ਮੁੰਬਈ (ਏਜੰਸੀ)- ਅਦਾਕਾਰਾ ਸਵਰਾ ਭਾਸਕਰ ਨੇ ਰਿਐਲਿਟੀ ਸ਼ੋਅ 'ਰਾਈਜ਼ ਐਂਡ ਫਾਲ' ਸੀਜ਼ਨ 2 ਵਿੱਚ ਮਾਂ ਬਣਨ ਦੇ ਆਪਣੇ ਨਿੱਜੀ ਸਫ਼ਰ ਅਤੇ ਵਿਆਹ ਤੋਂ ਪਹਿਲਾਂ ਪਰਿਵਾਰ ਸ਼ੁਰੂ ਕਰਨ ਦੀ ਆਪਣੀ ਇੱਛਾ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸਨੇ ਦੱਸਿਆ ਕਿ ਵਿਆਹ ਕਰਨ ਤੋਂ ਪਹਿਲਾਂ, ਉਸਨੇ IVF ਰਾਹੀਂ ਬੱਚਾ ਪੈਦਾ ਕਰਨ ਬਾਰੇ ਵਿਚਾਰ ਕੀਤਾ ਸੀ, ਕਿਉਂਕਿ ਉਹ ਮਾਂ ਬਣਨ ਅਤੇ ਪਰਿਵਾਰ ਸ਼ੁਰੂ ਕਰਨ ਦੀ ਇੱਛੁਕ ਸੀ।
ਇਹ ਵੀ ਪੜ੍ਹੋ: 30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ ਇੱਕ ਦਿਨ ਪਹਿਲਾਂ...

ਉਸ ਨੇ ਕਿਹਾ, "ਮੈਂ IVF ਕਰਵਾਉਣ ਲਈ ਤਿਆਰ ਸੀ ਅਤੇ ਮੈਂ ਆਪਣੇ ਮਾਪਿਆਂ ਨੂੰ ਵੀ ਮਨਾ ਲਿਆ ਸੀ।" ਆਪਣੇ ਫੈਸਲੇ 'ਤੇ ਮਾਪਿਆਂ ਦੀ ਪ੍ਰਤੀਕਿਰਿਆ ਬਾਰੇ ਗੱਲ ਕਰਦਿਆਂ ਸਵਰਾ ਨੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਸਨ ਪਰ ਨਾਲ ਹੀ ਉਨ੍ਹਾਂ ਨੇ ਉਸਨੂੰ ਇਸ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਬਾਰੇ ਸੁਚੇਤ ਵੀ ਕੀਤਾ ਸੀ।
ਇਹ ਵੀ ਪੜ੍ਹੋ: 'ਕੋਈ ਕੋ-ਸਟਾਰ ਇੰਨੀਆਂ ਪ੍ਰਾਈਵੇਟ ਗੱਲਾਂ ਕਿਵੇਂ ਜਾਣ ਸਕਦਾ ਹੈ ?"; ਕਸ਼ਮੀਰਾ ਸ਼ਾਹ ਨੇ ਕੋਮਲ ਰਾਣੀ 'ਤੇ ਕੱਢੀ ਭੜਾਸ

ਆਪਣੇ ਫੈਸਲੇ ਦੇ ਕਾਰਨਾਂ ਬਾਰੇ ਦੱਸਦਿਆਂ ਸਵਰਾ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਪਰਿਵਾਰ ਚਾਹੁੰਦੀ ਸੀ, ਪਰ IVF ਦੇ 2 ਰਾਊਂਡ ਕਰਵਾਉਣ ਦੇ ਬਾਵਜੂਦ, ਉਹ ਸਫਲ ਨਹੀਂ ਹੋ ਸਕੀ। ਉਸ ਨੇ ਕਿਹਾ, "ਮੈਂ ਸੱਚਮੁੱਚ ਬੱਚਾ ਅਤੇ ਪਰਿਵਾਰ ਚਾਹੁੰਦੀ ਸੀ, ਮੈਂ IVF ਦੇ ਦੋ ਰਾਊਂਡ ਕਰਵਾਏ ਪਰ ਗੱਲ ਨਹੀਂ ਬਣੀ...।" ਸਵਰਾ ਦਾ ਇਹ ਖੁਲਾਸਾ 'ਰਾਈਜ਼ ਐਂਡ ਫਾਲ' ਸੀਜ਼ਨ 2 ਵਿੱਚ ਸਾਹਮਣੇ ਆਇਆ ਹੈ, ਜਿਸਦੀ ਮੇਜ਼ਬਾਨੀ ਵਰਿੰਦਰ ਸਹਿਵਾਗ ਕਰ ਰਹੇ ਹਨ।
ਇਹ ਵੀ ਪੜ੍ਹੋ: ਸੁਪਰਹਿੱਟ ਹੋਈ 'ਹਨੂੰਮਾਨ ਅੰਸ਼', 2 ਕਰੋੜ 'ਚ ਬਣੀ ਫਿਲਮ ਨੇ 400 ਕਰੋੜ ਦਾ ਅੰਕੜਾ ਕੀਤਾ ਪਾਰ

ਦੱਸ ਦੇਈਏ ਕਿ ਸਵਰਾ ਦਾ ਵਿਆਹ ਸਿਆਸਤਦਾਨ ਫਹਾਦ ਅਹਿਮਦ ਨਾਲ ਹੋਇਆ ਹੈ। ਇਸ ਜੋੜੇ ਦੀ ਇੱਕ ਧੀ ਵੀ ਹੈ । ਸਵਰਾ ਨੇ 'ਰਾਈਜ਼ ਐਂਡ ਫਾਲ' ਦੇ ਘਰ ਵਿੱਚ ਦਾਖਲ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉਸਦਾ ਤੀਜਾ ਜਨਮਦਿਨ ਮਨਾਇਆ ਸੀ।
ਇਹ ਵੀ ਪੜ੍ਹੋ: 'ਲੱਤ ਟੁੱਟੀ ਤੇ ਅੱਖ ਵੀ..!', ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸ਼ੇਅਰ ਕੀਤੀ ਅਦਾਕਾਰ ਦੀ ਪੋਸਟਮਾਰਟਮ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਾਲੀਵੁੱਡ ’ਚ ਆਮਦਨ ਕਰ ਵਿਭਾਗ ਦੀ ਰੇਡ ! ਮਸ਼ਹੂਰ ਅਦਾਕਾਰਾ ਤੇ ਫਿਲਮ ਨਿਰਮਾਤਾ ਦੇ ਟਿਕਾਣਿਆਂ ’ਤੇ ਛਾਪੇਮਾਰੀ
NEXT STORY