ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਪਹਿਲੀ ਵਿਸ਼ਵ ਜੰਗ ਦੇ ਜੰਗਬੰਦੀ ਹੋਣ ਦੀ 108ਵੀਂ ਵਰ੍ਹੇਗੰਢ ਮੌਕੇ ਆਸਟ੍ਰੇਲੀਆ ਭਰ ਵਿੱਚ ‘ਰੀਮੈਂਬਰੈਂਸ ਡੇਅ’ ਦੌਰਾਨ ਜੰਗਾਂ ਦੌਰਾਨ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਕੈਨਬਰਾ ਸਥਿਤ ਆਸਟ੍ਰੇਲੀਅਨ ਵਾਰ ਮੈਮੋਰੀਅਲ ਵਿਖੇ ਹੋਏ ਕੌਮੀ ਸਮਾਗਮ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਗਵਰਨਰ ਜਨਰਲ ਸੈਮ ਮੋਸਟਿਨ ਅਤੇ ਕਾਰਜਕਾਰੀ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ 'ਚ ਫੈਲਿਆ ਧੂੰਆਂ, ਕੁਈਨਜ਼ਲੈਂਡ ’ਚ ਐਮਰਜੈਂਸੀ ਲੈਂਡਿੰਗ
11 ਨਵੰਬਰ, 1918 ਨੂੰ ਸਵੇਰੇ 11 ਵਜੇ ਪਹਿਲੀ ਵਿਸ਼ਵ ਜੰਗ ਦੌਰਾਨ ਜੰਗਬੰਦੀ ਲਾਗੂ ਹੋਈ ਸੀ। ਇਸ ਦੀ ਯਾਦ ਵਿੱਚ ਸਵੇਰੇ 11 ਵਜੇ ਦੇਸ਼ ਭਰ ਵਿੱਚ ਇੱਕ ਮਿੰਟ ਦਾ ਮੌਨ ਧਾਰਿਆ ਗਿਆ। ਪਹਿਲੀ ਵਿਸ਼ਵ ਜੰਗ ਦੌਰਾਨ ਲਗਭਗ 60 ਹਜ਼ਾਰ ਆਸਟ੍ਰੇਲੀਅਨ ਸੈਨਿਕ ਸ਼ਹੀਦ ਹੋਏ ਸਨ। ਕੁਈਨਜ਼ਲੈਂਡ ਵਿੱਚ ਵੀ ਯਾਦਗਾਰੀ ਸਮਾਗਮ ਕਰਵਾਏ ਗਏ। ਬ੍ਰਿਸਬੇਨ ਦੇ ਐਨਜ਼ੈਕ ਸਕੁਏਅਰ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ 'ਚ ਫੈਲਿਆ ਧੂੰਆਂ, ਕੁਈਨਜ਼ਲੈਂਡ ’ਚ ਐਮਰਜੈਂਸੀ ਲੈਂਡਿੰਗ
NEXT STORY