ਮੁੰਬਈ (ਬਿਊਰੋ)– ਆਸਿਫ਼ ਦਾ ਸ਼ਾਨਦਾਰ ਸ਼ਾਹਕਾਰ ‘ਮੁਗਲ-ਏ-ਆਜ਼ਮ’ ਪਿਛਲੇ 60 ਸਾਲਾਂ ਤੋਂ ਵੀ ਜ਼ਿਆਦਾ ਸਮਾਂ ਲੱਖਾਂ ਪ੍ਰਸ਼ੰਸਕਾਂ ਦਾ ਮਨ ਮੋਹ ਰਿਹਾ ਹੈ। ਹੁਣ 6 ਏਸ਼ੀਆਈ ਦੇਸ਼ਾਂ ’ਚ 200 ਤੋਂ ਵੱਧ ਸ਼ੋਅ ਚਲਾਉਣ ਤੋਂ ਬਾਅਦ ‘ਮੁਗਲ-ਏ-ਆਜ਼ਮ : ਦਿ ਮਿਊਜ਼ੀਕਲ’ ਉਸੇ ਫ਼ਿਲਮ ਤੋਂ ਪ੍ਰੇਰਿਤ ਮਹਾਕਾਵਿ ਸੰਗੀਤ ਉੱਤਰੀ ਅਮਰੀਕਾ ਵੱਲ ਜਾ ਰਿਹਾ ਹੈ।
ਇਸ ਦਾ 13 ਸ਼ਹਿਰਾਂ ਦਾ ਦੌਰਾ 26 ਮਈ ਨੂੰ ਅਟਲਾਂਟਾ ਤੋਂ ਸ਼ੁਰੂ ਹੋਵੇਗਾ ਤੇ ਫਿਰ ਨਿਊਯਾਰਕ, ਸ਼ਿਕਾਗੋ ਤੇ ਕਈ ਹੋਰ ਸ਼ਹਿਰਾਂ ਵੱਲ ਵਧੇਗਾ। ਇਹ ਬ੍ਰੌਡਵੇ-ਸ਼ੈਲੀ ਦਾ ਨਾਟਕ ਫਿਰੋਜ਼ ਅੱਬਾਸ ਖ਼ਾਨ ਵਲੋਂ ਨਿਰਦੇਸ਼ਿਤ ਹੈ ਤੇ ਸ਼ਾਪੂਰਜੀ ਪਾਲਨਜੀ ਸਮੂਹ ਵਲੋਂ ਨਿਰਮਿਤ ਹੈ।
ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸਾਹਮਣੇ ਆਈਆਂ ਤਸਵੀਰਾਂ
ਇਹ ਉੱਤਰੀ ਅਮਰੀਕਾ ’ਚ ਸਿਨੇਮਾ ਆਨ ਸਟੇਜ ਵਲੋਂ ਪੇਸ਼ ਕੀਤਾ ਜਾਵੇਗਾ। ਨਿਰਦੇਸ਼ਕ ਫਿਰੋਜ਼ ਅੱਬਾਸ ਖ਼ਾਨ ਕਹਿੰਦੇ ਹਨ, ‘‘ਮਹਾਮਾਰੀ ਦੇ ਔਖੇ ਸਮੇਂ ਤੋਂ ਬਾਅਦ ‘ਮੁਗਲ-ਏ-ਆਜ਼ਮ : ਦਿ ਮਿਊਜ਼ੀਕਲ’ ਨੂੰ ਅੰਤਰਰਾਸ਼ਟਰੀ ਦਰਸ਼ਕਾਂ ਤੱਕ ਲਿਜਾਣ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੰਗਣੀ ਤੋਂ ਬਾਅਦ ਰਾਘਵ ਚੱਢਾ ਲਈ ਪਰਿਣੀਤੀ ਨੇ ਕੀਤਾ ਡਾਂਸ, ਕੱਪਲ ਦੀ ਪਿਆਰੀ ਵੀਡੀਓ ਆਈ ਸਾਹਮਣੇ
NEXT STORY