ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)-ਅੱਧੀ ਰਾਤ ਨੂੰ ਬੈਂਕ ਦਾ ਸ਼ਟਰ ਤੋੜ ਕੇ ਚੋਰਾਂ ਵੱਲੋਂ ਅੰਦਰ ਦਾਖ਼ਲ ਹੋ ਕੇ ਰਿਕਾਰਡ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਪਿੰਡ ਨੱਥੂਪੁਰ ਵਿਖੇ ਪੰਜਾਬ ਗ੍ਰਾਮੀਣ ਬੈਂਕ ਦੀ ਬ੍ਰਾਂਚ ਨੂੰ ਇਕ ਵਿਅਕਤੀ ਅਤੇ ਔਰਤ ਨੇ ਨਿਸ਼ਾਨਾ ਬਣਾਇਆ। ਹਾਲਾਂਕਿ ਉਹ ਜ਼ਿਆਦਾ ਨੁਕਸਾਨ ਕਰਨ ਵਿਚ ਅਸਫ਼ਲ ਰਹੇ। ਅੱਜ ਸਵੇਰੇ ਚੋਰੀ ਬਾਰੇ ਪਤਾ ਚੱਲਣ 'ਤੇ ਬ੍ਰਾਂਚ ਮੈਨੇਜਰ ਕੁਲਵਿੰਦਰ ਕੌਰ ਨੇ ਇਸ ਦੀ ਸੂਚਨਾ ਟਾਂਡਾ ਪੁਲਸ ਨੂੰ ਦਿੱਤੀ ਅਤੇ ਨੁਕਸਾਨ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਅਹਿਮ! ਬਦਲੇਗਾ ਮੌਸਮ ਤੇ ਪਵੇਗਾ ਮੀਂਹ, ਵਿਭਾਗ ਵੱਲੋਂ 18 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ

ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ਼ ਵਿਚ ਵਿਖਾਈ ਦਿੰਦੇ ਦੋ ਚੋਰ ਸ਼ਟਰ ਦਾ ਤਾਲਾ, ਸ਼ਟਰ ਅਤੇ ਗਰਿੱਲ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਬੈਂਕ ਵਿਚ ਦਸਤਾਵੇਜ਼ਾਂ ਦੀ ਫਰੋਲਾ ਫਰਾਲੀ ਕੀਤੀ। ਬੈਂਕ ਵਿਚ ਦਾਖ਼ਲ ਹੋਏ ਇਸ ਮਰਦ ਅਤੇ ਔਰਤ ਵੱਲੋਂ ਕੋਈ ਵੱਡਾ ਨੁਕਸਾਨ ਕਰਨ ਅਤੇ ਸੇਫ ਨੂੰ ਨੁਕਸਾਨ ਨਾ ਪਹੁੰਚਾਏ ਜਾਣ ਅਤੇ ਮਹਿਜ ਦਸਤਾਵੇਜ਼ਾਂ ਨੂੰ ਫਰੋਲਿਆ। ਰਿਕਾਰਡ ਨਾਲ ਛੇੜਛਾੜ ਕਰਨ ਨੂੰ ਲੈ ਕੇ ਫਿਲਹਾਲ ਪੁਲਸ ਲਈ ਇਹ ਬੁਝਾਰਤ ਬਣੀ ਹੋਈ ਹੈ ਕਿ ਇੰਨਾਂ ਦੀ ਬੈਂਕ ਵਿਚ ਦਾਖ਼ਲ ਹੋਣ ਪਿੱਛੇ ਕੀ ਮੰਸ਼ਾ ਹੋਵੇਗੀ। ਇਸ ਦੀ ਜਾਂਚ ਕਰਨ ਲਈ ਐੱਸ. ਐੱਚ .ਓ. ਟਾਂਡਾ ਗੁਰਿੰਦਰਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੈਨੇਜਰ ਮੁਤਾਬਕ ਬੈਂਕ ਦੀ ਸੇਫ ਸੁਰੱਖਿਅਤ ਹੈ।

ਇਹ ਵੀ ਪੜ੍ਹੋ: ਜਲੰਧਰ: ਲੱਕੀ ਓਬਰਾਏ ਕਤਲ ਕਾਂਡ 'ਚ ਨਵਾਂ ਮੋੜ! ਇਕ ਹੋਰ ਨਾਂ ਆਇਆ ਸਾਹਮਣੇ, ਖੁੱਲ੍ਹੇ ਵੱਡੇ ਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ ਦੇ ਨਿੱਜੀ ਹੋਟਲ 'ਚ ਹੋਏ ਝਗੜੇ ਦਾ ਮਾਮਲਾ ਗਰਮਾਇਆ! ਪਾਰਟਨਰ ਦੀ ਧੀ ਨੇ ਕੀਤੇ ਅਹਿਮ ਖ਼ੁਲਾਸੇ
NEXT STORY