ਐਂਟਰਟੇਨਮੈਂਟ ਡੈਸਕ - ਪਾਕਿਸਤਾਨ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਫਿਜ਼ਾ ਅਲੀ ਨੇ ਹਾਲ ਹੀ ਵਿਚ ਦੂਜਾ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਅਦਾਕਾਰਾ ਨੇ ਆਪਣੇ ਦੂਜੇ ਵਿਆਹ ਨੂੰ ਲੈ ਕੇ ਕੁੱਝ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ਵਿੱਚ ਇਕ ਪੌਡਸਕਾਸਟ ਦੌਰਾਨ ਫਿਜ਼ਾ ਨੇ ਖੁਲਾਸਾ ਕੀਤਾ ਕਿ ਜਦੋਂ ਦੂਜਾ ਵਿਆਹ ਕਰਵਾ ਕੇ ਪਹਿਲੀ ਵਾਰ ਆਪਣੇ ਸਹੁਰੇ ਘਰ ਪਹੁੰਚੀ, ਤਾਂ ਉੱਥੇ 'ਗ੍ਰਹਿ ਪ੍ਰਵੇਸ਼' ਦੀ ਰਸਮ ਦੌਰਾਨ ਉਸਦੇ ਸਹੁਰੇ ਪਰਿਵਾਰ ਨੇ ਉਸ ਉੱਤੇ ਕਬਰਸਤਾਨ ਤੋਂ ਲਿਆਂਦੇ ਹੋਏ ਫੁੱਲ ਸੁੱਟੇ।
ਇਹ ਵੀ ਪੜ੍ਹੋ : ਤਲਾਕ ਦੀਆਂ ਖ਼ਬਰਾਂ ਵਿਚਾਲੇ ਮੁੜ 'ਇਕੱਠੀ' ਹੋਈ ਬਾਲੀਵੁੱਡ ਦੀ ਮਸ਼ਹੁੂਰ ਜੋੜੀ ! Insta 'ਤੇ ਇਕ ਦੂਜੇ ਨੂੰ ਕੀਤਾ Follow
ਅਦਾਕਾਰਾ ਮੁਤਾਬਕ ਜਦੋਂ ਉਹ ਸਹੁਰਾ ਪਰਿਵਾਰ ਨੂੰ ਮਿਲਣ ਲਈ ਆਪਣੇ ਪਤੀ ਏਜਾਜ਼ ਨਾਲ ਘਰ ਪਹੁੰਚੀ ਤਾਂ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ 'ਤੇ ਫੁੱਲ ਸੁੱਟਣੇ ਸ਼ੁਰੂ ਕਰ ਦਿੱਤੇ। ਉਸ ਸਮੇਂ ਰਾਤ ਦੇ 3 ਵੱਜੇ ਹੋਏ ਸਨ। ਇਹ ਸਭ ਦੇਖ ਕੇ ਅਸੀਂ ਇਹ ਸੋਚਣ ਲੱਗ ਪਏ ਕਿ ਅਸੀਂ ਵਿਆਹ ਬਾਰੇ ਪਰਿਵਾਰ ਨੂੰ ਕੁੱਝ ਸਮਾਂ ਪਹਿਲਾਂ ਹੀ ਦੱਸਿਆ ਸੀ। ਇਨ੍ਹਾਂ ਨੂੰ ਇਹ ਫੁੱਲ ਅੱਧੀ ਰਾਤ ਨੂੰ ਕਿੱਥੋਂ ਮਿਲੇ ਹੋਣਗੇ?
ਇਹ ਵੀ ਪੜ੍ਹੋ: 22 ਸਾਲਾਂ ਤੱਕ ਵਿਵਾਦਾਂ 'ਚ ਰਹਿਣ ਦੇ ਬਾਵਜੂਦ ਅੱਜ ਵੀ ਸੁਪਰਹਿੱਟ ਹੈ ਇਹ ਗਾਣਾ, ਕੀ ਤੁਸੀਂ ਸੁਣਿਆ?

ਇਸ ਦੌਰਾਨ ਉਥੇ ਘਰ ਵਿਚ ਇਕ ਛੋਟਾ ਬੱਚਾ ਸੀ, ਮੈਂ ਉਸ ਨੂੰ ਪੁੱਛਿਆ ਕਿ ਇਹ ਬੇਟਾ ਇਹ ਫੁੱਲ ਕਿੱਥੋਂ ਲੈ ਕੇ ਆਈ ਹੈ ਤੁਹਾਡੀ ਮੰਮੀ? ਉਸ ਬੱਚੇ ਨੇ ਦੱਸਿਆ ਕਿ ਸਾਡੇ ਘਰ ਦੇ ਪਿੱਛੇ ਇਕ ਕਬਰੀਸਤਾਨ ਹੈ। ਅੱਬਾ ਉਥੋਂ ਲੈ ਕੇ ਆਏ ਹਨ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਫਿਰ ਮੈਂ ਏਜ਼ਾਜ ਨੂੰ ਇਸ ਬਾਰੇ ਦੱਸਿਆ।
ਇਹ ਵੀ ਪੜ੍ਹੋ: 'ਮੈਨੂੰ ਇਜਾਜ਼ਤ ਦਿਓ..!'' ਮਸ਼ਹੂਰ ਪੰਜਾਬੀ ਗਾਇਕ ਨੇ ਛੱਡੀ ਗਾਇਕੀ, ਇੰਡਸਟਰੀ ਨੂੰ ਕਿਹਾ ਅਲਵਿਦਾ
ਦੱਸ ਦੇਈਏ ਕਿ ਫਿਜ਼ਾ ਅਲੀ ਦਾ ਪਹਿਲਾ ਵਿਆਹ 2007 ਵਿੱਚ ਫਵਾਦ ਫਾਰੂਕ ਨਾਲ ਹੋਇਆ ਸੀ। ਹਾਲਾਂਕਿ, ਉਨ੍ਹਾਂ ਦਾ 2017 ਵਿੱਚ ਤਲਾਕ ਹੋ ਗਿਆ। ਇਸ ਵਿਆਹ ਤੋਂ ਅਦਾਕਾਰਾ ਦੀ ਇੱਕ ਧੀ ਹੈ, ਜੋ ਉਸਦੇ ਨਾਲ ਰਹਿੰਦੀ ਹੈ।
ਇਹ ਵੀ ਪੜ੍ਹੋ: 'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ ਹਲਚਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੇਮੋ ਡਿਸੂਜ਼ਾ ਦੀ ਫਿਲਮ 'ਚ ਕੰਮ ਕਰਦੇ ਨਜ਼ਰ ਆ ਸਕਦੇ ਹਨ ਵਰੁਣ ਧਵਨ
NEXT STORY