ਭੋਗਪੁਰ (ਰਾਣਾ ਭੋਗਪੁਰੀਆ)- ਭੋਗਪੁਰ (ਰਾਣਾ ਭੋਗਪੁਰੀਆ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ ਦੇ ਚਾਰ ਵਿਦਿਆਰਥੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਭਾਜੜਾਂ ਪੈ ਗਈਆਂ। ਸਕੂਲ ਪ੍ਰਬੰਧਕਾਂ ਵੱਲੋਂ ਇਨ੍ਹਾਂ ਚਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਵਿਚ ਇਕਾਂਤਵਾਸ ਰਹਿਣ ਦੇ ਆਦੇਸ਼ ਦਿੱਤੇ ਗਏ। ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਵੱਲੋਂ ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿਚ ਇਸ ਦੀ ਰਿਪੋਰਟ ਕੀਤੀ ਗਈ।
ਇਹ ਵੀ ਪੜ੍ਹੋ: ਯੂਕੋ ਬੈਂਕ ਲੁੱਟ ਦੇ ਮਾਮਲੇ 'ਚ ਪੁਲਸ ਹੱਥ ਲੱਗਿਆ ਅਹਿਮ ਸੁਰਾਗ, ਲੁਟੇਰਿਆਂ ਨੇ ਬਦਲੇ ਸਨ ਕੱਪੜੇ ਤੇ ਜੁੱਤੀਆਂ
ਜਿਸ ਦੇ ਚਲਦਿਆਂ ਕਾਲਾ ਬੱਕਰਾ ਹਸਪਤਾਲ ਦੀ ਟੀਮ ਵੱਲੋਂ ਸਕੂਲ ਦੀ ਪਲਸ ਵਨ ਕਲਾਸ ਦੇ 50 ਵਿਦਿਆਰਥੀਆਂ ਦੇ ਸੈਂਪਲ ਲਏ ਗਏ, ਜਿਨ੍ਹਾਂ ਦੀ ਰਿਪੋਰਟ ਸ਼ਨੀਵਾਰ ਸ਼ਾਮੀਂ ਨੈਗਟਿਵ ਆਈ ਹੈ। 50 ਵਿਦਿਆਰਥੀਆਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਸਕੂਲ ਪ੍ਰਬੰਧਕਾਂ ਵਿਚ ਕੁਝ ਰਾਹਤ ਪਾਈ ਗਈ। ਸਰਕਾਰੀ ਹਸਪਤਾਲ ਕਾਲਾ ਬੱਕਰਾ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਕੋਰੋਨਾ ਸਬੰਧੀ ਜ਼ਰੂਰੀ ਹਦਾਇਤਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਹ ਵੀ ਪੜ੍ਹੋ: ਰੂਪਨਗਰ: ਅਧਿਆਪਕ ਕਰਦਾ ਸੀ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ, ਇੰਝ ਸਾਹਮਣੇ ਆਈ ਸੱਚਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯੂਕੋ ਬੈਂਕ ਲੁੱਟ ਦੇ ਮਾਮਲੇ 'ਚ ਪੁਲਸ ਹੱਥ ਲੱਗਿਆ ਅਹਿਮ ਸੁਰਾਗ, ਲੁਟੇਰਿਆਂ ਨੇ ਬਦਲੇ ਸਨ ਕੱਪੜੇ ਤੇ ਜੁੱਤੀਆਂ
NEXT STORY