ਜਲੰਧਰ (ਪੁਨੀਤ)–ਨੋਟੋਰੀਅਸ ਕਲੱਬ ਦੇ 'ਲਿਕਰ' ਲਾਇਸੈਂਸ ਨੂੰ 'ਸਸਪੈਂਡ' ਕਰਨ ਦੇ ਮਾਮਲੇ ਵਿਚ ਐਕਸਾਈਜ਼ ਕਮਿਸ਼ਨਰ ਪੰਜਾਬ ਕੋਲ ਹੋਈ ਅਪੀਲ ਵਿਚ ਫਿਲਹਾਲ ਕੋਈ ਫ਼ੈਸਲਾ ਨਹੀਂ ਆਇਆ ਹੈ। ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਐਕਸਾਈਜ਼ ਵਿਭਾਗ ਵੱਲੋਂ ਇਕ ਮਹੀਨੇ ਲਈ ਲਿਕਰ ਲਾਇਸੈਂਸ ਸਸਪੈਂਡ ਕੀਤਾ ਗਿਆ ਸੀ, ਜਿਸ ਤਹਿਤ ਕਲੱਬ ਵੱਲੋਂ ਕਮਿਸ਼ਨਰ ਪੰਜਾਬ ਕੋਲ ਅਪੀਲ ਦਾਇਰ ਕੀਤੀ ਗਈ ਸੀ।
ਸੂਤਰਾਂ ਨੇ ਦੱਸਿਆ ਕਿ ਉਕਤ ਅਪੀਲ ਨੂੰ ਡੀ. ਈ. ਟੀ. ਸੀ. ਨੂੰ ਰਿਮਾਂਡ ਬੈਕ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਫਿਲਹਾਲ ਹੋਈ ਸੁਣਵਾਈ ਵਿਚਕਾਰ ਫ਼ੈਸਲਾ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਇਸ ਕਾਰਨ ਅਗਲੇ ਹੁਕਮਾਂ ਤਕ ਕਲੱਬ ਦਾ ਲਾਇਸੈਂਸ ਸਸਪੈਂਡ ਰਹੇਗਾ ਅਤੇ ਅਗਲਾ ਫੈਸਲਾ ਕੀ ਆਵੇਗਾ, ਇਹ ਦੇਖਣ ਵਾਲੀ ਗੱਲ ਹੋਵੇਗੀ। ਕੱਲ ਜਾਂ ਅਗਲੇ ਕੰਮਕਾਜੀ ਦਿਨ ਇਸ ਦਾ ਫੈਸਲਾ ਆ ਸਕਦਾ ਹੈ। ਫਿਲਹਾਲ ਰਿਮਾਂਡ ਬੈਕ ਵਾਲੀ ਗੱਲ ਨੂੰ ਅਧਿਕਾਰੀਆਂ ਵੱਲੋਂ ਕਲੀਅਰ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਐਂਟੀ ਡਰੋਨ ਸਿਸਟਮ ਦੀ ਸ਼ੁਰੂਆਤ, ਕੇਜਰੀਵਾਲ ਨੇ ਕਿਹਾ ਹੁਣ ਨਸ਼ਾ ਮੁਕਤ ਹੋਵੇਗਾ ਸੂਬਾ
ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਡੀ. ਈ. ਟੀ. ਸੀ. ਵੱਲੋਂ ਸਬੰਧਤ ਕਲੱਬ ਨੂੰ ਫਾਈਨ ਜਾਂ ਹੋਰ ਕੋਈ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਇਸ ਸਬੰਧ ਵਿਚ ਇਕ ਮਹੀਨੇ ਲਈ ਲਾਇਸੈਂਸ ਸਸਪੈਂਡ ਹੋਣ ਦੇ ਮਾਮਲੇ ਵਿਚ ਰਾਹਤ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਮਿਆਦ ਨੂੰ ਘੱਟ ਵੀ ਕੀਤਾ ਜਾ ਸਕਦਾ ਹੈ ਅਤੇ ਜੁਰਮਾਨਾ ਲਾ ਕੇ ਲਾਇਸੈਂਸ ਨੂੰ ਬਹਾਲ ਵੀ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ ਦੇ ਇਕ ਕੇਸ ਵਿਚ ਸਹਿਗਲ ਗਰੁੱਪ ਨੂੰ 2 ਦਿਨ ਲਈ ਗਰੁੱਪ ਦੇ ਸਾਰੇ ਠੇਕੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਸਨ ਪਰ ਅਪੀਲ ਤੋਂ ਬਾਅਦ ਠੇਕੇ ਇਕ ਦਿਨ ਬਾਅਦ ਖੋਲ੍ਹ ਦਿੱਤੇ ਗਏ ਸਨ ਅਤੇ 5 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਨੋਟੋਰੀਅਸ ਦੇ ਮਾਮਲੇ ਵਿਚ ਵੀ ਫ਼ੈਸਲੇ ਵਿਚ ਕੁਝ ਰਾਹਤ ਦਿੱਤੀ ਜਾ ਸਕਦੀ ਹੈ ਅਤੇ ਜੁਰਮਾਨਾ ਆਦਿ ਲਾ ਕੇ ਇਸ ਮਿਆਦ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਪੰਜਾਬ ਦੇ ਦੋ ਜਵਾਨ, ਰੱਖੜੀ ਮੌਕੇ ਪਰਿਵਾਰਾਂ 'ਚ ਛਾਇਆ ਮਾਤਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਣਪਛਾਤੇ ਵਿਅਕਤੀ ਦੀ ਲਾਸ਼ ਹੋਈ ਬਰਾਮਦ
NEXT STORY