ਮੁੰਬਈ (ਏਜੰਸੀ)- ਮੈਗਾਸਟਾਰ ਅਮਿਤਾਭ ਬੱਚਨ ਨੇ ਸੰਗੀਤ ਸਿੱਖਣ ਅਤੇ ਸੰਗੀਤਕ ਸਾਜ਼ ਵਜਾਉਣ ਦੀ ਆਪਣੀ ਅਧੂਰੀ ਖਵਾਹਿਸ਼ ਬਾਰੇ ਖੁਲਾਸਾ ਕੀਤਾ ਹੈ। ਕਵਿਜ਼ ਰਿਐਲਿਟੀ ਸ਼ੋਅ ਕੌਨ ਬਣੇਗਾ ਕਰੋੜਪਤੀ ਸੀਜ਼ਨ 18 ਦੇ ਇੱਕ ਆਗਾਮੀ ਐਪੀਸੋਡ ਵਿੱਚ, ਮੈਗਾਸਟਾਰ ਨੇ ਮੰਨਿਆ ਕਿ ਉਹ ਅਜੇ ਵੀ ਸੰਗੀਤ ਵਿੱਚ ਡੂੰਘੀ ਦਿਲਚਸਪੀ ਹੋਣ ਦੇ ਬਾਵਜੂਦ ਇਸ ਨੂੰ ਨਾ ਸਿੱਖ ਪਾਉਣ ਕਾਰਨ ਦੁਖੀ ਹਨ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਨੂੰ ਰਾਹਤ, ਕੋਰਟ ਨੇ NDPS ਕੇਸ ’ਚੋਂ ਕੀਤਾ ਬਰੀ
ਇਹ ਖੁਲਾਸਾ ਉਦੋਂ ਹੋਇਆ ਜਦੋਂ ਕੰਟੈਂਟ ਕ੍ਰਿਏਟਰ ਅਤੇ ਪ੍ਰਤੀਯੋਗੀ ਕ੍ਰਿਤਗਿਆ ਨਈਅਰ ਨੇ ਬੱਚਨ ਨੂੰ ਸ਼ੋਅ ਵਿੱਚ ਪ੍ਰਸਿੱਧ ਗੇਮ 'ਦਿਸ ਔਰ ਦੈਟ' ਖੇਡਣ ਲਈ ਬੇਨਤੀ ਕੀਤੀ। ਖੇਡ ਦੌਰਾਨ ਕ੍ਰਿਤਗਿਆ ਨੇ ਬੱਚਨ ਨੂੰ ਪੁੱਛਿਆ ਕਿ ਕੀ ਉਹ ਆਪਣੇ ਅਤੀਤ ਦੇ ਕਿਸੇ ਦਿਨ ਨੂੰ ਦੁਬਾਰਾ ਜਿਊਣਾ ਪਸੰਦ ਕਰਨਗੇ ਜਾਂ ਉਸ ਦਿਨ ਦਾ ਅਨੁਭਵ ਕਰਨਾ ਪਸੰਦ ਕਰਨਗੇ, ਜਿਸ ਨੂੰ ਉਨ੍ਹਾਂ ਨੇ ਕਦੇ ਨਹੀਂ ਜੀਵਿਆ ਪਰ ਹਮੇਸ਼ਾ ਖਵਾਹਿਸ਼ ਰੱਖੀ।
ਇਹ ਵੀ ਪੜ੍ਹੋ: 2 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਮਸ਼ਹੂਰ ਅਦਾਕਾਰ ਆਵੇਗਾ ਬਾਹਰ, ਅਦਾਲਤ ਨੇ ਮਨਜ਼ੂਰ ਕੀਤੀ ਬੇਲ
ਅਮਿਤਾਭ ਬੱਚਨ ਨੇ ਕਿਹਾ, "ਸੱਚ ਕਹਾਂ ਤਾਂ ਮੇਰੇ ਜੀਵਨ ਵਿੱਚ ਇੰਨੀਆਂ ਘਟਨਾਵਾਂ ਵਾਪਰੀਆਂ ਹਨ ਕਿ ਇਹ ਤੈਅ ਕਰਨਾ ਮੁਸ਼ਕਲ ਹੈ ਕਿ ਕਿਹੜਾ ਦਿਨ ਉਹ ਦੁਬਾਰਾ ਜਿਊਣਾ ਚਾਹੁੰਣਗੇ।" ਫਿਰ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੰਗੀਤ ਸਿੱਖਣਾ ਉਨ੍ਹਾਂ ਦੀ ਇੱਕ ਅਧੂਰੀ ਖਵਾਹਿਸ਼ ਸੀ। ਉਨ੍ਹਾਂ ਕਿਹਾ, “ਸੰਗੀਤ ਨਹੀਂ ਸਿਖਿਆ ਹੈ ਅਤੇ ਉਸਦੀ ਬਹੁਤ ਖਵਾਹਿਸ਼ ਸੀ। ਜਦੋਂ ਵੀ ਮੈਂ ਸਿਤਾਰ ਜਾਂ ਪੇਟੀ ਵਜਾਉਣ ਵਾਲਿਆਂ ਜਾਂ ਜੋ ਗਾਇਕ ਹੁੰਦੇ ਹਨ, ਉਨ੍ਹਾਂ ਨੂੰ ਸੁਣਦਾ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ, ਕਿਉਂਕਿ ਖਵਾਹਿਸ਼ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਹ ਕਦੇ ਨਹੀਂ ਸਿੱਖਿਆ।”
ਇਹ ਵੀ ਪੜ੍ਹੋ: 'ਉਹ ਮਮਤਾ ਕੁਲਕਰਨੀ ਤਾਂ ਕਦੋਂ ਦੀ ਮਰ ਗਈ'; ਅਦਾਕਾਰਾ ਨੇ ਆਪਣੇ ਹੀ ਸੁਪਰਹਿੱਟ ਗਾਣੇ 'ਤੇ ਡਾਂਸ ਕਰਨ ਤੋਂ ਕੀਤਾ ਇਨਕਾਰ
ਅਮਿਤਾਭ ਨੇ ਅੱਗੇ ਕਿਹਾ, "ਘਰ ਵਿੱਚ ਮੈਂ ਸੰਗੀਤ ਸਿੱਖਣ ਲਈ ਜਿੰਨੇ ਯੰਤਰ ਹੋਣੇ ਚਾਹੀਦੇ ਹਨ, ਉਹ ਸਭ ਇਕੱਠੇ ਕਰਕੇ ਰੱਖੇ ਹੋਏ ਹਨ। ਉਨ੍ਹਾਂ ਦੇ ਉੱਪਰ ਅਸੀਂ ਫੁੱਲਾਂ ਦੀ ਮਾਲਾ ਚੜ੍ਹਾ ਦਿੰਦੇ ਹਾਂ ਕਿ ਇਕ ਦਿਨ ਆਏਗਾ ਜਦੋਂ ਉਹ ਕੁਝ ਸਿੱਖਣਗੇ।" ਆਪਣੀ ਉਮਰ ਦਾ ਜ਼ਿਕਰ ਕਰਦਿਆਂ ਅਦਾਕਾਰ ਨੇ ਅੱਗੇ ਕਿਹਾ, "ਹੁਣ 84 ਸਾਲ ਦਾ ਹੋ ਗਿਆ ਹਾਂ। ਇੰਨੀ ਉਮਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੁੱਝ ਨਹੀਂ ਆਇਆ, ਜਿਸ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ।"
ਇਹ ਵੀ ਪੜ੍ਹੋੋ: 'ਸਭ ਸੁੱਖ ਸਾਂਦ ਹੈ ਸੱਜਣੋ...'; ਕੈਨੇਡਾ 'ਚ ਫਾਈਰਿੰਗ ਦੀਆਂ ਖਬਰਾਂ ਵਿਚਾਲੇ ਐਮੀ ਵਿਰਕ ਨੇ ਸਾਂਝੀ ਕੀਤੀ ਪਹਿਲੀ ਪੋਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਸ਼ਹੂਰ ਪੰਜਾਬੀ ਗਾਇਕ ਨੂੰ ਰਾਹਤ, ਕੋਰਟ ਨੇ NDPS ਕੇਸ ’ਚੋਂ ਕੀਤਾ ਬਰੀ
NEXT STORY