ਜਲੰਧਰ (ਵਰੁਣ)–ਸੰਜੇ ਗਾਂਧੀ ਨਗਰ ਨਜ਼ਦੀਕ ਪੈਦਲ ਜਾ ਰਹੇ ਨੌਜਵਾਨ ਤੋਂ ਮੋਬਾਇਲ ਖੋਹਣ ਵਾਲੇ ਪ੍ਰਵਾਸੀ ਨੂੰ ਫੋਕਲ ਪੁਆਇੰਟ ਚੌਂਕੀ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਤੋਂ ਖੋਹਿਆ ਹੋਇਆ ਮੋਬਾਇਲ ਅਤੇ ਵਾਰਦਾਤ ਵਿਚ ਵਰਤਿਆ ਬਾਈਕ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮੁਰਾਰੀ ਕੁਮਾਰ ਪੁੱਤਰ ਕੈਲਾਸ਼ ਸ਼ਾਹ ਨਿਵਾਸੀ ਰਾਮਬਾਗ ਕਾਲੋਨੀ ਟਰਾਂਸਪੋਰਟ ਨਗਰ ਵਜੋਂ ਹੋਈ ਹੈ। ਚੌਂਕੀ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ 14 ਮਾਰਚ ਨੂੰ ਮੋਹਿਤ ਨਿਵਾਸੀ ਹਰਗੋਬਿੰਦ ਨਗਰ ਆਪਣੀ ਮਾਸੀ ਦੇ ਬੇਟੇ ਨਾਲ ਸੰਜੇ ਗਾਂਧੀ ਨਗਰ ਇਲਾਕੇ ਤੋਂ ਪੈਦਲ ਜਾ ਰਿਹਾ ਸੀ। ਇਸੇ ਦੌਰਾਨ ਉਹ ਫੋਨ ’ਤੇ ਗੱਲਾਂ ਕਰਨ ਲੱਗਾ ਅਤੇ ਪਿੱਛਿਓਂ ਆਇਆ ਬਾਈਕ ਸਵਾਰ ਨੌਜਵਾਨ ਉਸ ਦਾ ਮੋਬਾਇਲ ਖੋਹ ਕੇ ਫ਼ਰਾਰ ਹੋ ਗਿਆ ਸੀ। ਰੌਲਾ ਪਾਉਣ ’ਤੇ ਲੋਕਾਂ ਨੇ ਲੁਟੇਰੇ ਦਾ ਪਿੱਛਾ ਵੀ ਕੀਤਾ ਪਰ ਉਹ ਹੱਥ ਨਹੀਂ ਆਇਆ। ਲੋਕਾਂ ਨੇ ਲੁਟੇਰੇ ਦੇ ਬਾਈਕ ਦਾ ਨੰਬਰ ਨੋਟ ਕਰ ਲਿਆ ਸੀ।
ਇਹ ਵੀ ਪੜ੍ਹੋ : ਪੰਜਾਬੀ ਦੌੜਾਕ ਦੀ ਚਾਰੇ ਪਾਸੇ ਚਰਚਾ, ਮਾਈਨਸ 7 ਡਿਗਰੀ 'ਚ ਬਰਫ਼ੀਲੀ ਸੜਕ ’ਤੇ ਲਾਈ 21.1 ਕਿਲੋਮੀਟਰ ਦੌੜ
ਮੋਹਿਤ ਨੇ ਇਸ ਬਾਰੇ ਥਾਣਾ ਨੰਬਰ 8 ਵਿਚ ਸ਼ਿਕਾਇਤ ਦਿੱਤੀ ਤਾਂ ਬਾਈਕ ਦੇ ਨੰਬਰ ਤੋਂ ਜਾਂਚ ਸ਼ੁਰੂ ਕਰਨ ਤੋਂ ਬਾਅਦ ਪੁਲਸ ਨੇ ਫੋਕਲ ਪੁਆਇੰਟ ਚੌਂਕ ਵਿਚ ਟਰੈਪ ਲਾ ਕੇ ਮੁਲਜ਼ਮ ਮੁਰਾਰੀ ਨੂੰ ਬਾਈਕ ਸਮੇਤ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਲੁੱਟਿਆ ਮੋਬਾਇਲ ਵੇਚਣ ਲਈ ਜਾ ਰਿਹਾ ਸੀ। ਇੰਚਾਰਜ ਨਰਿੰਦਰ ਮੋਹਨ ਦਾ ਕਹਿਣਾ ਹੈ ਕਿ ਰਿਮਾਂਡ ’ਤੇ ਲੈ ਕੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸਨੇ ਕਿਥੇ-ਕਿਥੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਚੀਫ਼ ਵਰਿੰਦਰ ਕੁਮਾਰ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਡਰਾਈਵਿੰਗ ਲਾਇਸੈਂਸ ਤੇ ਆਰ. ਸੀ. ਦੀ ਹਾਰਡ ਕਾਪੀ ਨਾ ਮਿਲਣ ਕਾਰਨ ਲੋਕ ਪਰੇਸ਼ਾਨ
NEXT STORY