ਜਲੰਧਰ (ਚੋਪੜਾ)— ਸੰਗਠਨਾਤਮਕ ਚੋਣਾਂ ਸਬੰਧੀ ਬੀਤੇ ਦਿਨ ਜ਼ਿਲਾ ਯੂਥ ਕਾਂਗਰਸ ਸ਼ਹਿਰੀ ਤੋਂ 22 ਅਤੇ ਦਿਹਾਤੀ ਤੋਂ 15 ਨੌਜਵਾਨਾਂ ਨੇ ਵੱਖ-ਵੱਖ ਅਹੁਦਿਆਂ ਦੀ ਚੋਣ ਲੜਨ ਸਬੰਧੀ ਆਪਣੀ ਆਨਲਾਈਨ ਨਾਮਜ਼ਦਗੀ ਭਰੀ। ਇਸ ਸਬੰਧੀ ਜ਼ਿਲਾ ਕਾਂਗਰਸ ਭਵਨ 'ਚ ਯੂਥ ਕਾਂਗਰਸ ਸ਼ਹਿਰੀ ਦੇ ਰਿਟਰਨਿੰਗ ਅਧਿਕਾਰੀ ਮਨੀਸ਼ ਟੈਗੋਰ ਅਤੇ ਜ਼ਿਲਾ ਯੂਥ ਕਾਂਗਰਸ ਦਿਹਾਤੀ ਦੇ ਰਿਟਰਨਿੰਗ ਅਧਿਕਾਰੀ ਪ੍ਰਮੋਦ ਬਿਸ਼ਟ ਕੋਲ ਆਪਣੀ ਦਾਅਵੇਦਾਰੀ ਭਰਨ ਸਬੰਧੀ ਰਸੀਦਾਂ ਅਤੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਨੌਜਵਾਨਾਂ 'ਚ ਹੋੜ ਲੱਗੀ ਰਹੀ। ਜ਼ਿਲਾ ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੇ ਅਹੁਦੇ ਲਈ 4 ਨੌਜਵਾਨਾਂ ਨੇ ਆਪਣੀ ਨਾਮਜ਼ਦਗੀ ਭਰੀ, ਜਦਕਿ ਦਿਹਾਤੀ ਦੇ ਪ੍ਰਧਾਨ ਅਹੁਦੇ ਲਈ 3 ਦਾਅਵੇਦਾਰਾਂ ਦੇ ਨਾਂ ਸਾਹਮਣੇ ਆਏ ਹਨ। ਹੁਣ ਇਨ੍ਹਾਂ ਨੌਜਵਾਨਾਂ ਨੇ ਆਪਣੀ ਉਮਰ ਪ੍ਰਮਾਣ ਪੱਤਰ, ਐਕਟਿਵ ਮੈਂਬਰਸ਼ਿਪ ਸਮੇਤ ਸਾਰੇ ਜ਼ਰੂਰੀ ਦਸਤਾਵੇਜ਼ਾਂ ਦੀ ਸਕਰੂਟਨਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਾਮਜ਼ਦਗੀ ਭਰਨ ਵਾਲੇ ਕਿਸੇ ਵੀ ਨੌਜਵਾਨ ਖਿਲਾਫ ਕਿਸੇ ਐਕਟਿਵ ਮੈਂਬਰ ਵੱਲੋਂ ਕੋਈ ਆਬਜੈਕਸ਼ਨ ਆਵੇਗਾ ਤਾਂ ਉਸ ਦੀ ਵੀ ਜਾਂਚ ਕੀਤੀ ਜਾਵੇਗੀ।
ਡੀ. ਆਰ. ਓ. ਮਨੀਸ਼ ਟੈਗੋਰ ਅਤੇ ਪ੍ਰਮੋਦ ਬਿਸ਼ਟ ਨੇ ਦੱਸਿਆ ਕਿ ਸਕਰੂਟਨਿੰਗ ਦਾ ਕੰਮ ਕੱਲ ਦੁਪਹਿਰ ਤੱਕ ਹੋ ਜਾਵੇਗਾ। ਮਨੀਸ਼ ਨੇ ਦੱਸਿਆ ਕਿ ਵੋਟਾਂ ਵੀ ਆਨਲਾਈਨ ਹੋਣਗੀਆਂ, ਜਿਸ ਸਬੰਧੀ ਜ਼ਿਲਾ ਯੂਥ ਕਾਂਗਰਸ ਸ਼ਹਿਰੀ ਦਾ ਪੋਲਿੰਗ ਸਟੇਸ਼ਨ ਕਾਂਗਰਸ ਭਵਨ 'ਚ ਹੋਵੇਗਾ, ਜਿਸ 'ਚ ਜ਼ਿਲੇ ਨਾਲ ਸਬੰਧਤ ਅਹੁਦੇਦਾਰਾਂ ਸਮੇਤ ਜਲੰਧਰ ਨਾਰਥ, ਸੈਂਟਰਲ, ਵੈਸਟ ਅਤੇ ਕੈਂਟ ਵਿਧਾਨ ਸਭਾ ਹਲਕਾ ਪ੍ਰਧਾਨ ਅਹੁਦੇ ਲਈ ਆਨਲਾਈਨ ਵੋਟਿੰਗ ਕਰਵਾਈ ਜਾਵੇਗੀ। ਡੀ. ਆਰ. ਓ. ਦਿਹਾਤੀ ਪ੍ਰਮੋਦ ਨੇ ਦੱਸਿਆ ਕਿ ਦਿਹਾਤੀ ਪ੍ਰਧਾਨ ਸਮੇਤ ਆਦਮਪੁਰ, ਕਰਤਾਰਪੁਰ, ਸ਼ਾਹਕੋਟ, ਨਕੋਦਰ ਅਤੇ ਫਿਲੌਰ ਹਲਕਿਆਂ ਲਈ ਪੋਲਿੰਗ ਸਟੇਸ਼ਨ ਬਣਾਉਣ ਦੀ ਜਗ੍ਹਾ ਅਜੇ ਤੱਕ ਫਾਈਨਲ ਨਹੀਂ ਹੋਈ ਹੈ। ਇਕ-ਦੋ ਦਿਨਾਂ ਵਿਚ ਇਸ ਸਬੰਧੀ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਚੋਣਾਂ ਸਬੰਧੀ ਆਨਲਾਈਨ ਨਾਮਜ਼ਦਗੀ ਭਰਨ ਦਾ ਕੱਲ ਆਖਰੀ ਸਮਾਂ ਸੀ।
ਜ਼ਿਲਾ ਯੂਥ ਕਾਂਗਰਸ ਸ਼ਹਿਰੀ ਦੇ ਵੱਖ-ਵੱਖ ਅਹੁਦਿਆਂ ਦੇ ਦਾਅਵੇਦਾਰਾਂ ਦੇ ਨਾਂ
ਪ੍ਰਧਾਨ ਦੇ ਅਹੁਦੇ ਲਈ ਅੰਗਦ ਦੱਤਾ, ਪਰਮਜੀਤ ਬੱਲ, ਰਾਜੇਸ਼ ਅਗਨੀਹੋਤਰੀ ਅਤੇ ਸੰਦੀਪ ਖੋਸਲਾ ਨੇ ਆਪਣੀ ਨਾਮਜ਼ਦਗੀ ਭਰੀ ਹੈ, ਜਦਕਿ ਜ਼ਿਲਾ ਜਨਰਲ ਸਕੱਤਰ ਲਈ ਚਰਨਪ੍ਰੀਤ ਸਿੰਘ, ਬੌਬ ਮਲਹੋਤਰਾ, ਜਸਕਰਨਵੀਰ ਸਿੰਘ, ਜੈ ਅਭਿਸ਼ੇਕ, ਰਣਜੀਤ ਸਿੰਘ, ਜਤਿੰਦਰ ਕੁਮਾਰ ਅਤੇ ਚੰਦਨ ਨੇ ਦਾਅਵੇਦਾਰੀ ਕੀਤੀ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਪ੍ਰਧਾਨ ਅਹੁਦੇ ਲਈ ਜਲੰਧਰ ਕੈਂਟ ਤੋਂ ਅਖਿਲ ਭਾਰਤੀ ਸੂਰੀ ਅਤੇ ਰਣਦੀਪ ਸਿੰਘ ਸੰਧੂ, ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤੋਂ ਭਾਰਤ ਭੂਸ਼ਨ ਜੈਰਥ, ਕੁਨਾਲ ਸ਼ਰਮਾ, ਸੰਦੀਪ ਸ਼ਰਮਾ, ਪਾਰੂਲ ਅਰੋੜਾ, ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਤੋਂ ਪ੍ਰਵੀਨ ਕੁਮਾਰ, ਜਗਦੀਪ ਰਾਏ ਅਤੇ ਜਲੰਧਰ ਨਾਰਥ ਵਿਧਾਨ ਸਭਾ ਹਲਕੇ ਤੋਂ ਸੰਨੀ ਕੁਮਾਰ, ਅਮੁਲਿਆ ਯਾਦਵ ਅਤੇ ਆਕਾਸ਼ਪਾਲ ਨੇ ਨਾਮਜ਼ਦਗੀ ਭਰੀ ਹੈ।
ਦਿਹਾਤੀ ਯੂਥ ਕਾਂਗਰਸ 'ਚ ਵੱਖ-ਵੱਖ ਅਹੁਦਿਆਂ ਲਈ ਜਿਨ੍ਹਾਂ ਨੇ ਨਾਮਜ਼ਦਗੀ ਭਰੀ
ਜ਼ਿਲਾ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਹੁਦੇ ਲਈ ਹਨੀ ਜੋਸ਼ੀ, ਮਨਵੀਰ ਸਿੰਘ ਚੀਮਾ ਅਤੇ ਉਰਵਸ਼ੀ ਕੰਡਾ ਨੇ ਆਪਣੀ ਨਾਮਜ਼ਦਗੀ ਭਰੀ ਹੈ, ਜਦਕਿ ਜ਼ਿਲਾ ਜਨਰਲ ਸਕੱਤਰ ਅਹੁਦੇ ਲਈ ਰੋਹਿਤ ਕੁਮਾਰ, ਜਸਕਰਨ ਸਿੰਘ ਅਤੇ ਗੁਰਭੇਜ ਸਿੰਘ ਨੇ ਆਪਣੀ ਦਾਅਵੇਦਾਰੀ ਭਰੀ ਹੈ। ਆਦਮਪੁਰ ਵਿਧਾਨ ਸਭਾ ਹਲਕਾ ਪ੍ਰਧਾਨ ਲਈ ਮੇਹੂਲ ਬਾਂਸਲ, ਪ੍ਰਦੀਪ ਕੁਮਾਰ, ਨਕੋਦਰ ਵਿਧਾਨ ਸਭਾ ਹਲਕੇ ਤੋਂ ਹਰਮਨਰਾਜ ਸਿੰਘ, ਜਤਿਨ ਕੁਮਾਰ, ਗਗਨਦੀਪ ਸਿੰਘ ਅਤੇ ਫਿਲੌਰ ਵਿਧਾਨ ਸਭਾ ਹਲਕੇ ਤੋਂ ਨਵੀਨ ਸ਼ਰਮਾ, ਨਵਤੇਜ ਸਿੰਘ, ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਸਿਰਫ ਦਮਨਪ੍ਰੀਤ ਸਿੰਘ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਸਿਰਫ ਖੁਸ਼ਦੀਪ ਸਿੰਘ ਨੇ ਨਾਮਜ਼ਦਗੀ ਭਰੀ ਹੈ। ਮੁਕਾਬਲੇ ਵਿਚ ਕੋਈ ਦੂਸਰਾ ਉਮੀਦਵਾਰ ਨਾ ਹੋਣ ਕਾਰਣ ਕਰਤਾਰਪੁਰ ਅਤੇ ਸ਼ਾਹਕੋਟ ਹਲਕਾ ਪ੍ਰਧਾਨਾਂ ਦਾ ਬਿਨਾਂ ਕਿਸੇ ਵਿਰੋਧ ਚੁਣਿਆ ਜਾਣਾ ਤੈਅ ਹੈ।
ਕਿਸਾਨਾਂ ਤੋਂ ਲੱਖਾਂ ਰੁਪਏ ਵਸੂਲਣ ਤੋਂ ਬਾਅਦ ਵੀ ਨਹੀਂ ਰੁੱਕ ਰਹੇ ਪਰਾਲੀ ਸਾੜਨ ਦੇ ਕੇਸ
NEXT STORY