ਟਾਂਡਾ (ਵਰਿੰਦਰ ਪੰਡਿਤ, ਜਸਵਿੰਦਰ)— ਟਾਂਡਾ 'ਚ ਵਾਪਰੀ 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਬੱਚੀ ਨਾਲ ਇਸ ਘਿਨਾਉਣੇ ਕਾਂਡ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ। ਬੱਚੀ ਨਾਲ ਦਰਿੰਦਗੀ ਕਰਨ ਦੇ ਦੋਸ਼ 'ਚ ਪੁਲਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ 'ਤੇ ਅੱਜ ਦੁਪਹਿਰ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਮਾਮਲੇ 'ਚ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਦਿੱਤੇ ਸਖ਼ਤ ਨਿਰਦੇਸ਼
ਟਾਂਡਾ ਪੁਲਸ ਨੇ ਬੜੀ ਜੱਦੋਜ਼ਹਿਦ ਤੋਂ ਬਾਅਦ ਦੁਪਹਿਰ ਦੇ ਸਮੇਂ ਮੁਲਜ਼ਮਾਂ ਨੂੰ ਗੁੱਸੇ ਨਾਲ ਭਰੀ ਭੀੜ ਤੋਂ ਬਚਾਅ ਕੇ ਥਾਣੇ ਲੈ ਗਈ। ਮਿਲੀ ਜਾਣਕਾਰੀ ਮੁਤਾਬਕ ਟਾਂਡਾ ਪੁਲਸ ਦੀ ਟੀਮ ਮੁਲਜ਼ਮ ਸੁਰਪ੍ਰੀਤ ਸਿੰਘ ਅਤੇ ਉਸ ਦੇ ਦਾਦੇ ਸੁਰਜੀਤ ਸਿੰਘ ਦਾ ਮੈਡੀਕਲ ਕਰਵਾਉਣ ਸਰਕਾਰੀ ਹਸਪਤਾਲ ਟਾਂਡਾ ਲੈ ਕੇ ਆਈ ਸੀ, ਜਿਸ ਦੀ ਭਿਣਕ ਦਲਿਤ ਭਾਈਚਾਰੇ ਦੇ ਨੌਜਵਾਨਾਂ ਨੂੰ ਮਿਲ ਗਈ ਅਤੇ ਉਨ੍ਹਾਂ 'ਚੋਂ ਕੁਝ ਨੇ ਮੁਲਜ਼ਮਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨੌਜਵਾਨਾਂ ਵੱਲੋਂ ਹਸਪਤਾਲ ਦੇ ਬਾਹਰ ਭੰਨਤੋੜ ਵੀ ਕੀਤੀ ਗਈ।
ਇਹ ਵੀ ਪੜ੍ਹੋ: ਟਾਂਡਾ: ਸੜੀ ਹੋਈ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਸੀ ਕਤਲ
ਦੱਸਿਆ ਜਾ ਰਿਹਾ ਹੈ ਇਸ ਪੁਲਸ ਨੇ ਦੋਵੇਂ ਮੁਲਜਮਾਂ ਦਾ ਬਚਾਅ ਕਰਦੇ ਹੋਏ ਹਸਪਤਾਲ ਦੇ ਕਮਰੇ 'ਚ ਬੰਦ ਕੀਤਾ। ਇਸ ਦੌਰਾਨ ਵੱਡੀ ਗਿਣਤੀ ਮੌਜੂਦ ਨੌਜਵਾਨਾਂ ਨੇ ਜਲਾਲਪੁਰ 'ਚ ਦਲਿਤ ਲੜਕੀ ਨਾਲ ਹੋਈ ਹੈਵੈਨੀਅਤ ਖ਼ਿਲਾਫ਼ ਰੋਹ ਭਾਰੀ ਨਾਰੇਬਾਜੀ ਕਰਦੇ ਹੋਏ ਮੁਲਜ਼ਮਾਂ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕਰ ਰਹੇ ਸਨ। ਪੁਲਸ ਅਧਿਕਾਰੀਆਂ ਨੇ ਮੌਕੇ ਪਹੁੰਚ ਕੇ ਵਾਰਦਾਤ ਕਾਰਨ ਕਾਤਲਾਂ ਖ਼ਿਲਾਫ਼ ਗੁੱਸੇ ਨਾਲ ਭਰੇ ਨੌਜਵਾਨਾਂ ਨੂੰ ਸ਼ਾਂਤ ਕਰਵਾਇਆ ਅਤੇ ਬੜੀ ਮਸ਼ੱਕਤ ਤੋਂ ਬਾਅਦ ਦੋਹਾਂ ਨੂੰ ਸੁਰੱਖਿਅਤ ਹੇਠਾਂ ਬਾਹਰ ਕੱਢ ਕੇ ਥਾਣੇ ਲੈ ਕੇ ਪੁੱਜੇ।
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ
ਰਿਸ਼ਤੇ ਤੋਂ ਮਨ੍ਹਾ ਕਰਨ 'ਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਕਾਰ 'ਚ ਬਿਠਾ ਮਾਂ-ਧੀ ਦੀ ਕੀਤੀ ਕੁੱਟਮਾਰ
NEXT STORY