ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਮਹੀਨੇ ਦੇ ਅਖੀਰ ਵਿੱਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ 2026 ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਇਸ ਟੀਮ ਵਿੱਚ ਚੋਣਕਾਰਾਂ ਨੇ ਲਗਭਗ ਉਹੀ ਖਿਡਾਰੀ ਰੱਖੇ ਹਨ, ਜੋ ਅਗਲੇ ਮਹੀਨੇ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣਗੇ।
ਇਸ ਵਾਰ ਸਕੁਐਡ ਵਿੱਚ ਸਭ ਤੋਂ ਵੱਡਾ ਬਦਲਾਅ ਸ਼੍ਰੇਅੰਕਾ ਪਾਟਿਲ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ ਹੈ, ਜੋ ਗਿੱਟੇ ਦੀ ਸੱਟ ਕਾਰਨ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕੀ। ਉਨ੍ਹਾਂ ਦੀ ਥਾਂ 24 ਸਾਲਾ ਲੈੱਗ ਸਪਿਨ ਆਲਰਾਊਂਡਰ ਪ੍ਰੇਮਾ ਰਾਵਤ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ, ਲਾਰਡਸ ਟੈਸਟ ਵਿੱਚ ਸ਼ਾਨਦਾਰ ਸੈਂਕੜਾ ਲਗਾਉਣ ਵਾਲੀ ਯਾਸਤਿਕਾ ਭਾਟੀਆ ਨੂੰ ਇਕ ਵਾਰ ਫਿਰ ਨਜ਼ਰਅੰਦਾਜ਼ ਕੀਤਾ ਗਿਆ ਹੈ, ਅਤੇ ਉਨ੍ਹਾਂ ਦੀ ਜਗ੍ਹਾ 18 ਸਾਲਾ ਨੌਜਵਾਨ ਖਿਡਾਰੀ ਜੀ. ਕਮਲਿਨੀ ਨੂੰ ਮੌਕਾ ਦਿੱਤਾ ਗਿਆ ਹੈ। ਏਸ਼ੀਆ ਕੱਪ ਅਗਸਤ ਦੇ ਅਖੀਰ ਤੋਂ ਸਤੰਬਰ ਦੇ ਅੱਧ ਤੱਕ ਖੇਡੇ ਜਾਣ ਦੀ ਉਮੀਦ ਹੈ। ਇਸ ਤੋਂ ਤੁਰੰਤ ਬਾਅਦ 17 ਤੋਂ 22 ਸਤੰਬਰ ਤੱਕ ਜਾਪਾਨ ਵਿੱਚ ਏਸ਼ੀਆਈ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ। ਵਰਤਮਾਨ ਵਿੱਚ ਟੀਮ ਦੀਆਂ ਚਾਰ ਸਟਾਰ ਖਿਡਾਰਨਾਂ - ਸਮ੍ਰਿਤੀ ਮੰਧਾਨਾ, ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ ਅਤੇ ਰਿਚਾ ਘੋਸ਼ ਇੰਗਲੈਂਡ ਵਿੱਚ 'ਦ ਹੰਡ੍ਰੇਡ' ਲੀਗ ਵਿੱਚ ਖੇਡ ਰਹੀਆਂ ਹਨ।
ਇਹ ਹੈ ਪੂਰਾ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਭਾਰਤੀ ਫੁਲਮਾਲੀ, ਰਿਚਾ ਘੋਸ਼ (ਵਿਕਟਕੀਪਰ), ਜੀ ਕਮਲਿਨੀ (ਵਿਕਟਕੀਪਰ), ਦੀਪਤੀ ਸ਼ਰਮਾ, ਰਾਧਾ ਯਾਦਵ, ਪ੍ਰੇਮਾ ਰਾਵਤ, ਅਰੁੰਧਤੀ ਰੈੱਡੀ, ਕ੍ਰਾਂਤੀ ਗੌੜ, ਰੇਣੁਕਾ ਸਿੰਘ, ਐਨ ਸ੍ਰੀ ਚਰਣੀ, ਨੰਦਨੀ ਸ਼ਰਮਾ।
ਰਿਜ਼ਰਵ ਖਿਡਾਰੀ: ਪ੍ਰਤੀਕਾ ਰਾਵਲ, ਉਮਾ ਛੇਤਰੀ, ਵੈਸ਼ਨਵੀ ਸ਼ਰਮਾ, ਸਯਾਲੀ ਸਤਘਰੇ, ਮਿੰਨੂ ਮਣੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
6,6,6,6,6,6,6,6...! ਭਾਰਤੀ ਬੱਲੇਬਾਜ਼ ਨੇ ਕਰਵਾਈ ਬੱਲੇ-ਬੱਲੇ, ਸਿਰਫ ਇੰਨੀਆਂ ਗੇਂਦਾਂ 'ਚ ਠੋਕ'ਤੀਆਂ 233 ਦੌੜਾਂ
NEXT STORY