ਦਸੂਹਾ (ਝਾਵਰ,ਨਾਗਲਾ)- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸਾਬਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਦਾ ਪਰਿਵਾਰ ਵੱਡੀ ਗਿਣਤੀ ਵਿੱਚ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਿਆ।
ਇਸ ਮੌਕੇ ਉਨ੍ਹਾਂ ਦੇ ਪੁੱਤਰ ਡਾ. ਹਰਸਿਮਰਤ ਸਿੰਘ ਸਾਹੀ ਸਾਬਕਾ ਨਗਰ ਕੋਂਸਲ ਪ੍ਰਧਾਨ ਦਸੂਹਾ ਨੂੰ ਸਿਰੋਪਾਓ ਪਾ ਕੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ, ਲੋਕ ਸਭਾ ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼, ਹਲਕਾ ਇੰਚਾਰਜ ਦਸੂਹਾ ਭਾਜਪਾ ਰਘੂਨਾਥ ਸਿੰਘ ਰਾਣਾ, ਸਾਬਕਾ ਮੰਤਰੀ ਸਾਮ ਸੁੰਦਰ ਅਰੋੜਾ, ਵਿਧਾਇਕ ਜੰਗੀ ਲਾਲ ਮਹਾਜਨ, ਜਿਲਾ ਭਾਜਪਾ ਪ੍ਰਧਾਨ ਅਜੈ ਕੋਸਲ ਸੈਠੂ, ਸਾਬਕਾ ਕੌਂਸਲਰ ਜਸਵੰਤ ਸਿੰਘ ਪੱਪੂ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ।
ਇਹ ਵੀ ਪੜ੍ਹੋ- ਫਰਿੱਜ ਵੇਚਣ ਪਿੱਛੇ ਭਰਾ ਨੇ ਹੀ ਕਰ'ਤਾ ਭਰਾ ਦਾ ਕਤਲ, ਬੈੱਡ 'ਚ ਲਾਸ਼ ਲੁਕਾ ਖ਼ੁਦ ਫ਼ੋਨ ਕਰ ਕਿਹਾ, 'ਆ ਕੇ ਸਾਂਭ ਲਵੋ'
ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਸਾਬਕਾ ਵਿਧਾਇਕ ਬੀਬੀ ਸੁਖਜੀਤ ਸਾਹੀ ਦੇ ਗ੍ਰਹਿ ਵਿਖੇ ਇਕੱਠੇ ਹੋਏ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਅਚਾਨਕ ਬਿਮਾਰ ਹੋਣ ਕਰਕੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਸਨ ਜਿੱਥੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਟੀਮ ਸਮੇਤ ਜਾ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਬੀਬੀ ਸੁਖਜੀਤ ਕੌਰ ਸਾਹੀ ਨੇ ਆਪਣੇ ਪਰਿਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੀ ਖੁਸ਼ੀ ਪ੍ਰਗਟ ਕੀਤੀ।
ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਏ ਡਾ. ਹਰਸਿਮਰਤ ਸਿੰਘ ਸਾਹੀ ਨੇ ਕਿਹਾ ਕਿ ਉਹ ਸਮੁੱਚੇ ਭਾਜਪਾ ਟੀਮ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਬੀ ਸੁਖਜੀਤ ਸਾਹੀ ਦਾ ਪਰਿਵਾਰ ਤੇ ਉਨ੍ਹਾਂ ਦੇ ਸਮਰਥਕਾਂ ਦਾ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਲੋਕਸਭਾ ਹੁਸ਼ਿਆਰਪੁਰ ਵਿੱਚ ਭਾਜਪਾ ਨੂੰ ਬਹੁਤ ਬਲ ਮਿਲਿਆ ਅਤੇ ਭਾਜਪਾ ਹੋਰ ਮਜ਼ਬੂਤ ਹੋਈ ਹੈ।
ਇਹ ਵੀ ਪੜ੍ਹੋ- ਕਲਯੁਗੀ ਪੁੱਤ ਦਾ ਕਾਰਾ, ਬਿਨਾਂ ਪੁੱਛੇ ਇਨਵਰਟਰ ਲਿਆਉਣ 'ਤੇ ਮਾਂ ਦਾ ਇੱਟ ਮਾਰ ਕੇ ਕਰ'ਤਾ ਕਤਲ
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੂੰ ਭਰਵਾਂ ਹੁੰਗਾਰਾ ਮਿੱਲ ਰਿਹਾ ਹੈ ਜਦੋ ਕਿ ਭਾਰੀ ਇਕੱਠ ਇਹ ਦੱਸਦਾ ਹੈ ਕਿ ਭਾਜਪਾ ਦੇ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੂੰ ਜਿਤਾ ਕੇ ਭਾਜਪਾ ਦੇ ਹੱਥ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਭਾਜਪਾ ਸਾਰੇ ਧਰਮਾਂ ਦਾ ਆਦਰ ਸਤਿਕਾਰ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਬੀ ਸਾਹੀ ਦੀ ਘਰ ਵਾਪਸੀ ਹੋਈ ਹੈ ਕਿਉਕਿ ਉਨ੍ਹਾਂ ਦੇ ਪਤੀ ਸਵਰਗੀ ਅਮਰਜੀਤ ਸਿੰਘ ਸਾਹੀ ਭਾਜਪਾ ਦੇ ਵਿਧਾਇਕ ਬਣੇ ਸਨ ਅਤੇ ਉਨ੍ਹਾਂ ਤੋ ਬਾਅਦ ਬੀਬੀ ਸਾਹੀ ਵੀ ਭਾਜਪਾ ਦੇ ਵਿਧਾਇਕ ਵਜੋਂ ਚੁਣੇ ਗਏ ਸਨ।
ਇਸ ਦੌਰਾਨ ਸਾਬਕਾ ਵਿਧਾਇਕ ਵਰਿਆਮ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋਏ ਜਿਸ ਦਾ ਵੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਸਵਾਗਤ ਕੀਤਾ ਤੇ ਸਨਮਾਨਿਤ ਵੀ ਕੀਤਾ। ਸਾਬਕਾ ਵਿਧਾਇਕ ਬੀਬੀ ਮਹਿੰਦਰ ਕੌਰ ਜੋਸ, ਸਾਬਕਾ ਵਿਧਾਇਕ ਸੀਮਾ ਦੇਵੀ, ਅੰਕਿਤ ਰਾਣਾ, ਰਿੰਪਾ ਸ਼ਰਮਾ, ਸੰਦੀਪ ਮਿਨਹਾਸ, ਰਜਨੀ ਕੋਸ਼ਲ, ਸੀਮਾ ਤਲਵਾੜਾ, ਸ਼ਿਵਪਾਲ, ਖੁਸ਼ਵੰਤ ਸਿੰਘ ਚੀਮਾ ਛਾਂਗਲਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਸਮਰਥਕ ਮੌਜੂਦ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲੀ ਰਾਤ ਵਿਆਹ ਟੁੱਟਣ ਮਗਰੋਂ ਬੁਆਏਫ੍ਰੈਂਡ ਨੇ ਵੀ ਨਹੀਂ ਦਿੱਤਾ ਸਾਥ, ਨਿਰਾਸ਼ ਹੋ ਕੁੜੀ ਨੇ ਨਿਗਲਿਆ ਜ਼ਹਿਰ
NEXT STORY