ਮੁੰਬਈ (ਬਿਊਰੋ)– ਅਨਿਲ ਕਪੂਰ ਦੀ ਸ਼ੈਲੀ ਭਾਵੇਂ ਕੇਂਦਰਿਤ ਨਾ ਹੋਵੇ ਪਰ ਇਹ ਹਾਲੇ ਵੀ ਆਪਣੇ ਆਪ ’ਚ ਹਿੰਮਤ ਹੈ ਕਿ ਹਰ ਗੁਜ਼ਰਦੇ ਦਿਨ ਨਾਲ ਹੋਰ ਵੱਧਦੀ ਜਾ ਰਹੀ ਹੈ। ਉਨ੍ਹਾਂ ਦੇ 67ਵੇਂ ਜਨਮਦਿਨ ’ਤੇ ਅਸੀਂ ਅਨਿਲ ਕਪੂਰ ਦਾ ਜਸ਼ਨ ਮਨਾ ਰਹੇ ਹਾਂ।
ਅਨਿਲ ਕਪੂਰ ਨੂੰ ਅਕਸਰ ਬਾਲੀਵੁੱਡ ਦਾ ‘ਆਈਕਾਨਿਕ ਸਟਾਰ’ ਮੰਨਿਆ ਜਾਂਦਾ ਹੈ। ਕਪੂਰ ਨੇ ਨਾ ਸਿਰਫ਼ ਆਪਣੀ ਅਦਾਕਾਰੀ ਨਾਲ ਅਮਿੱਟ ਛਾਪ ਛੱਡੀ ਹੈ, ਸਗੋਂ ਫੈਸ਼ਨ ਦੇ ਖ਼ੇਤਰ ’ਚ ਵੀ ਇਕ ਟ੍ਰੈਂਡਸੈਟਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ‘ਮੈਨੇ ਪਿਆਰ ਕੀਆ’ ਦੇ ਪੋਸਟਰ ਸ਼ੂਟ ਦੌਰਾਨ ਗਰਭਵਤੀ ਸੀ ਭਾਗਿਆਸ਼੍ਰੀ, ਸਲਮਾਨ ਖ਼ਾਨ ਨੇ ਆਖੀ ਸੀ ਇਹ ਗੱਲ
1980 ਦੇ ਦਹਾਕੇ ’ਚ ਕਪੂਰ ਨੇ ਚਮੜੇ ਦੀਆਂ ਜੈਕਟਾਂ ਤੇ ਰਿਪਡ ਜੀਨਜ਼ ਪੇਸ਼ ਕਰਕੇ ਸਟਾਈਲਿਸ਼ ਦਿੱਖ ਨੂੰ ਪ੍ਰਸਿੱਧ ਕੀਤਾ। ਹੁਣ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੂਕੋਣ ਨਾਲ 25 ਜਨਵਰੀ, 2024 ਨੂੰ ਰਿਲੀਜ਼ ਹੋਣ ਜਾ ਰਹੀ ਸਿਧਾਰਥ ਆਨੰਦ ਦੀ ਮਾਰਫਲਿਕਸ ਪਿਕਚਰਸ ‘ਫਾਈਟਰ’ ’ਚ ਗਰੁੱਪ ਕੈਪਟਨ ਰਾਕੇਸ਼ ਜੈ ਸਿੰਘ ਦੇ ਰੂਪ ’ਚ ਉਨ੍ਹਾਂ ਦੇ ਆਉਣ ਵਾਲੇ ਸਟਾਈਲਿਸ਼ ਲੁੱਕ ਨੂੰ ਦੇਖਣ ਲਈ ਤਿਆਰ ਹੋ ਜਾਓ।
ਫ਼ਿਲਮ ਦੇ ਟੀਜ਼ਰ ’ਚ ਅਨਿਲ ਕਪੂਰ ਦੀ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 67 ਸਾਲ ਦੀ ਉਮਰ ’ਚ ਵੀ ਉਹ ਆਪਣੇ ਤੋਂ ਛੋਟੀ ਉਮਰ ਦੇ ਨੌਜਵਾਨ ਕਲਾਕਾਰਾਂ ਨੂੰ ਮਾਤ ਦਿੰਦੇ ਨਜ਼ਰ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ‘ਡੰਕੀ’ ਰਾਹੀਂ ਪੇਸ਼ ਕੀਤਾ ਅਹਿਮ ਵਿਸ਼ਾ
NEXT STORY