ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਿਟੀ ਪੁਲਸ ਨੇ ਐੱਨ. ਡੀ . ਪੀ. ਐੱਸ. ਐਕਟ ਤਹਿਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਨਾਨਕ ਸਿੰਘ ਸਾਥੀ ਕਰਮਚਾਰੀਆਂ ਨਾਲ ਬਹਾਦਰਪੁਰ ਗੇਟ ਪੰਚ ਪਿੱਪਲੀ ਮੰਦਿਰ ਤੋਂ ਹੁੰਦੇ ਹੋਏ ਸੁੱਕੀ ਚੋਈ ਨਾਰਾਇਣ ਨਗਰ ਵੱਲ ਜਾ ਰਹੇ ਸਨ। ਜਦੋਂ ਪੁਲਸ ਪਾਰਟੀ ਮੁਹੱਲਾ ਨਾਰਾਇਣ ਨਗਰ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਇਕ ਔਰਤ ਹੱਥ ’ਚ ਇਕ ਲਿਫ਼ਾਫ਼ਾ ਫੜ ਕੇ ਪੈਦਲ ਆਉਂਦੀ ਵਿਖਾਈ ਦਿੱਤੀ। ਉਕਤ ਪੁਲਸ ਪਾਰਟੀ ਨੂੰ ਵੇਖ ਕੇ ਮੌਕੇ ਤੋਂ ਭੱਜਣ ਲੱਗੀ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ-ਪਤਾ ਪੁੱਛਣ ’ਤੇ ਉਸ ਨੇ ਆਪਣਾ ਨਾਮ ਨੀਨਾ ਪਤਨੀ ਜਗਦੇਵ ਸਿੰਘ (ਨਿਵਾਸੀ ਮੋਹੱਲਾ ਨਾਰਾਇਣ ਨਗਰ, ਥਾਣਾ ਸਿਟੀ) ਦੱਸਿਆ। ਜਿਸ ਦੀ ਤਲਾਸ਼ੀ ਡੀ. ਐੱਸ. ਪੀ. ਸਿਟੀ ਦੀ ਹਾਜ਼ਰੀ ’ਚ ਮਹਿਲਾ ਸਿਪਾਹੀ ਰੀਮਾ ਕੋਲੋਂ ਕਰਵਾਈ ਗਈ, ਜਿਸ ਨੇ ਲਿਫ਼ਾਫ਼ੇ ’ਚੋਂ 430 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਮਸ਼ਹੂਰ ਕੈਫੇ 'ਤੇ ਪੁਲਸ ਨੇ ਕੀਤੀ ਵੱਡੀ ਕਾਰਵਾਈ
ਪੁੱਛਗਿੱਛ ਦੌਰਾਨ ਨੀਨਾ ਨੇ ਦੱਸਿਆ ਕਿ ਇਹ ਹੈਰੋਇਨ ਉਸ ਨੇ ਵੰਦਨਾ ਪਤਨੀ ਵੀਰ ਪ੍ਰਤਾਪ (ਨਿਵਾਸੀ ਗਲੀ ਨੰਬਰ 4, ਨਾਰਾਇਣ ਨਗਰ) ਕੋਲੋਂ ਲਈ ਹੈ। ਨੀਨਾ ਦੇ ਦੱਸਣ ’ਤੇ ਹੀ ਮਾਮਲੇ ’ਚ ਵਰੁਣ ਕੁਮਰਾ ਅਤੇ ਕਰਿਸ਼ਮਾ ਕੁਮਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਚਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਸਦਰ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਬਲਵੀਰ ਸਿੰਘ ਸਾਥੀ ਕਰਮਚਾਰੀਆਂ ਨਾਲ ਬਜਵਾੜਾ ਭੱਠੇ ’ਤੇ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋ ਨੌਜਵਾਨ, ਜੋਕਿ ਨਸ਼ੇ ਦੀ ਹਾਲਤ ’ਚ ਸ਼ਮਸ਼ਾਨ ਘਾਟ ਬਜਵਾੜਾ ਨੇੜੇ ਘੁੰਮ ਰਹੇ ਹਨ।
ਇਹ ਵੀ ਪੜ੍ਹੋ: ਅਚਾਨਕ ਪੰਜਾਬ ਦੇ ਇਸ ਪਿੰਡ 'ਚ ਪਈਆਂ ਭਾਜੜਾਂ! ਰਾਤ ਨੂੰ ਘਰਾਂ 'ਚੋਂ ਬਾਹਰ ਨਿਕਲਣ ਤੋਂ ਡਰਨ ਲੱਗੇ ਲੋਕ
ਇਸ ’ਤੇ ਉਨ੍ਹਾਂ ਸਾਥੀ ਕਰਮਚਾਰੀਆਂ ਨਾਲ ਦੱਸੇ ਗਏ ਅਸਥਾਨ ’ਤੇ ਜਾ ਕੇ ਦੇਖਿਆ ਤਾਂ ਦੋ ਨੌਜਵਾਨ ਨਸ਼ੇ ਦੀ ਹਾਲਤ ’ਚ ਘੁੰਮਦੇ ਦਿਖਾਈ ਦਿੱਤੇ। ਕਾਬੂ ਕਰ ਕੇ ਨਾਮ-ਪਤਾ ਪੁੱਛਣ ’ਤੇ ਇਕ ਨੇ ਆਪਣਾ ਨਾਮ ਸੋਨੂ ਪੁੱਤਰ ਪੁਸ਼ਪੇਂਦਰ ਕੁਮਾਰ (ਨਿਵਾਸੀ ਨੰਗਲ ਸ਼ਹੀਦਾਂ) ਅਤੇ ਦੂਜੇ ਨੇ ਪ੍ਰਦੀਪ ਕੁਮਾਰ ਪੁੱਤਰ ਸੁਰਿੰਦਰ ਪਾਲ (ਨਿਵਾਸੀ ਆਨੰਦਗੜ੍ਹ) ਦੱਸਿਆ। ਸਿਵਲ ਹਸਪਤਾਲ ਤੋਂ ਡੋਪ ਟੈਸਟ ਕਰਵਾਏ ਜਾਣ ’ਤੇ ਰਿਪੋਰਟ ਪਾਜ਼ੇਟਿਵ ਆਉਣ ’ਤੇ ਪੁਲਸ ਨੇ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਚਰਨਜੀਤ ਚੰਨੀ ਭਲਕੇ ਸ਼ੁਰੂ ਕਰਨਗੇ ਸਾਈਕਲ ਯਾਤਰਾ, ਸਚਿਨ ਪਾਇਲਟ ਯਾਤਰਾ ਨੂੰ ਵਿਖਾਉਣਗੇ ਹਰੀ ਝੰਡੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਚਾਨਕ ਪੰਜਾਬ ਦੇ ਇਸ ਪਿੰਡ 'ਚ ਪਈਆਂ ਭਾਜੜਾਂ! ਰਾਤ ਨੂੰ ਘਰਾਂ 'ਚੋਂ ਬਾਹਰ ਨਿਕਲਣ ਤੋਂ ਡਰਨ ਲੱਗੇ ਲੋਕ
NEXT STORY