਾਸ਼ ਅਗਰਵਾਲ, ਸਾਧੂ ਰਾਮ ਮਿੱਤਲ, ਆਲੋਕ ਸੋਂਧੀ, ਅਵਿਨਾਸ਼ ਕਪੂਰ, ਕੇਵਲ ਕ੍ਰਿਸ਼ਨ ਕਾਲੀਆ, ਇੰਦਰਜੀਤ ਤਲਵਾੜ (ਸਾਬਕਾ ਪ੍ਰਿੰਸੀਪਲ), ਵਿਜੇ ਮਹਾਜਨ, ਭਰਤ ਕਪੂਰ, ਰਵਿੰਦਰ ਸ਼ਰਮਾ (ਸਾਬਕਾ ਪ੍ਰਿੰਸੀਪਲ) ਆਦਿ ਹੋਰ ਵੀ ਕਈ ਲੋਕਾਂ ਨੇ ਆਪਣਾ ਸਹਿਯੋਗ ਦਿੱਤਾ।

PunjabKesari

ਇਸ ਮੌਕੇ ਡਾ. ਕੇ. ਐੱਸ. ਧਾਲੀਵਾਲ ਨੇ ਕਿਹਾ ਕਿ ਤ੍ਰੇਤਾਯੁੱਗ ਦੇ ਰਾਵਣ ਨੂੰ ਸਾੜਨ ਤੋਂ ਪਹਿਲਾਂ ਸਾਨੂੰ ਕਲਯੁਗੀ ਰਾਵਣਾਂ ਦੇ ਖਾਤਮੇ ਲਈ ਵੀ ਸੋਚਣਾ ਚਾਹੀਦਾ ਹੈ। ਪ੍ਰਧਾਨ ਤਰਸੇਮ ਕਪੂਰ ਦੇ ਨਿਵਾਸ ਸਥਾਨ 'ਤੇ ਸ੍ਰੀ ਰਾਮ ਪਰਿਵਾਰ ਅਤੇ ਸ੍ਰੀ ਹਨੂਮਾਨ ਸਰੂਪਾਂ ਨੂੰ ਸਜਾਇਆ ਗਿਆ, ਜਿਥੇ ਸ਼੍ਰੀ ਵਿਜੇ ਚੋਪੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਹੋਰ ਵੀ ਕਈ ਪਤਵੰਤੇ ਲੋਕ ਉਕਤ ਸਥਾਨ 'ਤੇ ਪਧਾਰੇ, ਜਿਨ੍ਹਾਂ ਦਾ ਤਰਸੇਮ ਕਪੂਰ ਪਰਿਵਾਰ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਮਿੱਤਲ, ਸਾਧੂ ਰਾਮ ਮਿੱਤਲ ਪਰਿਵਾਰ ਨੇ ਅਪਾਹਜ ਆਸ਼ਰਮ ਵਿਚ ਲਾਲਾ ਰਾਮ ਕਿਸ਼ੋਰ ਅਪਾਹਜ ਸੇਵਾ ਕੇਂਦਰ ਹਸਪਤਾਲ ਲਈ 31 ਹਜ਼ਾਰ ਰੁਪਏ ਭੇਟ ਕੀਤੇ।

  • dussehra celebration
  • jalandhar
  • ਮਾਂ ਕਾਲੀ ਮੰਦਰ
  • ਦੁਸਹਿਰਾ ਕਮੇਟੀ

ਕਪਿਲ ਸ਼ਰਮਾ ਨੂੰ ਟ੍ਰੇਸ ਕਰਨ 'ਚ ਛੁੱਟ ਰਹੇ ਨੇ ਪੁਲਸ ਦੇ ਪਸੀਨੇ

NEXT STORY

Stories You May Like

  • mother arrested for killing children by throwing them into a kali bein
    ਦੋਵੇਂ ਭਰਾਵਾਂ ਦਾ ਇਕੱਠਿਆਂ ਕੀਤਾ ਸਸਕਾਰ! ਕਾਲੀ ਵੇਈਂ 'ਚ ਸੁੱਟ ਕੇ ਜਵਾਕਾਂ ਦੀ ਜਾਨ ਲੈਣ ਵਾਲੀ ਮਾਂ ਗ੍ਰਿਫ਼ਤਾਰ
  • delhi gurdwara committee completes two day career guidance fair
    ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦੋ ਰੋਜ਼ਾ ਕੈਰੀਅਰ ਗਾਈਡੈਂਸ ਫੇਅਰ ਸੰਪੰਨ
  • thief who escaped with motorcycle jumps into kali bein sultanpur lodhi
    ਮੋਟਰਸਾਈਕਲ ਚੁੱਕ ਭੱਜੇ ਚੋਰ ਨੇ ਮਾਰ 'ਤੀ ਕਾਲੀ ਵੇਈਂ 'ਚ ਛਾਲ! ਵੇਈਂ 'ਚੋਂ ਕੱਢ ਲੋਕਾਂ ਨੇ ਕੁੱਟਿਆ
  • mother jumps into bein river with 2 sons boys die
    ਪੰਜਾਬ 'ਚ ਰੂਹ ਕੰਬਾਊ ਘਟਨਾ! ਮਾਂ ਨੇ 2 ਪੁੱਤਾਂ ਸਮੇਤ ਕਾਲੀ ਵੇਈਂ 'ਚ ਮਾਰੀ ਛਾਲ, ਜਵਾਕਾਂ ਦੀ ਮੌਤ
  • some important lessons from the recently concluded elections
    ਹਾਲ ਹੀ ’ਚ ਸੰਪੰਨ ਹੋਈਆਂ ਚੋਣਾਂ ਤੋਂ ਕੁਝ ਮਹੱਤਵਪੂਰਨ ਸਬਕ
  • son ki lls mother
    ਪੰਜਾਬ 'ਚ ਰਿਸ਼ਤਿਆਂ ਦਾ ਕਤਲ, ਪੁੱਤ ਨੇ ਮਾਰ'ਤੀ ਮਾਂ
  • kerala  nature  s fury at mangala devi temple
    ਕੇਰਲਮ: ਮੰਗਲਾ ਦੇਵੀ ਮੰਦਰ 'ਚ ਕੁਦਰਤ ਦਾ ਕਹਿਰ, ਆਸਮਾਨੀ ਬਿਜਲੀ ਡਿੱਗਣ ਨਾਲ 11 ਸ਼ਰਧਾਲੂ ਜ਼ਖਮੀ
  • hospital cash gold recovery west bengal
    ਆਪ੍ਰੇਸ਼ਨ ਥੀਏਟਰ 'ਚ Gold ਤੇ ਕੈਸ਼! ਸਿਆਸੀ ਆਗੂਆਂ ਦੀ ਕਾਲੀ ਕਮਾਈ ਦਾ ਅੱਡਾ ਬਣਿਆ ਸਰਕਾਰੀ ਹਸਪਤਾਲ
  • fake book racket exposed in jalandhar fake ncert books reach the market
    ਪੰਜਾਬ ਦੇ ਵਿਦਿਆਰਥੀ ਲਈ ਖੜ੍ਹੀ ਹੋਈ ਵੱਡੀ ਮੁਸੀਬਤ! NCERT ਦੀਆਂ ਕਿਤਾਬਾਂ ਨੂੰ ਲੈ...
  • big warning for motorists of punjab
    ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ! ਹੋ ਜਾਣ ਸਾਵਧਾਨ, ਸੂਬੇ ਭਰ 'ਚ 74...
  • maqsudan sabji mandi firing police searching for man wearing red t shirt
    ਲਾਲ ਰੰਗ ਦੀ ਟੀ-ਸ਼ਰਟ ਵਾਲੇ ਨੌਜਵਾਨ ਨੇ ਜਲੰਧਰ ਪੁਲਸ ਨੂੰ ਪਾਈਆਂ ਭਾਜੜਾਂ! ਪੂਰਾ...
  • big revelation10th class student had blasted outside the bsf headquarters
    ਵੱਡਾ ਖ਼ੁਲਾਸਾ! 10ਵੀਂ ਫੇਲ੍ਹ ਵਿਦਿਆਰਥੀ ਨੇ ਜਲੰਧਰ ਦੇ BSF ਹੈੱਡਕੁਆਰਟਰ ਬਾਹਰ...
  • late night hooliganism naked dance
    ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ: ਗੁਆਂਢੀਆਂ ਦੇ ਝਗੜੇ ’ਚ ਦੋ ਘਰਾਂ ’ਚ ਭੰਨ-ਤੋੜ
  • ied blast near bsf headquarters jalandhar punjab main accused arrested
    ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
  • weather alert issued in punjab
    ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ...
  • cbse 12th class result jalandhar
    CBSE 12ਵੀਂ ਕਲਾਸ ਦੇ ਨਤੀਜਿਆਂ 'ਚ ਜਲੰਧਰ 'ਚ ਗੁਰਨੂਰ ਨੇ 99.2 ਫ਼ੀਸਦੀ ਅੰਕਾਂ...
Trending
Ek Nazar
major accident on the sets of superstar rajinikanth s film jailer 2

ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਜੇਲਰ 2' ਦੇ ਸੈੱਟ 'ਤੇ ਵੱਡਾ ਹਾਦਸਾ, 28 ਸਾਲਾ...

imd rain red alert next 48 hours

ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 10 ਸੂਬਿਆਂ...

indian citizen pleads guilty in us

'ਪ੍ਰਤੀ ਵਿਅਕਤੀ 100 ਡਾਲਰ'! ਅਮਰੀਕਾ 'ਚ ਭਾਰਤੀ ਨਾਗਰਿਕ ਨੇ ਦੋਸ਼ ਕੀਤਾ...

now enjoy   dhurandhar 2   sitting at home

ਹੁਣ ਘਰ ਬੈਠੇ ਲਓ 'ਧੁਰੰਦਰ 2' ਦਾ ਮਜ਼ਾ, ਜਾਣੋ ਕਦੋਂ ਤੇ ਕਿੱਥੇ ਸਟ੍ਰੀਮ ਹੋਵੇਗੀ...

80 year old female runner

ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ 'ਚ ਕੀ ਰੱਖਿਆ...!

fifa world cup

ਫੀਫਾ ਵਰਲਡ ਕੱਪ ਨੂੰ ਲੈ ਕੇ ਵੈਨਕੂਵਰ ‘ਚ ਨਵੇਂ ਨਿਯਮ ਲਾਗੂ

punjabi youth arrested in canada

ਕੈਨੇਡਾ 'ਚ ਲੋਡਿਡ ਗੰਨ ਸਣੇ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਹੋਵੇਗੀ ਸਖ਼ਤ ਕਾਰਵਾਈ

calgary police searching for punjabi youth

ਪੰਜਾਬੀ ਨੌਜਵਾਨ ਦੀ ਭਾਲ 'ਚ ਕੈਲਗਰੀ ਪੁਲਸ, ਅਗਵਾ ਅਤੇ ਹਥਿਆਰਾਂ ਸਬੰਧੀ ਅਪਰਾਧਾਂ...

avinash mishra buys a house in mumbai after 10 years finally apna ghar

ਮਸ਼ਹੂਰ ਅਦਾਕਾਰ ਨੇ ਮੁੰਬਈ 'ਚ ਖਰੀਦਿਆ 'ਆਪਣਾ ਆਲੀਸ਼ਾਨ ਘਰ', ਸਾਂਝੀਆਂ ਕੀਤੀਆਂ...

bollywood actor buys land in ayodhya for rs 3 31 crore

ਅਯੁੱਧਿਆ 'ਚ ਰਾਮ ਲੱਲਾ ਦਾ ਗੁਆਂਢੀ ਬਣੇਗਾ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ ! 3.31...

bike  tractor  collision  4 people

ਕੌਸ਼ਾਂਬੀ 'ਚ ਵੱਡਾ ਹਾਦਸਾ: ਇਕੋਂ ਬਾਈਕ 'ਤੇ ਸਵਾਰ 5 ਲੋਕਾਂ ਨੂੰ ਟਰੈਕਟਰ ਨੇ...

zodiac signs

ਇਨ੍ਹਾਂ 3 ਰਾਸ਼ੀਆਂ ਲਈ ਵੱਜੀ 'ਖ਼ਤਰੇ ਦੀ ਘੰਟੀ'! ਕੇਤੂ ਬਦਲ ਰਿਹੈ ਆਪਣੀ ਚਾਲ

weather update storm rain lightning

24 ਘੰਟਿਆਂ 'ਚ 111 ਮੌਤਾਂ! ਹਨ੍ਹੇਰੀ-ਤੂਫ਼ਾਨ ਨੇ UP ਦੇ 26 ਜ਼ਿਲ੍ਹਿਆਂ 'ਚ ਮਚਾਈ...

vaibhav suryavanshi team india

ਪ੍ਰਭਸਿਮਰਨ ਤੇ ਵੈਭਵ ਸੂਰਿਆਵੰਸ਼ੀ ਦੀ TEAM INDIA 'ਚ ਐਂਟਰੀ! BCCI ਵੱਲੋਂ ਟੀਮ ਦਾ...

rbi action

RBI ਦਾ ਵੱਡਾ ਐਕਸ਼ਨ: 150 ਕੰਪਨੀਆਂ ਦੇ ਲਾਇਸੈਂਸ ਕਰ'ਤੇ ਰੱਦ!

major restrictions imposed in nawanshahr till july 12

ਪੰਜਾਬ: 12 ਜੁਲਾਈ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਇਸ ਜ਼ਿਲ੍ਹੇ ਦੇ DC ਦਾ ਵੱਡਾ...

major operation in batala

ਬਟਾਲਾ ’ਚ ਵੱਡੀ ਕਾਰਵਾਈ, 350 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ; ਚੋਣਾਂ ’ਚ...

xi  trump visit temple of heaven

ਬੀਜਿੰਗ ਦੇ ਇਤਿਹਾਸਕ ‘ਟੈਂਪਲ ਆਫ ਹੈਵਨ’ ਪਹੁੰਚੇ ਸ਼ੀ ਜਿਨਪਿੰਗ ਤੇ ਡੋਨਾਲਡ ਟਰੰਪ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੋਆਬਾ ਦੀਆਂ ਖਬਰਾਂ
    • ied blast near bsf headquarters jalandhar punjab main accused arrested
      ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
    • major restrictions imposed in nawanshahr till july 12
      ਪੰਜਾਬ: 12 ਜੁਲਾਈ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਇਸ ਜ਼ਿਲ੍ਹੇ ਦੇ DC ਦਾ ਵੱਡਾ...
    • car with illegal liquor seized
      ਨਾਜਾਇਜ਼ ਸ਼ਰਾਬ ਸਮੇਤ ਕਾਰ ਬਰਾਮਦ, ਚਾਲਕ ਫਰਾਰ
    • weather alert issued in punjab
      ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ...
    • cbse 12th class result jalandhar
      CBSE 12ਵੀਂ ਕਲਾਸ ਦੇ ਨਤੀਜਿਆਂ 'ਚ ਜਲੰਧਰ 'ਚ ਗੁਰਨੂਰ ਨੇ 99.2 ਫ਼ੀਸਦੀ ਅੰਕਾਂ...
    • cbse class 12 result
      CBSE 12ਵੀਂ ਜਮਾਤ ਦੇ ਨਤੀਜਿਆਂ 'ਚ ਇਨ੍ਹਾਂ ਵਿਦਿਆਰਥੀਆਂ ਚਮਕਾਇਆ ਨਾਂ
    • police arrested one person along with 22 kg 590 grams of beans
      ਪੁਲਸ ਵੱਲੋਂ 22 ਕਿਲੋਂ 590 ਗ੍ਰਾਮ ਡੋਡਿਆਂ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
    • case registered against travel agent for   frauding   rs 13 lakh 35 thousand
      13 ਲੱਖ 35 ਹਜ਼ਾਰ ਦੀ ਠੱਗੀ ਕਰਨ ’ਤੇ ਟਰੈਵਲ ਏਜੰਟ ਵਿਰੁੱਧ ਕੇਸ ਦਰਜ
    • raman arora refused to take police protection
      ਰਮਨ ਅਰੋੜਾ ਨੇ ਪੁਲਸ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ
    • mela of mata bhadrakali at kapurthala
      ਕਪੂਰਥਲਾ ਵਿਖੇ ਮਾਤਾ ਭੱਦਰਕਾਲੀ ਦੇ ਮੇਲੇ ਮੌਕੇ ਹਜ਼ਾਰਾਂ ਸ਼ਰਧਾਲੂ ਹੋਏ ਨਤਮਸਤਕ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +