ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਨਵੀ ਦਾਣਾ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਮੰਗਲਵਾਰ ਦੁਪਹਿਰ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸ਼ੁਰੂ ਕਰਵਾਈ। ਇਸ ਸਮੇਂ ਉਨ੍ਹਾਂ ਨਾਲ ਸੁਲਤਾਨਪੁਰ ਲੋਧੀ ਦੀ ਐੱਸ. ਡੀ. ਐੱਮ. ਡਾਕਟਰ ਚਾਰੂਮਿਤਾ, ਸੈਕਟਰੀ ਮਾਰਕੀਟ ਕਮੇਟੀ ਸੰਜੀਵ ਦੱਤਾ ਅਤੇ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਆੜਤੀਆਂ ਨੇ ਸ਼ਿਰਕਤ ਕੀਤੀ। ਚੀਮਾ ਨੇ ਕਿਹਾ ਕਿ ਕਿਸਾਨਾਂ ਦਾ ਦਾਣਾ-ਦਾਣਾ ਝੋਨੇ ਦਾ ਖਰੀਦ ਕੀਤਾ ਜਾਵੇਗਾ ਅਤੇ ਕਿਸੇ ਵੀ ਕਿਸਾਨ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਪੂਰੀ ਤਰ੍ਹਾਂ ਪਕਾ ਕੇ ਹੀ ਕਟਾਉਣ ਦੀ ਅਪੀਲ ਕੀਤੀ ਤਾਂ ਜੋ ਮੰਡੀ 'ਚ ਵੱਧ ਨਮੀ ਕਾਰਨ ਕੋਈ ਪਰੇਸ਼ਾਨੀ ਨਾ ਆਵੇ ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਕੱਲੀ ਸੁਲਤਾਨਪੁਰ ਲੋਧੀ ਦਾਨਾ ਮੰਡੀ 'ਚ 12 ਲੱਖ 69 ਹਜਾਰ ਕੁਇੰਟਲ ਝੋਨੇ ਦੀ ਖਰੀਦ ਦਰਜ ਹੋਵੇਗੀ ਅਤੇ ਇਸ ਵਾਰ ਵੀ ਝੋਨੇ ਦੀ ਵਧੀਆ ਫਸਲ ਹੋਈ ਹੈ। ਦੀਪਕ ਧੀਰ ਰਾਜੂ ਦੀ ਫਰਮ ਤੋਂ ਪਹਿਲੀ ਢੇਰੀ ਦੀ ਖਰੀਦ ਕੀਤੀ ਗਈ। ਵਿਧਾਇਕ ਚੀਮਾ ਨੇ ਸਰਕਾਰੀ ਖਰੀਦ ਅਧਿਕਾਰੀਆਂ ਨੂੰ ਕਿਹਾ ਕਿ ਝੋਨੇ ਦੀ ਖਰੀਦ ਚ ਕੋਈ ਢਿੱਲ ਬਰਦਾਸ਼ਤ ਨਹੀ ਹੋਵੇਗੀ। ਇਸ ਮੌਕੇ ਐੱਸ. ਡੀ. ਐੱਮ. ਡਾਕਟਰ ਚਾਰੂਮਿਤਾ ਅਤੇ ਸੈਕਟਰੀ ਸੰਜੀਵ ਦੱਤਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੀ ਦਾਨਾ ਮੰਡੀ 'ਚ ਪਨਸਪ, ਮਾਰਕਫੈਡ, ਪੰਜਾਬ ਐਗਰੋ, ਵੇਅਰਹਾਊਸ ਅਤੇ ਪਨਗਰੇਨ ਵੱਲੋਂ ਝੋਨੇ ਦੀ ਖਰੀਦ ਕੀਤੀ ਜਾਵੇਗੀ ।ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਹਨ ।
ਇਸ ਮੌਕੇ ਸੁਰਿੰਦਰਜੀਤ ਸਿੰਘ ਪ੍ਰਧਾਨ ਆੜਤੀਆ ਐਸ਼ੋਸ਼ੀਏਸ਼ਨ, ਵਿਨੋਦ ਗੁਪਤਾ ਪ੍ਰਧਾਨ ਨਗਰ ਕੌਸਲ, ਪਰਵਿੰਦਰ ਸਿੰਘ ਪੱਪਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸੁਖਵੀਰ ਸਿੰਘ ਲੇਖਾਕਾਰ ਮਾਰਕੀਟ ਕਮੇਟੀ, ਹਰਵਿੰਦਰ ਸਿੰਘ , ਪ੍ਰਦੀਪ ਕੁਮਾਰ, ਗੁਰਮੇਲ ਸਿੰਘ ਚਾਹਲ ਮੈਬਰ ਬਲਾਕ ਸੰਮਤੀ, ਕੁੰਦਨ ਸਿੰਘ ਚੱਕਾਂ ਸੀਨੀਅਰ ਨੇਤਾ, ਹਰਨੇਕ ਸਿੰਘ ਠੇਕੇਦਾਰ, ਆਦਿ ਹੋਰਨਾਂ ਨੇ ਸ਼ਿਰਕਤ ਕੀਤੀ ।
ਨਸ਼ੀਲੇ ਕੈਪਸੂਲਾਂ ਸਮੇਤ ਇਕ ਨੌਜਵਾਨ ਗ੍ਰਿਫਤਾਰ
NEXT STORY