ਐਂਟਰਟੇਨਮੈਂਟ ਡੈਸਕ - 'ਧੁਰੰਦਰ' ਅਤੇ 'ਧੁਰੰਦਰ 2' ਦੀ ਸ਼ਾਨਦਾਰ ਸਫਲਤਾ ਨੇ ਅਦਾਕਾਰਾ ਸਾਰਾ ਅਰਜੁਨ ਨੂੰ ਰਾਤੋ-ਰਾਤ ਸੁਪਰਸਟਾਰ ਬਣਾ ਦਿੱਤਾ ਹੈ। ਸਾਰਾ ਅਰਜੁਨ ਨੇ ਬਾਲ ਕਲਾਕਾਰ ਵਜੋਂ ਆਪਣਾ ਸਫਰ ਸ਼ੁਰੂ ਕੀਤਾ ਸੀ, ਪਰ 'ਧੁਰੰਦਰ' ਫਰੈਂਚਾਇਜ਼ੀ ਨੇ ਉਨ੍ਹਾਂ ਨੂੰ ਅਸਲ ਪਛਾਣ ਦਿਵਾਈ ਹੈ। ਅੱਜ ਉਹ ਇੰਡਸਟਰੀ ਦੀਆਂ ਸਭ ਤੋਂ ਮਸ਼ਹੂਰ ਅਤੇ ਡਿਮਾਂਡ ਵਾਲੀਆਂ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਚੁੱਕੀ ਹੈ।
ਰਿਪੋਰਟਾਂ ਮੁਤਾਬਕ ਬਾਲੀਵੁੱਡ ਤੋਂ ਬਾਅਦ, ਸਾਰਾ ਅਰਜੁਨ ਕਿਸੇ ਦੱਖਣੀ ਭਾਰਤੀ ਫਿਲਮ ਵਿੱਚ ਦਿਖਾਈ ਦੇ ਸਕਦੀ ਹੈ। ਸੂਤਰਾਂ ਮੁਤਾਬਕ ਇਸ ਵਾਰ, ਸਾਰਾ ਅਰਜੁਨ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰ ਧਨੁਸ਼ ਨਾਲ ਕੰਮ ਕਰਦੀ ਨਜ਼ਰ ਆ ਸਕਦੀ ਹੈ ਅਤੇ ਫਿਲਮ ਦਾ ਨਿਰਦੇਸ਼ਨ ਤਮਿਲਰਾਸਨ ਪਚਮੁਥੂ ਕਰਨਗੇ।
ਇੱਕ ਰਿਪੋਰਟ ਦੇ ਅਨੁਸਾਰ, ਰੁਕਮਣੀ ਵਸੰਤ ਨੂੰ ਸ਼ੁਰੂ ਵਿੱਚ ਤਮਿਲਰਾਸਨ ਪਚਮੁਥੂ ਦੀ ਫਿਲਮ ਵਿੱਚ ਮੁੱਖ ਭੂਮਿਕਾ ਲਈ ਵਿਚਾਰਿਆ ਗਿਆ ਸੀ, ਪਰ 'ਧੁਰੰਧਰ 2' ਦੀ ਬੰਪਰ ਸਫਲਤਾ ਤੋਂ ਬਾਅਦ ਮੇਕਰਸ ਹੁਣ ਸਾਰਾ ਅਰਜੁਨ ਨੂੰ ਫਿਲਮ ਵਿੱਚ ਲੈਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਹਾਲਾਂਕਿ, ਅਜੇ ਤੱਕ ਇਸ ਖ਼ਬਰ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਫਿਲਮੀ ਗਲਿਆਰਿਆਂ ਵਿੱਚ ਚਰਚਾਵਾਂ ਤੇਜ਼ ਹਨ।
ਆਯੁਸ਼ਮਾਨ ਖੁਰਾਨਾ ਨੇ ਦਿੱਤੀ ਆਸ਼ਾ ਭੌਂਸਲੇ ਨੂੰ ਸ਼ਰਧਾਂਜਲੀ
NEXT STORY