ਮੁੰਬਈ: ਦੇਸ਼ ’ਚ ਰੋਜ਼ਾਨਾ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਜਾ ਰਹੀ ਹੈ। ਰੋਜ਼ ਲੱਖਾਂ ਲੋਕ ਇਸ ਲਾਗ ਦੀ ਚਪੇਟ ’ਚ ਆ ਰਹੇ ਹਨ। ਅਜਿਹੇ ’ਚ ਹੁਣ ਲੋਕਾਂ ਦੀ ਮਦਦ ਲਈ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਅੱਗੇ ਆਏ ਹਨ। ਉਨ੍ਹਾਂ ਨੇ ਲੋਕਾਂ ਲਈ ਫੰਡ ਜੁਟਾਉਣ ਲਈ ਇਕ ਕੈਪੇਂਨ ਸ਼ੁਰੂ ਕੀਤੀ ਹੈ ਜਿਸ ਰਾਹੀਂ ਲੋਕਾਂ ਦੀ ਮਦਦ ਕੀਤੀ ਜਾਵੇਗੀ। ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਅਨੁਸ਼ਕਾ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਜਿਵੇਂ ਕਿ ਸਾਡਾ ਦੇਸ਼ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਸਾਡੇ ਹੈਲਥਕੇਅਰ ਸਿਸਟਮ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਲੋਕਾਂ ਨੂੰ ਦੁਖ਼ੀ ਦੇਖ ਮੇਰਾ ਦਿਲ ਟੁੱਟ ਜਾਂਦਾ ਹੈ ਤਾਂ ਮੈਂ ਅਤੇ ਵਿਰਾਟ ਨੇ ਇਕ ਕੈਪੇਂਨ ਸ਼ੁਰੂ ਕੀਤਾ ਹੈ ਜੋ ਕੋਵਿਡ-19 ਤੋਂ ਜੰਗ ਲਈ ਫੰਡ ਜੁਟਾਉਣ ’ਚ ਮਦਦ ਕਰੇਗਾ। ਅਸੀਂ ਇਕੱਠੇ ਇਸ ਮਹਾਮਾਰੀ ਤੋਂ ਬਾਹਰ ਆ ਜਾਵਾਂਗੇ। ਕ੍ਰਿਪਾ ਕਰਕੇ ਅੱਗੇ ਵਧ ਕੇ ਭਾਰਤ ਅਤੇ ਭਾਰਤੀਆਂ ਨੂੰ ਸਪੋਰਟ ਕਰੋ। ਤੁਹਾਡਾ ਯੋਗਦਾਨ ਇਸ ਮੁਸ਼ਕਿਲ ਸਮੇਂ ’ਚ ਲੋਕਾਂ ਦੀ ਜਾਨ ਬਚਾਉਣ ’ਚ ਮਦਦ ਕਰੇਗਾ’।
ਅਨੁਸ਼ਕਾ ਨੇ ਨਹੀਂ ਮਨਾਇਆ ਜਨਮਦਿਨ
ਅਨੁਸ਼ਕਾ ਨੇ ਆਪਣੇ ਜਨਮਦਿਨ ਵਾਲੇ ਦਿਨ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਕੇ ਸਭ ਨੂੰ ਵਧਾਈਆਂ ਦੇਣ ਲਈ ਸ਼ੁੱਕਰੀਆ ਕੀਤਾ ਸੀ। ਨਾਲ ਹੀ ਕਿਹਾ ਸੀ ਇਸ ਦਰਦ ਭਰੇ ਸਮੇਂ ’ਚ ਮੈਨੂੰ ਆਪਣਾ ਜਨਮਦਿਨ ਮਨਾਉਣਾ ਸਹੀ ਨਹੀਂ ਲੱਗਾ। ਤੁਹਾਡੇ ਮੈਸੇਜਾਂ ਲਈ ਧੰਨਵਾਦ। ਇਸ ਵੀਡੀਓ ’ਚ ਅਨੁਸ਼ਕਾ ਨੇ ਕਿਹਾ ਕਿ ਮੇਰੇ ਕੋਲ ਤੁਹਾਡੇ ਸਾਰਿਆਂ ਲਈ ਖ਼ਾਸ ਮੈਸੇਜ ਹੈ। ਇਸ ਮੁਸ਼ਕਿਲ ਸਮੇਂ ’ਚ ਸਾਨੂੰ ਸਭ ਨੂੰ ਇਕੱਠੇ ਹੋ ਕੇ ਦੇਸ਼ ਦਾ ਸਾਥ ਦੇਣਾ ਚਾਹੀਦਾ। ਜਲਦ ਹੀ ਮੈਂ ਅਤੇ ਵਿਰਾਟ ਇਕੱਠੇ ਆ ਕੇ ਦੇਸ਼ ਨੂੰ ਸਪੋਰਟ ਕਰਨ ਲਈ ਕੁਝ ਲੈ ਕੇ ਆ ਰਹੇ ਹਨ। ਅਸੀਂ ਜਲਦ ਹੀ ਇਸ ਦੀ ਡਿਟੇਲਸ ਸ਼ੇਅਰ ਕਰਾਂਗੇ। ਜਿਸ ਨਾਲ ਤੁਸੀਂ ਵੀ ਇਸ ਛੋਟੀ ਜਿਹੀ ਸ਼ੁਰੂਆਤ ਦਾ ਹਿੱਸਾ ਬਣ ਸਕੋ’।
ਅਨੁਸ਼ਕਾ ਸ਼ਰਮਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਆਖ਼ਿਰੀ ਵਾਰ ਫ਼ਿਲਮ ‘ਜੀਰੋ’ ’ਚ ਅਦਾਕਾਰ ਸ਼ਾਹਰੁਖ ਖ਼ਾਨ ਅਤੇ ਕੈਟਰੀਨਾ ਕੈਫ ਦੇ ਨਾਲ ਨਜ਼ਰ ਆਈ ਸੀ। ਉਸ ਤੋਂ ਬਾਅਦ ਉਸ ਦੀ ਵਾਪਸੀ ਦੀ ਪ੍ਰਸ਼ੰਸਕਾਂ ਨੂੰ ਉਡੀਕ ਹੈ। ਅਨੁਸ਼ਕਾ ਇਨੀਂ ਦਿਨੀਂ ਆਪਣੇ ਪ੍ਰੋਡੈਕਸ਼ਨ ਹਾਊਸ ’ਤੇ ਫੋਕਸ ਕਰ ਰਹੀ ਹੈ। ਉਨ੍ਹਾਂ ਦੀ ਫ਼ਿਲਮ ‘ਕਾਲਾ’ ਜਲਦ ਹੀ ਨੈੱਟਫਿਲਕਸ ’ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਨਾਲ ਇਰਫਾਨ ਖ਼ਾਨ ਦਾ ਪੁੱਤਰ ਬਾਬਿਲ ਬਾਲੀਵੁੱਡ ’ਚ ਕਦਮ ਰੱਖਣ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਅਤੇ ਵਿਰਾਟ ਇਸ ਸਾਲ ਮਾਤਾ-ਪਿਤਾ ਬਣੇ ਸਨ। ਅਨੁਸ਼ਕਾ ਅਤੇ ਵਿਰਾਟ ਦੇ ਘਰ ਧੀ ਨੇ ਜਨਮ ਲਿਆ ਜਿਸ ਨਾ ਵਾਮਿਕਾ ਹੈ।
ਜੌਨ ਅਬ੍ਰਾਹਮ ਨੇ ਪੰਜਾਬ ਪੁਲਸ ਦੀ ਕੀਤੀ ਤਾਰੀਫ਼, ਰਾਈਫਲ ਨਾਲ ਕੁੱਤੇ ਨੂੰ ਗੋਲੀ ਮਾਰਨ ਦਾ ਚੁੱਕਿਆ ਸੀ ਮੁੱਦਾ
NEXT STORY