ਚੰਡੀਗੜ੍ਹ- ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੈਟਰਨਰੀ ਇੰਸਪੈਕਟਰ ਭਰਤੀ 2022 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇਸ ਭਰਤੀ ਮੁਹਿੰਮ ਦੇ ਮਾਧਿਅਮ ਨਾਲ ਕੁੱਲ 60 ਅਹੁਦੇ ਭਰੇ ਜਾਣਗੇ।
ਮਹੱਤਵਪੂਰਨ ਤਾਰੀਖ਼ਾਂ
ਯੋਗ ਉਮੀਦਵਾਰ 15 ਜਨਵਰੀ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਫ਼ੀਸ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼ 12 ਜਨਵਰੀ 2023 ਹੈ।
ਸਿੱਖਿਆ ਯੋਗਤਾ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਬੋਰਡ ਤੋਂ ਫਿਜ਼ਿਕਸ, ਕੈਮਿਸਟ੍ਰੀ, ਬਾਇਓਲਾਜੀ ਜਾਂ ਮੈਥਸ ਵਿਸ਼ਿਆਂ ਅਤੇ ਇੰਗਲਿਸ਼ ਵਿਸ਼ਿਆਂ ਨਾਲ ਇੰਟਰਮੀਡੀਏਟ (12ਵੀਂ) ਪਾਸ ਹੋਣਾ ਚਾਹੀਦਾ। ਇਸ ਤੋਂ ਇਲਾਵਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 2 ਸਾਲ ਦੀ ਮਿਆਦ ਜਾਂ ਪਸ਼ੂ ਸਿਹਤ ਤਕਨਾਲੋਜੀ ਦਾ ਡਿਪਲੋਮਾ ਕੋਰਸ ਕੀਤਾ ਹੋਵੇ।
ਉਮਰ
ਪੰਜਾਬ 'ਚ ਵੇਟਰਨਰੀ ਇੰਸਪੈਕਟਰ ਅਹੁਦੇ 'ਤੇ ਅਪਲਾਈ ਕਰਨ ਵਾਲੇ ਯੋਗ ਉਮੀਦਵਾਰਾਂ ਦੀ ਉਮਰ ਇਕ ਜਨਵਰੀ 2022 ਨੂੰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ ਤੱਕ ਹੀ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵਾਂਕਰਨ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਮਾਪਦੰਡ ਅਨੁਸਾਰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਪੁਲਸ ’ਚ ਭਰਤੀ ਦਾ ਸੁਨਹਿਰੀ ਮੌਕਾ; ਔਰਤਾਂ ਵੀ ਕਰਨ ਅਪਲਾਈ, ਜਾਣੋ ਤਨਖ਼ਾਹ ਅਤੇ ਉਮਰ ਹੱਦ
NEXT STORY