ਮੁੰਬਈ (ਬਿਊਰੋ) - ਵਿੱਕੀ ਕੌਸ਼ਲ ਦੀ ਆਉਣ ਵਾਲੀ ਫਿਲਮ ‘ਸੈਮ ਬਹਾਦਰ’ ਇਸ ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮਾਂ ’ਚੋਂ ਇਕ ਹੈ। ਵਿੱਕੀ ਇਸ ਫਿਲਮ ’ਚ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੇ ਟ੍ਰੇਲਰ ਤੋਂ ਬਾਅਦ ਮੇਕਰਸ ਨੇ ਹਾਲ ਹੀ ’ਚ ਫਿਲਮ ਦਾ ਪਹਿਲਾ ਗਾਣਾ ‘ਬੜਤੇ ਚਲੋ’ ਰਿਲੀਜ਼ ਕੀਤਾ ਹੈ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।
ਹੁਣ ਖਬਰਾਂ ਆ ਰਹੀਆਂ ਹਨ ਕਿ ਇਹ ਗਾਣਾ ਭਾਰਤ-ਨਿਊਜ਼ੀਲੈਂਡ ਸੈਮੀਫਾਈਨਲ ਦੌਰਾਨ ਵੀ ਪਲੇ ਕੀਤਾ ਜਾਵੇਗਾ ਤੇ ਇਹ ਲੋਕਾਂ ਦਾ ਮਨੋਬਲ ਵਧਾਏਗਾ। ਇਹ ਦੇਸ਼ ਭਗਤੀ ਦਾ ਗਾਣਾ ਹੈ। ਇਹ ਗਾਣਾ ਭਾਰਤ ਪ੍ਰਤੀ ਆਪਣੀ ਸ਼ਰਧਾ ਨੂੰ ਦਰਸਾਉਂਦਾ ਹੈ। ਇਸ ਦੇ ਬੋਲ ਰੋਂਗਟੇ ਖੜ੍ਹੇ ਕਰ ਦੇਣ ਵਾਲੇ ਹਨ, ਜੋ ਗੁਲਜ਼ਾਰ ਸਾਹਬ ਦੁਆਰਾ ਲਿਖੇ ਗਏ ਹਨ। ਗਾਣੇ ’ਚ ਵਿੱਕੀ ਕੌਸ਼ਲ ਸੈਮ ਮਾਨੇਕਸ਼ਾ ਦੀ ਭੂਮਿਕਾ ’ਚ ਬਟਾਲੀਅਨ ਨੂੰ ਪ੍ਰੇਰਿਤ ਕਰਦੇ ਨਜ਼ਰ ਆ ਰਹੇ ਹਨ। ‘ਸੈਮ ਬਹਾਦਰ’ 1 ਦਸੰਬਰ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਅੰਕਿਤਾ ਲੋਖੰਡੇ ਨੂੰ ਵਿੱਕੀ ਜੈਨ ਨਾਲ ਵਿਆਹ ਕਰਨ ਦਾ ਪਛਤਾਵਾ, ਕਿਹਾ– ‘ਗਲਤ ਵਿਆਹ ਹੋਇਆ’
NEXT STORY