ਜਲੰਧਰ (ਖੁਰਾਣਾ)— ਜਲੰਧਰ ਸਮਾਰਟ ਸਿਟੀ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਬੀਤੇ ਦਿਨ ਚੰਡੀਗੜ੍ਹ 'ਚ ਇਕ ਉੱਚ ਪੱਧਰੀ ਮੀਟਿੰਗ ਪ੍ਰਿੰਸੀਪਲ ਸੈਕਟਰੀ ਵੇਣੂ ਪ੍ਰਸਾਦ ਦੀ ਪ੍ਰਧਾਨਗੀ 'ਚ ਹੋਈ। ਜਿਸ 'ਚ ਮੇਅਰ ਜਗਦੀਸ਼ ਰਾਜਾ, ਸੀ. ਈ. ਓ. ਦੀਪਰਵ ਲਾਕੜਾ, ਅਜੇ ਸ਼ਰਮਾ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਜਲੰਧਰ 'ਚ ਸਮਾਰਟ ਸਿਟੀ ਦੇ ਕੰਮਾਂ ਦੀ ਹੌਲੀ ਰਫਤਾਰ 'ਤੇ ਚਿੰਤਾ ਪ੍ਰਗਟ ਕੀਤੀ ਗਈ। ਜ਼ਿਕਰਯੋਗ ਹੈ ਕਿ ਜਲੰਧਰ ਨੂੰ ਸਮਾਰਟ ਬਣਾਉਣ ਲਈ ਕੇਂਦਰ ਸਰਕਾਰ ਨੇ 956.43 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਸੀ ਅਤੇ ਪਹਿਲੇ ਪੜਾਅ 'ਚ ਜਲੰਧਰ ਨੂੰ 25 ਕਰੋੜ ਰੁਪਏ ਪ੍ਰਾਪਤ ਹੋਏ ਸਨ। ਇਸ ਦੇ ਬਾਵਜੂਦ ਅਜੇ ਤਕ ਜਲੰਧਰ 'ਚ ਸਿਰਫ 84 ਲੱਖ ਰੁਪਏ ਦੇ ਕੰਮ ਹੀ ਸਿਰੇ ਚੜ੍ਹੇ ਹਨ।
ਕੁਲ ਮਨਜ਼ੂਰ ਰਾਸ਼ੀ 'ਚ ਅਲਾਟ ਕੰਮ ਦਾ ਬਿਓਰਾ
ਕੰਮ ਪੂਰੇ ਹੋਏ 84 ਲੱਖ ਰੁਪਏ ਦੇ
ਕੰਮ ਅਲਾਟ ਹੋਏ 62.40 ਕਰੋੜ ਦੇ
ਟੈਂਡਰ ਹੋਏ 123.27 ਕਰੋੜ ਰੁਪਏ ਦੇ
ਕੰਮ ਪਾਸ, ਟੈਂਡਰ ਅਜੇ ਲੱਗਣੇ ਹਨ 153.99 ਕਰੋੜ ਦੇ
ਡੀ. ਪੀ. ਆਰ. ਲਈ ਇਜਾਜ਼ਤ ਦੇ ਇੰਤਜ਼ਾਰ 'ਚ ਹਨ 269.94 ਕਰੋੜ
ਡੀ. ਪੀ. ਆਰ. ਅਜੇ ਬਣ ਰਹੀ 80.49 ਕਰੋੜ ਦੀ
ਪੀ. ਪੀ. ਪੀ. ਪ੍ਰਾਜੈਕਟ 265.50 ਕਰੋੜ ਰੁਪਏ ਦਾ
ਜਲਦੀ ਟੈਂਡਰ ਲਾਉਣ ਦੇ ਨਿਰਦੇਸ਼
ਚੰਡੀਗੜ੍ਹ 'ਚ ਹੋਈ ਬੈਠਕ ਦੌਰਾਨ ਨਿਰਦੇਸ਼ ਦਿੱਤੇ ਗਏ ਕਿ ਜਲੰਧਰ 'ਚ 4 ਵੱਡੇ ਪ੍ਰਾਜੈਕਟਾਂ ਦੇ ਜਲਦੀ ਟੈਂਡਰ ਲਾਏ ਜਾਣ
ਬਾਇਓ ਮਾਈਨਿੰਗ ਪ੍ਰਾਜੈਕਟ 70 ਕਰੋੜ ਰੁਪਏ
ਐੱਲ. ਈ. ਡੀ. ਪ੍ਰਾਜੈਕਟ 49 ਕਰੋੜ ਰੁਪਏ
ਸਮਾਰਟ ਰੋਡ ਪ੍ਰਾਜੈਕਟ 39 ਕਰੋੜ ਰੁਪਏ
ਸਟਾਰਮ ਵਾਟਰ ਸੀਵਰ ਪ੍ਰਾਜੈਕਟ 20 ਕਰੋੜ ਰੁਪਏ
ਸਮਾਰਟ ਸਿਟੀ ਦਾ ਦੂਜਾ ਪੜਾਅ ਸ਼ੁਰੂ ਕਰਨ ਦੀ ਤਿਆਰੀ
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪਹਿਲੇ ਕਾਰਜਕਾਲ 'ਚ 2015 ਨੂੰ ਸਮਾਰਟ ਸਿਟੀ ਮਿਸ਼ਨ ਦਾ ਐਲਾਨ ਕਰਕੇ ਦੇਸ਼ ਦੇ 100 ਸ਼ਹਿਰਾਂ ਨੂੰ ਚੁਣਿਆ ਸੀ, ਜਿਨ੍ਹਾਂ 'ਚ ਕੰਮ ਤਾਂ ਚੱਲ ਰਿਹਾ ਹੈ ਪਰ ਕਈ ਸੂਬਿਆਂ 'ਚ ਇਸ ਦੀ ਰਫਤਾਰ ਕਾਫੀ ਹੌਲੀ ਹੈ। ਹੁਣ ਕੇਂਦਰ ਨੇ 2020 'ਚ ਸਮਾਰਟ ਸਿਟੀ ਮਿਸ਼ਨ ਦਾ ਦੂਜਾ ਪੜਾਅ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਜਿਸ 'ਚ ਸਾਰੇ 4000 ਸ਼ਹਿਰਾਂ ਨੂੰ ਸ਼ਾਮਲ ਕਰਨ ਦਾ ਪਲਾਨ ਹੈ।
ਟਾਂਡਾ ਉੜਮੁੜ ਨੇੜੇ ਟਕਰਾਏ ਟਰੱਕ ਤੇ ਟਿੱਪਰ, ਟਰੱਕ ਡਰਾਈਵਰ ਦੀ ਮੌਤ
NEXT STORY