ਹਾਜੀਪੁਰ (ਜੋਸ਼ੀ)- ਵਿਧਾਨ ਸਭਾ ਹਲਕਾ ਦਸੂਹਾ ਦੇ ਅਧੀਨ ਆਉਂਦੇ ਪਿੰਡ ਚੱਕਫਾਲਾ (ਸਲੋੜਾਂ) ਵਿੱਚ ਬੀਤੀ ਰਾਤ ਤੇਂਦੂਆ ਵੇਖੇ ਜਾਣ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਅਤੇ ਡਰ ਦਾ ਮਾਹੌਲ ਬਣ ਗਿਆ ਹੈ। ਰਿਹਾਇਸ਼ੀ ਇਲਾਕੇ 'ਚ ਜੰਗਲੀ ਜਾਨਵਰ ਦੀ ਇਸ ਆਵਾਜਾਈ ਨੇ ਪਿੰਡ ਵਾਸੀਆਂ ਦੀ ਨੀਂਦ ਉਡਾ ਦਿੱਤੀ ਹੈ। ਪਿੰਡ ਦੇ ਨਿਵਾਸੀ ਸਤਨਾਮ ਸਿੰਘ ਸਾਬੀ ਪੁੱਤਰ ਸੰਤੋਖ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਤੇਂਦੂਆ ਪਿਛਲੇ ਕੁਝ ਹੀ ਦਿਨਾਂ ਦੇ ਅੰਦਰ ਇਲਾਕੇ 'ਚ ਘੁੰਮਦਿਆਂ ਕਰੀਬ 4 ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ।
ਇਹ ਵੀ ਪੜ੍ਹੋ: ਚਰਨਜੀਤ ਚੰਨੀ ਭਲਕੇ ਸ਼ੁਰੂ ਕਰਨਗੇ ਸਾਈਕਲ ਯਾਤਰਾ, ਸਚਿਨ ਪਾਇਲਟ ਯਾਤਰਾ ਨੂੰ ਵਿਖਾਉਣਗੇ ਹਰੀ ਝੰਡੀ
ਬੀਤੀ ਰਾਤ ਵੀ ਇਸ ਨੂੰ ਪਿੰਡ ਨੇੜੇ ਘੁੰਮਦੇ ਹੋਏ ਵੇਖਿਆ ਗਿਆ, ਜਿਸ ਤੋਂ ਬਾਅਦ ਤੋਂ ਲੋਕਾਂ 'ਚ ਆਉਣ-ਜਾਣ ਨੂੰ ਲੈ ਕੇ ਡਰ ਬਣਿਆ ਹੋਇਆ ਹੈ। ਪਿੰਡ ਵਾਸੀ ਹੁਣ ਰਾਤ ਦੇ ਸਮੇਂ ਇਕੱਲੇ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ। ਇਲਾਕੇ ਦੇ ਪਤਵੰਤੇ ਲੋਕਾਂ ਅਤੇ ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਅਤੇ ਸੂਬੇ ਦੇ ਜੰਗਲਾਤ ਮੰਤਰੀ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਰਿਹਾਇਸ਼ੀ ਇਲਾਕੇ ਵਿੱਚ ਸਰਗਰਮ ਇਸ ਚੀਤੇ ਤੋਂ ਛੁਟਕਾਰਾ ਦਿਵਾਉਣ ਲਈ ਤੁਰੰਤ ਸਖ਼ਤ ਕਦਮ ਚੁੱਕੇ ਜਾਣ। ਲੋਕਾਂ ਨੇ ਪ੍ਰਸ਼ਾਸਨ ਕੋਲੋਂ ਇਲਾਕੇ ਵਿੱਚ ਜੰਗਲਾਤ ਵਿਭਾਗ ਦੀ ਟੀਮ ਤਾਇਨਾਤ ਕਰਨ, ਗਸ਼ਤ ਵਧਾਉਣ ਅਤੇ ਉਚਿਤ ਥਾਵਾਂ 'ਤੇ ਪਿੰਜਰੇ ਲਗਾ ਕੇ ਤੇਂਦੂਏ ਨੂੰ ਸੁਰੱਖਿਅਤ ਫੜਨ ਦੀ ਗੁਹਾਰ ਲਗਾਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਮਸ਼ਹੂਰ ਕੈਫੇ 'ਤੇ ਪੁਲਸ ਨੇ ਕੀਤੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚਰਨਜੀਤ ਚੰਨੀ ਭਲਕੇ ਸ਼ੁਰੂ ਕਰਨਗੇ ਸਾਈਕਲ ਯਾਤਰਾ, ਸਚਿਨ ਪਾਇਲਟ ਯਾਤਰਾ ਨੂੰ ਵਿਖਾਉਣਗੇ ਹਰੀ ਝੰਡੀ
NEXT STORY