ਐਂਟਰਟੇਨਮੈਂਟ ਡੈਸਕ (ਬਿਊਰੋ) - ਇਨ੍ਹੀਂ ਦਿਨੀਂ ਅਰਚਨਾ ਪੂਰਨ ਸਿੰਘ ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਜੱਜ ਵਜੋਂ ਨਜ਼ਰ ਆ ਰਹੀ ਹੈ। ਅਰਚਨਾ ਪੂਰਨ ਸਿੰਘ ਨੇ ਆਪਣੇ ਲੰਬੇ ਕਰੀਅਰ 'ਚ ਫ਼ਿਲਮਾਂ ਤੋਂ ਇਲਾਵਾ ਕਈ ਕਾਮੇਡੀ ਸ਼ੋਅਜ਼ ਨੂੰ ਜੱਜ ਕੀਤਾ ਹੈ। ਸ਼ੋਅ 'ਤੇ ਕਪਿਲ ਅਕਸਰ ਅਰਚਨਾ ਨੂੰ ਮਜ਼ਾਕ 'ਚ ਕਹਿੰਦੇ ਹਨ ਕਿ ਉਹ ਮੁਫਤ 'ਚ ਪੈਸੇ ਲੈਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਜੱਜ ਦੀ ਕੁਰਸੀ ਹਾਸਲ ਕਰਨ ਲਈ ਅਰਚਨਾ ਨੂੰ ਕਿਨ੍ਹਾਂ ਹਾਲਾਤਾਂ 'ਚੋਂ ਗੁਜ਼ਰਨਾ ਪਿਆ।

ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਅਰਚਨਾ ਪੂਰਨ ਸਿੰਘ ਨੇ ਦੱਸਿਆ ਸੀ ਕਿ, ''ਜਦੋਂ ਮੈਂ ਕਾਮੇਡੀ ਸਰਕਸ ਸ਼ੋਅ ਨੂੰ ਜੱਜ ਕਰ ਰਹੀ ਸੀ ਤਾਂ ਮੇਰੀ ਸੱਸ ਹਸਪਤਾਲ 'ਚ ਦਾਖ਼ਲ ਸੀ। ਇੱਕ ਦਿਨ ਜਦੋਂ ਮੈਂ ਸੈੱਟ 'ਤੇ ਪਹੁੰਚੀ ਤਾਂ ਮੈਨੂੰ ਫ਼ੋਨ ਆਇਆ ਕਿ ਮੇਰੀ ਸੱਸ ਦਾ ਦਿਹਾਂਤ ਹੋ ਗਿਆ ਹੈ। ਮੈਂ ਇਹ ਗੱਲ ਸ਼ੋਅ ਦੇ ਨਿਰਮਾਤਾਵਾਂ ਨੂੰ ਦੱਸੀ ਅਤੇ ਕਿਹਾ ਕਿ ਮੈਨੂੰ ਤੁਰੰਤ ਜਾਣਾ ਪਵੇਗਾ ਪਰ ਮੈਨੂੰ ਰੋਕ ਲਿਆ ਗਿਆ ਸੀ।

ਅਰਚਨਾ ਅੱਗੇ ਕਹਿੰਦੀ ਹੈ, 'ਉਸ ਨੇ ਮੈਨੂੰ ਇਹ ਕਹਿ ਕੇ ਰੋਕਿਆ ਕਿ ਮੈਡਮ ਕਿਰਪਾ ਕਰਕੇ 15 ਮਿੰਟ ਅੰਦਰ ਆਪਣੇ ਕੁਝ ਰਿਐਕਸ਼ਨ ਸ਼ੂਟ ਕਰੋ ਅਤੇ ਫਿਰ ਚਲੇ ਜਾਓ। ਮੇਰੇ ਸਾਰੇ ਰਿਐਕਸ਼ਨ ਹੱਸਣ ਵਾਲੇ ਸਨ, ਫਿਰ ਮੈਂ ਬੈਠ ਗਈ ਅਤੇ ਉੱਚੀ-ਉੱਚੀ ਹੱਸਣ ਲੱਗੀ, ਜਦੋਂ ਕਿ ਮੈਨੂੰ ਅੰਦਰੋਂ ਰੋਣ ਦਾ ਅਹਿਸਾਸ ਹੋਇਆ। ਮੈਂ ਉਹ ਪਲ ਕਦੇ ਨਹੀਂ ਭੁੱਲ ਸਕਦੀ ਸੀ। ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਪਰ ਮੈਂ ਹੱਸੀ ਜਾ ਰਹੀ ਸੀ।

ਉਸ ਸਮੇਂ ਮੈਨੂੰ ਸਿਰਫ਼ ਆਪਣੀ ਸੱਸ ਦਾ ਚਿਹਰਾ ਯਾਦ ਆ ਰਿਹਾ ਸੀ। ਇਹ ਮੇਰੇ ਲਈ ਬਹੁਤ ਦੁਖਦਾਈ ਸੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਸੀ। ਮੈਨੂੰ ਮਜਬੂਰੀ 'ਚ ਹੱਸਣਾ ਪਿਆ। ਮੈਂ ਆਪਣੀ ਸੱਸ ਦੇ ਬਹੁਤ ਕਰੀਬ ਸੀ। ਰੱਬ ਇਹ ਦਿਨ ਕਦੇ ਕਿਸੇ ਨੂੰ ਨਾ ਦਿਖਾਵੇ।

ਸਿੱਧੂ ਦੇ ਫੈਨਜ਼ ਲਈ ਖ਼ੁਸ਼ਖ਼ਬਰੀ, ਸੰਨੀ ਮਾਲਟਨ ਨਾਲ ਨਵੇਂ ਗੀਤ '410' ਦਾ ਪੋਸਟਰ ਹੋਇਆ ਰਿਲੀਜ਼
NEXT STORY