ਜਲੰਧਰ (ਸੋਨੂੰ)- ਅਕਾਲੀ-ਭਾਜਪਾ ਦੇ ਗਠਜੋੜ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਦੇ ਘਰ ਪਹੁੰਚੇ। ਇਸ ਦੌਰਾਨ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਸਮੇਤ ਕਈ ਵਰਕਰ ਮੌਕੇ 'ਤੇ ਮੌਜੂਦ ਰਹੇ। ਸੁਖਬੀਰ ਬਾਦਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਕਰ ਰਹੇ ਹਨ ਅਤੇ ਨਿਯਮਿਤ ਤੌਰ 'ਤੇ ਪਾਰਟੀ ਵਰਕਰਾਂ ਅਤੇ ਆਗੂਆਂ ਦੇ ਘਰਾਂ ਦਾ ਦੌਰਾ ਕਰ ਰਹੇ ਹਨ।
ਇਹ ਵੀ ਪੜ੍ਹੋ: ਗੁਰਪੁਰਬ ਮੌਕੇ ਦੇਰ ਰਾਤ ਤਕ ਸਟੰਟਬਾਜ਼ੀ ਦਾ ਜਲਵਾ! ਵੀਡੀਓ ਵਾਇਰਲ, ਨਗਰ ਕੀਰਤਨ ਦੌਰਾਨ ਵੀ ਹੁੱਲੜਬਾਜ਼ੀ

ਮੀਟਿੰਗ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਅੱਜ ਲੀਡਰਸ਼ਿਪ ਨਾਲ ਗੱਲਬਾਤ ਕਰਨ ਲਈ ਜਲੰਧਰ ਆਏ ਹਨ। ਅਕਾਲੀ-ਭਾਜਪਾ ਦੇ ਗਠਜੋੜ 'ਤੇ ਬੋਲਦੇ ਉਨ੍ਹਾਂ ਕਿਹਾ ਕਿ ਗਠਜੋੜ ਲੋਕਾਂ ਅਤੇ ਵਰਕਰਾਂ ਦੀ ਅਰਦਾਸ ਹੈ, ਜੋਕਿ ਪੂਰੀ ਹੋਈ ਹੈ। ਅਕਾਲੀ-ਭਾਜਪਾ ਗਠਜੋੜ ਵਿਰੋਧੀ ਤਾਕਤਾਂ ਦੇ ਵਿਰੁੱਧ ਹੈ। ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਮੋਗਾ ਵਿਚ ਕੀਤੀ ਜਾ ਰਹੀ ਖ਼ੁਸ਼ਹਾਲ ਰੈਲੀ 'ਤੇ ਵੀ ਤੰਜ ਕੱਸੇ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਕਾਰੋਬਾਰੀ ਲੱਕੀ ਠਾਕੁਰ ਦੇ ਕਤਲ ਮਾਮਲੇ 3 ਮੁਲਜ਼ਮ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਰਪੁਰਬ ਮੌਕੇ ਦੇਰ ਰਾਤ ਤਕ ਸਟੰਟਬਾਜ਼ੀ ਦਾ ਜਲਵਾ! ਵੀਡੀਓ ਵਾਇਰਲ, ਨਗਰ ਕੀਰਤਨ ਦੌਰਾਨ ਵੀ ਹੁੱਲੜਬਾਜ਼ੀ
NEXT STORY