ਜਲੰਧਰ (ਬਿਊਰੋ) — ਇਕ ਅਵਕਾਸ਼ ਮਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਆਪਣੀਆਂ ਅਤੇ ਆਪਣੇ ਪਿਤਾ ਹਰਭਜਨ ਮਾਨ ਦੀਆਂ ਪੁਰਾਣੀਆਂ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਵਕਾਸ਼ ਮਾਨ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਅਵਕਾਸ਼ ਮਾਨ ਦੇਸੀ ਲੁੱਕ 'ਚ ਨਜ਼ਰ ਆ ਰਹੇ ਹਨ ਅਤੇ ਟਰੈਕਟਰ ਚਲਾ ਰਹੇ ਹਨ। ਇਸ ਤਸਵੀਰ ਨੂੰ ਉਨ੍ਹਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਹੈ 'ਰੱਬ ਦੀ ਮੇਹਰ ਨਾਲ ਚੋਟੀ ਦੀਆਂ ਗੱਡੀਆਂ ਵੀ ਚਲਾਈਆਂ ਪਰ ਟੈਕਟਰ ਦੀ ਸਵਾਰੀ ਦਾ ਵੱਖਰਾ ਹੀ ਮਜ਼ਾ ਹੈ। ਪਿਛਲਾ ਇੱਕ ਹਫ਼ਤਾ ਆਪਣੇ ਖ਼ੂਬਸੂਰਤ ਪਿੰਡ ਖੇਮੂਆਣਾ 'ਚ ਬਿਤਾਇਆ।'

ਅਵਕਾਸ ਦੀ ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਆ ਰਿਹਾ ਹੈ ਅਤੇ ਇਸ ਤਸਵੀਰ ਨੂੰ ਦੇਖਕੇ ਲੱਗਦਾ ਹੈ ਕਿ ਅਵਕਾਸ਼ ਨੂੰ ਆਪਣੇ ਪਿਤਾ ਹਰਭਜਨ ਮਾਨ ਵਾਂਗ ਆਪਣੇ ਪਿਤਾ ਪੁਰਖੀ ਪਿੰਡ ਨਾਲ ਕਾਫੀ ਲਗਾਅ ਹੈ। ਹਾਲ ਹੀ 'ਚ ਅਵਕਾਸ਼ ਦਾ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਸੁਸ਼ਾਂਤ ਦੇ ਖ਼ੁਦਕੁਸ਼ੀ ਮਾਮਲੇ 'ਤੇ ਸ਼ਹਿਨਾਜ਼ ਕੌਰ ਗਿੱਲ ਨੇ ਆਖੀ ਇਹ ਗੱਲ (ਵੀਡੀਓ)
NEXT STORY