ਫਗਵਾੜ (ਜਲੋਟਾ)- ਫਗਵਾੜਾ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੋਂ ਦੇ ਲਾਅ ਗੇਟ ’ਤੇ ਨੌਜਵਾਨਾਂ ਦੋ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਕੇ ਬਹਿਸ ਹੋ ਗਈ। ਇਹ ਝਗੜਾ ਇੰਨਾ ਵੱਧ ਗਿਆ ਕਿ ਇਸ ਦੌਰਾਨ ਗੋਲ਼ੀ ਤੱਕ ਚਲਾਈ ਗਈ। ਗੋਲ਼ੀ ਲੱਗਣ ਨਾਲ ਸੱਤਿਅਮ ਨਾਂ ਲੜਕਾ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ। ਸੱਤਿਅਮ ਦੀ ਬਾਂਹ ਵਿਚ ਗੋਲ਼ੀ ਲੱਗੀ ਦੱਸੀ ਜਾ ਰਹੀ ਹੈ।
ਫਗਵਾੜਾ ਦੇ ਐੱਸ. ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਬੀਤੀ ਰਾਤ ਕੁਝ ਨੌਜਵਾਨਾਂ ਵਿਚ ਕਿਸੇ ਗੱਲ ਨੂੰ ਲੈ ਕੇ ਆਪਸੀ ਝਗੜਾ ਹੋਇਆ ਸੀ। ਜਾਂਚ ਵਿਚ ਪਤਾ ਲੱਗਾ ਤਿੰਨ ਨੌਜਵਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀ ਪਛਾਣ ਸੱਤਿਅਮ, ਆਦਰਸ਼ ਅਤੇ ਪ੍ਰੀਕਸ਼ਤ ਵਜੋਂ ਹੋਈ ਹੈ।
ਐੱਸ. ਪੀ. ਰੁਪਿੰਦਰ ਕੌਰ ਭੱਟੀ ਇਕ ਵਿਦਿਆਰਥੀ ਸੱਤਿਅਮ ਦੀ ਬਾਂਹ ਵਿਚ ਗੋਲ਼ੀ ਲੱਗੀ ਹੈ, ਜਿਸ ਨੂੰ ਜਲੰਧਰ ਦੇ ਇਕ ਹਸਪਤਾਲ ਵਿਚ ਭੇਜਿਆ ਗਿਆ ਹੈ। ਬਾਕੀ ਦੋ ਜ਼ਖ਼ਮੀ ਨੌਜਵਾਨ ਆਦਰਸ਼ ਅਤੇ ਪ੍ਰੀਕਸ਼ਤ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਸਾਵਧਾਨ! ਜਲੰਧਰ 'ਚ ਬਾਬੇ ਦਾ ਰੂਪ ਧਾਰਨ ਕਰ ਘੁੰਮ ਰਹੇ ਨੌਸਰਬਾਜ਼, ਪਤੀ-ਪਤਨੀ ਨਾਲ ਵਾਪਰੀ ਘਟਨਾ ਜਾਣ ਹੋਵੋਗੇ ਹੈਰਾਨ
ਆਦਰਸ਼ ਅਤੇ ਪ੍ਰੀਕਸ਼ਤ ਨੂੰ ਹੱਥਾਂ ਵਿਚ ਪਾਏ ਹੋਏ ਕੜੇ ਵੱਜਣ ਕਾਰਨ ਸੱਟੀ ਲੱਗੀ ਹੈ ਜਦਕਿ ਸੱਤਿਅਮ ਨੂੰ ਬਾਂਹ ਵਿਚ ਗੋਲ਼ੀ ਲੱਗੀ ਹੈ ਅਤੇ ਉਸ ਨੂੰ ਜਲੰਧਰ ਦੇ ਕਿਸੇ ਹਸਪਤਾਲ ਵਿਚ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੱਤਿਅਮ ਤੋਂ ਇਲਾਵਾ ਬਾਕੀ ਦੋ ਜ਼ਖ਼ਮੀ ਹੋਏ ਦੋਸਤ ਆਦਰਸ਼ ਅਤੇ ਪ੍ਰੀਕਸ਼ਤ ਵੀ ਵਿਦਿਆਰਥੀ ਸਨ ਜਾਂ ਨਹੀਂ। ਉਥੇ ਹੀ ਘਟਨਾ ਵਾਲੇ ਸਥਾਨ 'ਤੇ ਮੌਕੇ 'ਤੇ ਟੀਮ ਪੁੱਜੇ ਐੱਸ. ਪੀ. ਰੁਪਿੰਦਰ ਕੌਰ ਭੱਟੀ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਚੂੜੇ ਵਾਲੀ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਹੋਟਲ 'ਚੋਂ ਪਤਨੀ ਨੇ ਰੰਗੇ ਹੱਥੀਂ ਫੜਿਆ ਪਤੀ, ਵੀਡੀਓ ਹੋਈ ਵਾਇਰਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਲਈ ਪੰਜਾਬ ਭਾਜਪਾ ਨੇ ਪੁਰਾਣੇ ਕੱਦਾਵਰਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਮੈਦਾਨ ’ਚ ਉਤਾਰਿਆ
NEXT STORY