ਜਲੰਧਰ (ਵਰੁਣ)— 25 ਸਾਲ ਪੁਰਾਣੀ ਅਰਬਨ ਅਸਟੇਟ ਫੇਜ਼-2 ਵਿਚ ਪੁੱਡਾ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਣ ਡੈੱਡ ਪਈ ਮਾਰਕੀਟ ਦੀਆਂ ਤਸਵੀਰਾਂ ਕਰੋੜਾਂ ਦੀ ਜ਼ਮੀਨ ਖਰੀਦਣ ਵਾਲੇ ਗਾਹਕਾਂ ਦੀ ਬੇਚੈਨੀ ਵਧਾ ਰਹੀਆਂ ਹਨ। ਸਬ-ਵੇ ਵਲੋਂ ਐਂਟਰੀ ਪੁਆਇੰਟ 'ਤੇ ਹੀ ਟੁੱਟੀਆਂ ਸੜਕਾਂ 'ਤੇ ਛੱਪੜ ਬਣ ਚੁੱਕਾ ਹੈ। ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਅਕਸਰ ਏਰੀਏ ਵਿਚ ਪਾਣੀ ਭਰ ਜਾਂਦਾ ਹੈ ਤੇ ਕਈ-ਕਈ ਦਿਨ ਪਾਣੀ ਖੜ੍ਹਾ ਰਹਿਣ ਤੇ ਗੰਦਗੀ ਕਾਰਣ ਬੀਮਾਰੀਆਂ ਦਾ ਖਤਰਾ ਬਣਿਆ ਹੋਇਆ ਹੈ। ਇਥੇ ਅੱਜ ਤੱਕ ਪੁੱਡਾ ਅਧਿਕਾਰੀਆਂ ਨੇ ਸਫਾਈ ਤੱਕ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ।
ਲੋਕਾਂ ਨੇ ਇਥੇ ਕਰੋੜਾਂ ਰੁਪਏ ਦੇ ਐੈੱਸ. ਸੀ. ਓ. ਖਰੀਦ ਕੇ ਰੱਖੇ ਹੋਏ ਹਨ। ਜਿਥੇ ਝਾੜੀਆਂ ਉੱਗਣ ਕਾਰਣ ਕਰੋੜਾਂ ਰੁਪਏ ਦੀਆਂ ਇਮਾਰਤਾਂ ਖੰਡਰਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਇਸ ਮਾਰਕੀਟ ਵਿਚ ਇਕ ਵੱਡਾ ਪਾਰਕ ਵੀ ਬਣਾਇਆ ਜਾਣਾ ਸੀ, ਜਿਥੇ ਲੋਕਾਂ ਦੇ ਸੈਰ ਕਰਨ ਲਈ ਟ੍ਰੈਕ ਵੀ ਬਣਾਇਆ ਜਾਣਾ ਸੀ ਪਰ ਪਾਰਕ ਦੀ ਜ਼ਮੀਨ ਦਾ ਵਿਕਾਸ ਤਾਂ ਦੂਰ ਪੁੱਡਾ ਉਥੇ ਇਕ ਬੂਟਾ ਵੀ ਨਹੀਂ ਲਾ ਸਕਿਆ। ਸਬ-ਵੇ ਦੇ ਹੀ ਸਾਹਮਣੇ ਪੁੱਡਾ ਵਲੋਂ ਕੱਟੀਆਂ ਗਈਆਂ ਦੋ ਮੰਜ਼ਿਲਾਂ ਦੁਕਾਨਾਂ ਤੇ 8 ਕਰੋੜ ਰੁਪਏੇ ਵਿਚ ਵਿਕੇ ਪੈਟ੍ਰੋਲ ਪੰਪ ਦੇ ਪਿੱਛੇ 40 ਫੁੱਟ ਦੀ ਸੜਕ ਨਕਸ਼ੇ 'ਤੇ ਦਿਖਾਈ ਗਈ ਸੀ ਪਰ ਅਜੇ ਤਕ ਸੜਕ ਦਾ ਨਾਮੋ-ਨਿਸ਼ਾਨ ਹੀ ਨਹੀਂ ਹੈ।
ਇਥੇ ਕੂੜੇ ਦਾ ਡੰਪ ਵੀ ਲੱਗ ਚੁੱਕਾ ਹੈ। ਕੂੜੇ ਦੇ ਕਾਰਣ ਆਸ-ਪਾਸ ਦੇ ਸਾਰੇ ਇਲਾਕਿਆਂ ਵਿਚ ਬਦਬੂ ਦਾ ਆਲਮ ਰਹਿੰਦਾ ਹੈ, ਜਦਕਿ ਉਥੇ ਆਵਾਰਾ ਪਸ਼ੂਆਂ ਦਾ ਝੁੰਡ ਮੰਡਰਾਉਂਦਾ ਰਹਿੰਦਾ ਹੈ। ਡੰਪ ਨੂੰ ਚੁੱਕਣ ਲਈ ਇਲਾਕਾ ਕੌਂਸਲਰ ਧਰਨਾ ਤਕ ਲਗਾ ਚੁੱਕੇ ਹਨ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। 66 ਫੁੱਟੀ ਰੋਡ ਨਾਲ ਲਿੰਕ ਹੋਣ ਦੇ ਕਾਰਨ ਇਸ ਰੋਡ 'ਤੇ ਟ੍ਰੈਫਿਕ ਵੀ ਦੁੱਗਣਾ ਹੋ ਚੁੱਕਾ ਹੈ ਪਰ ਸੜਕ ਤੰਗ ਹੋਣ ਕਾਰਣ ਜਾਮ ਦੀ ਸਥਿਤੀ ਵੀ ਬਣੀ ਰਹਿੰਦੀ ਹੈ। ਓਧਰ ਕਾਂਗਰਸੀ ਨੇਤਾ ਸੁਦੇਸ਼ ਵਿਜ ਦਾ ਕਹਿਣਾ ਹੈ ਕਿ ਕੂਲ ਰੋਡ ਦੀ ਤਰ੍ਹਾਂ ਇਸ ਰੋਡ ਨੂੰ ਤੁਰੰਤ ਚੌੜਾ ਕੀਤਾ ਜਾਵੇ।
ਦੁਕਾਨ ਨੂੰ ਅੱਗ ਲੱਗਣ ਕਾਰਣ ਲੱਖਾਂ ਦਾ ਨੁਕਸਾਨ
NEXT STORY