ਅੰਮ੍ਰਿਤਸਰ (ਸੰਜੀਵ) - ਜਾਇਦਾਦ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਉਸ ਸਮੇਂ ਭਿਆਨਕ ਰੂਪ ਧਾਰਨ ਕਰ ਲਿਆ, ਜਦੋਂ ਵੱਡੇ ਭਰਾ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਰਣਜੀਤ ਐਵੇਨਿਊ ਦੀ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਨੇ ਕਾਰਵਾਈ ਕਰਦੇ ਹੋਏ ਸੁਰਿੰਦਰ ਵਾਲੀਆ, ਪ੍ਰਭਦੀਪ ਸਿੰਘ ਅਤੇ ਬਿਸ਼ਨਦੀਪ ਸਿੰਘ ਪਿੰਕੂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਹੋਵੇਗਾ BLACKOUT, ਮੁੜ ਤੋਂ ਵੱਜਣਗੇ ਖ਼ਤਰੇ ਦੇ ਘੁੱਗੂ, ਅਲਰਟ ਜਾਰੀ
ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਜਿਸ ਘਰ ’ਚ ਰਹਿ ਰਿਹਾ ਹੈ, ਉਸ ’ਚ ਅੱਧਾ ਹਿੱਸਾ ਉਸ ਦੇ ਨਾਂ ’ਤੇ ਹੈ ਅਤੇ ਅੱਧਾ ਉਸ ਦੀ ਮਾਤਾ ਹਰਭਜਨ ਕੌਰ ਦੇ ਨਾਂ ’ਤੇ ਹੈ। ਇਸ ਦੌਰਾਨ 22 ਨਵੰਬਰ 2026 ਨੂੰ ਉਸ ਦੀ ਮਾਤਾ ਦੀ ਮੌਤ ਹੋ ਗਈ, ਜਿਸ ਦੇ 2 ਦਿਨ ਬਾਅਦ ਸ਼ਾਮ 4:30 ਵਜੇ ਦੇ ਕਰੀਬ ਉਹ ਆਪਣੇ ਪਰਿਵਾਰ ਨਾਲ ਘਰ ’ਚ ਬੈਠਾ ਸੀ। ਇਸ ਦੌਰਾਨ ਉਸ ਦਾ ਵੱਡਾ ਭਰਾ ਸੁਰਿੰਦਰ ਸਿੰਘ ਵਾਲੀਆ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਸ ਦੇ ਘਰ ਆਇਆ ਅਤੇ ਉਸ ਨੂੰ ਘਰੋਂ ਨਿਕਲ ਜਾਣ ਲਈ ਕਹਿਣ ਲੱਗਾ।
ਇਹ ਵੀ ਪੜ੍ਹੋ: 3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ
ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਬਹਿਸ ਹੋਈ। ਗੱਲ ਜ਼ਿਆਦਾ ਵੱਧ ਜਾਣ ਅਤੇ ਘਰ ਖਾਲੀ ਨਾ ਕਰਨ 'ਤੇ ਉਸ ਨੇ ਆਪਣੇ ਲੜਕੇ ਪ੍ਰਭਦੀਪ ਸਿੰਘ ਨੂੰ ਕਿਹਾ ਕਿ ਉਹ ਆਪਣੇ ਚਾਚਾ ਜਸਵਿੰਦਰ ਸਿੰਘ ਨੂੰ ਗੋਲੀ ਮਾਰ ਦੇਵੇ, ਜਿਸ ’ਤੇ ਪ੍ਰਭਦੀਪ ਸਿੰਘ ਨੇ ਪਿਸਤੌਲ ਕੱਢੀ ਅਤੇ ਮਾਰ ਸੁੱਟਣ ਦੀ ਨੀਅਤ ਨਾਲ ਉਸ ’ਤੇ ਗੋਲੀ ਚਲਾ ਦਿੱਤੀ। ਇਸ ਘਟਨਾ ਦੌਰਾਨ ਗੋਲੀ ਉਸ ਦੇ ਕੰਨ ਨੂੰ ਛੂਹ ਕੇ ਨਿਕਲ ਗਈ, ਜਿਸ ਨਾਲ ਉਸ ਦੀ ਜਾਨ ਬਚ ਗਈ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਪੁਲਸ ਨੇ ਮਾਮਲਾ ਦਰਜ ਕਰ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: 15 ਹਜ਼ਾਰ ਰੁਪਏ ਸਸਤਾ ਹੋਇਆ ਸੋਨਾ! ਇਕ ਹਫ਼ਤੇ 'ਚ ਚਾਂਦੀ 28,500 ਡਿੱਗੀ, ਕੀਮਤਾਂ 'ਤੇ ਮਾਹਿਰਾਂ ਦਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਅੱਜ ਹੋਵੇਗਾ BLACKOUT, ਮੁੜ ਤੋਂ ਵੱਜਣਗੇ ਖ਼ਤਰੇ ਦੇ ਘੁੱਗੂ, ਅਲਰਟ ਜਾਰੀ
NEXT STORY