ਨਿਆਮੀ (ਏਜੰਸੀ) : ਨਾਈਜਰ ਦੇ ਪੱਛਮੀ ਹਿੱਸੇ ਵਿਚ ਇਕ ਫ਼ੌਜੀ ਚੌਕੀ ’ਤੇ ਹਥਿਆਰਬੰਦ ਲੋਕਾਂ ਦੇ ਹਮਲੇ ਵਿਚ ਨੈਸ਼ਨਲ ਗਾਰਡ ਦੇ 13 ਜਵਾਨਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਮੰਤਰਾਲਾ ਨੇ ਸਰਕਾਰੀ ਟੈਲੀਵਿਜ਼ਨ ’ਤੇ ਵੀਰਵਾਰ ਦੇਰ ਰਾਤ ਪ੍ਰਸਾਰਿਤ ਇਕ ਬਿਆਨ ਵਿਚ ਦੱਸਿਆ ਕਿ ਹਮਲਾ ਤਿੱਲਾਬੇਰੀ ਖੇਤਰ ਵਿਚ ਹੋਇਆ। ਬਿਆਨ ਮੁਤਾਬਕ ਜਵਾਬੀ ਕਾਰਵਾਈ ਵਿਚ ਕਈ ਹਮਲਾਵਰ ਵੀ ਮਾਰੇ ਗਏ ਅਤੇ ਉਨ੍ਹਾਂ ਦੇ ਹਥਿਆਰ ਤੇ ਸਾਜ਼ੋ-ਸਾਮਾਨ ਨਸ਼ਟ ਕਰ ਦਿੱਤੇ ਗਏ।
ਇਹ ਵੀ ਪੜ੍ਹੋ : ਅਫਰੀਕਾ ਨੂੰ ਸਿਰਫ਼ 40 ਡਾਲਰ 'ਚ HIV ਦੀ ਦਵਾਈ ਮੁਹੱਈਆ ਕਰਵਾਏਗੀ ਭਾਰਤੀ ਕੰਪਨੀ
ਮੰਤਰਾਲਾ ਨੇ ਕਿਹਾ ਕਿ ਭਾਰੀ ਹਥਿਆਰਾਂ ਨਾਲ ਲੈਸ ਹਮਲਾਵਰਾਂ ਦੇ ਇਕ ਵੱਡੇ ਗਰੁੱਪ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ। ਉਸ ਨੇ ਦੱਸਿਆ ਕਿ ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਨਾਈਜਰ ਅਤੇ ਉਸ ਦੇ ਗੁਆਂਢੀ ਦੇਸ਼ ਮਾਲੀ ਅਤੇ ਬੁਰਕੀਨਾ ਫ਼ਾਸੋ ਲੰਮੇ ਸਮੇਂ ਤੋਂ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਗਰੁੱਪ ਨਾਲ ਜੁੜੇ ਜੇਹਾਦੀ ਵਿਦਰੋਹ ਨਾਲ ਜੂਝ ਰਹੇ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੁਲਾਈ 2023 ਵਿਚ ਫ਼ੌਜ ਵਲੋਂ ਦੇਸ਼ ਦੀ ਸਰਕਾਰ ਦਾ ਤਖ਼ਤਾ ਪਲਟ ਕੀਤੇ ਜਾਣ ਤੋਂ ਬਾਅਦ ਨਾਈਜਰ ਵਿਚ ਸੁਰੱਖਿਆ ਸੰਕਟ ਹੋਰ ਡੂੰਘਾ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ 'ਚ ਬਿਨਾਂ ਲਾਜ਼ਮੀ ਟ੍ਰੇਨਿੰਗ ਦੇ ਬਣ ਜਾਂਦੈ ਡਰਾਈਵਿੰਗ ਲਾਇਸੈਂਸ, ਵੀਅਤਨਾਮ ’ਚ 196 ਘੰਟੇ ਦੀ ਟ੍ਰੇਨਿੰਗ ਜ਼ਰੂਰੀ
NEXT STORY